ਅਜਿਹਾ ਕੰਮ ਕਰ ਦਿੱਤਾ ਅਮਿਤਾਭ ਬੱਚਨ ਨੇ ਕਿ ਹੁਣ ਹਰ ਪਾਸੇ ਹੋ ਰਹੀ ਹੈ ਚਰਚਾ

ਤਾਲਾਬੰਦੀ ਕਾਰਨ ਰੁਜ਼ਗਾਰ ਖੁੱਸਣ ਤੇ ਕੋਰੋਨਾ ਵਾਇਰਸ ਦੀ ਆਲਮੀ ਮਹਾਮਾਰੀ ਕਾਰਨ ਮਜ਼ਦੂਰਾਂ ਦੀ ਬਾਂਹ ਸਰਕਾਰਾਂ ਦੀ ਬਜਾਏ ਫ਼ਿਲਮੀ ਸਿਤਾਰੇ ਫੜ ਰਹੇ ਹਨ। ਪਹਿਲਾਂ ਸੋਨੂੰ ਸੂਦ ਵੱਲੋਂ ਬੱਸਾਂ ਤੇ ਜਹਾਜ਼ਾਂ ਰਾਹੀਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਵੱਲ ਭੇਜਿਆ ਗਿਆ ਸੀ। ਹੁਣ ਬਾਲੀਵੁੱਡ ਦੇ ਸੀਨੀਅਰ ਅਦਾਕਾਰ ਅਮਿਤਾਭ ਬੱਚਨ ਨੇ ਵੀ ਆਪਣਾ ਯੋਗਦਾਨ ਪਾਇਆ ਹੈ।

ਅਮਿਤਾਭ ਬੱਚਨ ਤੇ ਉਨ੍ਹਾਂ ਦੀ ਟੀਮ ਨੇ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਨੂੰ ‘ਮਿਸ਼ਨ ਮਿਲਾਪ’ ਦਾ ਨਾਂ ਦਿੱਤਾ ਹੈ। ਅਮਿਤਾਭ ਬੱਚਨ ਵੱਲੋਂ ਸਾਰਾ ਪ੍ਰਬੰਧ ਦੇਖਣ ਵਾਲੇ ਏਬੀ ਕਾਰਪ ਲਿਮ. ਦੇ ਪ੍ਰਬੰਧਕੀ ਨਿਰਦੇਸ਼ਕ ਰਾਜੇਸ਼ ਯਾਦਵ ਨੇ ਯੂਪੀ ਤੇ ਬਿਹਾਰ ਨਾਲ ਸਬੰਧ ਮਜ਼ਦੂਰਾਂ ਲਈ ਵਿਸ਼ੇਸ਼ ਉਡਾਣਾਂ ਚਲਾਉਣ ਬਾਰੇ ਜਾਣਕਾਰੀ ਦਿੱਤੀ।

WhatsApp Group (Join Now) Join Now

ਉਨ੍ਹਾਂ ਦੱਸਿਆ ਕਿ 10 ਜੂਨ ਨੂੰ ਮੁੰਬਈ ਤੋਂ ਚਾਰ ਉਡਾਣਾਂ ਵਿੱਚੋਂ ਤਿੰਨ ਯੂਪੀ ਦੇ ਪ੍ਰਯਾਗਰਾਜ, ਗੋਰਖਪੁਰ ਤੇ ਵਾਰਾਣਸੀ ਹਵਾਈ ਅੱਡਿਆਂ ਅਤੇ ਬਿਹਾਰ ਦੇ ਪਟਨਾ ਲਈ ਰਵਾਨਾ ਹੋਈਆਂ ਹਨ। ਭਲਕੇ ਯਾਨੀ 11 ਜੂਨ ਨੂੰ ਵੀ ਦੋ ਹੋਰ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ।ਯਾਦਵ ਮੁਤਾਬਕ ਹਵਾਈ ਅੱਡੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੁਸਾਫਰਾਂ ਨੂੰ ਖਾਣ-ਪੀਣ ਦਾ ਸਮਾਨ, ਦਸਤਾਨੇ, ਮਾਸਕ ਤੇ ਸੈਨੇਟਾਈਜ਼ਰ ਦਿੱਤਾ ਜਾਂਦਾ ਹੈ ਤਾਂ ਜੋ ਸਾਰੇ ਜਣੇ ਸੁਰੱਖਿਅਤ ਆਪਣੇ ਘਰਾਂ ਨੂੰ ਜਾ ਸਕਣ।

Leave a Reply

Your email address will not be published. Required fields are marked *