ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ।ਜਿਸ ਨਾਲ ਸਾਰੀ ਦੁਨੀਆਂ ਤੇ ਜੀਵਨ ਅਸਥਵਿੱਸਥ ਹੋਇਆ ਪਿਆ ਹੈ। ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਹੈ ਜਿਥੇ ਅਮਰੀਕਾ ਦੁਆਰਾ ਡਿਪੋਟ ਕੀਤੇ ਗਏ ਯਾਤਰੀ ਆਏ ਸਨ। ਇਹ ਉਹ ਯਾਤਰੀ ਸਨ ਜੋ ਅਮਰੀਕਾ ਨੇ ਡਿਪੋਟ ਕਰਕੇ ਭੇਜੇ ਸਨ। ਇਹਨਾਂ ਯਾਤਰੀਆਂ ਵਿਚ ਹੁਣ ਭਾਰੀ ਮਾਤਰਾ ਵਿਚ ਕਰੋਨਾ ਦੇ ਪੌਜੇਟਿਵ ਮਰੀਜ ਮਿਲੇ ਹਨ। ਜਿਸ ਨਾਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ।ਮਿਸ਼ਨ ‘ਵੰਦੇ ਭਾਰਤ’ ਤਹਿਤ ਬੀਤੇ ਦਿਨੀਂ ਅਮਰੀਕਾ ਤੋਂ ਲਿਆਂਦੇ ਗਏ ਹਰਿਆਣਾ ਦੇ 73 ਲੋਕਾਂ ਵਿਚੋਂ 21 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸੀ. ਐੱਮ. ਓ. ਡਾਕਟਰ ਜਸਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਸਾਰੇ 21 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਇਨ੍ਹਾਂ ਦੇ ਜ਼ਿਲ੍ਹਿਆਂ ਵਿਚ ਭੇਜਿਆ ਜਾਵੇਗਾ ਅਤੇ ਉੱਥੋਂ ਦੇ ਮੈਡੀਕਲ ਕਾਲਜ ਵਿਚ ਦਾਖਲ ਕੀਤਾ ਜਾਵੇਗਾ। ਡਾਕਟਰ ਜਸਜੀਤ ਕੌਰ ਨੇ ਦੱਸਿਆ ਕਿ 21 ਕੋਰੋਨਾ ਮਰੀਜ਼ਾਂ ਵਿਚੋਂ 17 ਮਰੀਜ਼ਾਂ ਨੂੰ ਮੁਲਾਨਾ ਦੇ ਮੈਡੀਕਲ ਕਾਲਜ ਵਿਚ, 2 ਨੂੰ ਰੋਹਤਕ ਅਤੇ 2 ਨੂੰ ਅਗਰੋਹਾ (ਹਿਸਾਰ) ਭੇਜਿਆ ਜਾਵੇਗਾ। ਪਾਜ਼ੀਟਿਵ ਪਾਏ ਗਏ ਇਨ੍ਹਾਂ 21 ਕੋਰੋਨਾ ਮਰੀਜ਼ਾਂ ਦਾ ਇਲਾਜ ਇਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿਚ ਹੀ ਹੋਵੇਗਾ।
ਅੰਮ੍ਰਿਤਸਰ ਏਅਰਪੋਰਟ ਤੇ ਉਤਰੇ ਹਵਾਈ ਜਹਾਜ ਤੋਂ ਆਈ ਇਹ ਮਾੜੀ ਖਬਰ
