ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਥੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ। ਜਿਸ ਨਾਲ ਕਈ ਲੋਕਾਂ ਚ ਨਿਰਾਸ਼ਾ ਛਾ ਗਈ ਹੈ ਅਤੇ ਕਈ ਖੁਸ਼ ਹੋ ਗਏ ਹਨ। ਜੋ ਵੀ ਹੋਵੇ ਪਰ ਇਹ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਚਾਈਨਾ ਦੇ ਖਿਲਾਫ।ਖਬਰ ਏਜੰਸੀ “ਏਪੀ” ਵਲੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ ਇਸ ਸ਼ਨੀਵਾਰ ਤੋਂ ਹੀ ਚੀਨੀ ਐਪ ਟਿਕਟੌਕ ‘ਤੇ ਪਾਬੰਦੀ ਲਾਉਣ ਲਈ ਕਦਮ ਚੁੱਕ ਸਕਦੇ ਹਨ।
ਫਲੋਰਿਡਾ ਤੋਂ ਵਾਪਸ ਵਾਸ਼ਿੰਗਟਨ ਪਰਤ ਰਹੇ ਟਰੰਪ ਨੇ ਆਪਣੇ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਅਮਰੀਕਾ ‘ਚ ਟਿਕਟੌਕ ‘ਤੇ ਪਾਬੰਦੀ ਲਾ ਰਹੇ ਹਾਂ।ਅਮਰੀਕਨ ਕਾਨੂੰਨਦਾਨਾਂ ਦਾ ਮੰਨਣਾ ਹੈ ਕਿ ਟਿਕਟੌਕ ਐਪ ਦੇ ਮਾਲਕ ਆਪਣੇ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਚੀਨ ਸਰਕਾਰ ਨੂੰ ਦਿੰਦੇ ਹਨ ਜਦਕਿ ਐਪ ਦੇ ਮਾਲਕ ਇਸ ਦੋਸ਼ ਤੋਂ ਇਨਕਾਰੀ ਹਨ।ਟਿਕਟੌਕ ਦਾ ਅਮਰੀਕੀ ਕੰਮਕਾਜ ਪਹਿਲਾਂ ਹੀ ਅਮਰੀਕੀ ਪ੍ਰਸ਼ਾਸਨ ਦੀ ਸ਼ੱਕੀ ਨਿਗ੍ਹਾ ਹੇਠ ਹੈ।
ਟਰੰਪ ਦਾ ਕਹਿਣਾ ਹੈ ਕਿ ਉਹ ਅਜਿਹੇ ਫੈਸਲੇ ਖੁਦ ਲੈ ਸਕਦੇ ਹਨ, ਅਜਿਹੇ ਫੈਸਲਿਆਂ ਲਈ ਕਿਸੇ ਹੋਰ ਤੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ।ਦੱਸਣਯੋਗ ਹੈ ਕਿ ਅਮਰੀਕਾ ਤੋਂ ਪਹਿਲਾਂ ਭਾਰਤ ਵੀ ਟਿਕਟੌਕ ‘ਤੇ ਪਾਬੰਦੀ ਲਾ ਚੁੱਕਾ ਹੈ।ਇਸੇ ਦੌਰਾਨ ਅਮਰੀਕਨ ਕੰਪਨੀ ਮਾਈਕਰੋਸੌਫਟ ਵਲੋਂ ਟਿਕਟੌਕ ਖਰੀਦਣ ਸਬੰਧੀ ਗੱਲਬਾਤ ਜਾਰੀ ਹੈ। ਜੇ ਅਜਿਹਾ ਇਕਰਾਰ ਸਿਰੇ ਚੜ੍ਹ ਜਾਂਦਾ ਹੈ ਤਾਂ ਅਮਰੀਕਾ ‘ਚ ਟਿਕਟੌਕ ਦਾ ਸਾਰਾ ਡੈਟਾ ਮਾਈਕਰੋਸੌਫਟ ਕੋਲ ਆ ਜਾਵੇਗਾ ਅਤੇ ਮਾਈਕਰੋਸੌਫਟ ਹੀ ਅਮਰੀਕਾ ‘ਚ ਟਿਕਟੌਕ ਚਲਾਵੇਗੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |