ਅੰਮ੍ਰਿਤਸਰ ਵਿੱਚ ਗਰੀਬ ਧੀ ਲਈ ਪੁ-ਲਿਸ ਬਣੀ ਨਾਨਕਾ ਪਰਿਵਾਰ ”ਸਭ ਨੂੰ ਪਤਾ ਹੈ ਇਸ ਸਮੇਂ ਪੰਜਾਬ ਭਰ ਵਿਚ ਲੌਕਡਾਉਨ ਲੱਗਿਆ ਹੋਇਆ ਹੈ ਇਸ ਦੌਰਾਨ ਪੁਲਿਸ ਵੱਲੋਂ ਨਿਭਾਈ ਗਈ ਡਿਊਟੀ ਸੇਵਾਵਾਂ ਦੀ ਪੂਰੀ ਸ਼ਲਾਘਾਯੋਗ ਹੈ। ਕਰਫ਼ਿਊ ਦੌਰਾਨ ਨਿਯਮਾਂ ਦੀ ਪਾਲਨਾ ਕਰਵਾਉਣ ਲਈ ਪੁਲਿਸ ਨੂੰ ਸ-ਖ਼ਤੀ ਵੀ ਵਰਤਣੀ ਪਈਪਰ ਪੁਲਿਸ ਨੇ ਆਪਣੀ ਬਣਦੀ ਭੂਮਿਕਾ ਚੰਗੀ ਤਰਾਂ ਨਿਭਾਈ ਹੈ। ਅੰਮ੍ਰਿਤਸਰ ਦੇ ਇਲਾਕਾ ਛਿਹਰਟਾ ਪੁਲਿਸ ਸਟੇਸ਼ਨ ਦੀ ਐਸ ਐਚ ਓ ਮੈਡਮ ਰਾਜਵਿੰਦਰ ਕੌਰ ਨੇ ਗ਼ਰੀਬ ਪਰਵਾਰ ਦੀ ਬੇਟੀ ਨੂੰ ਸਹਾਰਾ ਦਿੰਦੇ ਹੋਏ ਵਿਆਹ ਦਾ ਜ਼ਿੰਮਾ ਖ਼ੁਦ ਉਠਾਇਆ। ਪੁਲਿਸ ਮੁਲਾ-ਜ਼ਮ ਨੇ ਲੜਕੀ ਦੇ ਵਿਆਹ ਚ ਸ਼ਾਮਿਲ ਹੋ ਕੇ ਨਾਨਕੇ ਪਰਵਾਰ ਦਾ ਫ਼ਰਜ਼ ਅਦਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਥਾਣਾ ਛਿਹਰਟਾ ਦੀ ਐਸ ਐਚ ਓ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾ ਨੂੰ ਫਕਰ ਹੈ ਕਿ ਪੰਜਾਬ ਪੁਲਿਸ ਵਿਚ ਡਿਊਟੀ ਕਰ ਰਹੀ ਹਾਂ। ਉਸ ਨੇ ਕਿਹਾ ਕਿ ਧੀਆਂ ਹੁਣ ਕਿਸੇ ਵੀ ਕੰਮ ਵਿਚ ਪਿੱਛੇ ਨਹੀਂ ਹਨ। ਇਸ ਲਈ ਬੇਟੀ ਦੇ ਵਿਆਹ ਲਈ ਸਾਰੇ ਜ਼ਰੂਰੀ ਕੰਮ ਕੀਤੇ ਹਨ ਤਾਂ ਕਿ ਇਸ ਬੇਟੀ ਨੂੰ ਕੋਈ ਕਮੀ ਮਹਿਸੂਸ ਨਾ ਹੋਵੇ। ਇਸ ਮੌਕੇ ਬੱਚੀ ਨੂੰ ਆਸ਼ੀਰਵਾਦ ਦੇਣ ਲਈ ਸਮਾਜ ਸੇਵੀ ਅਤੇ ਡਾਕ-ਟਰ ਵੀ ਪਹੁੰਚੇ। ਦੱਸ ਦਈਏ ਕਿ ਇਸ ਨੇਕ ਕੰਮ ਲਈ ਪੰਜਾਬ ਪੁਲਸ ਦੀ ਪੂਰੀ ਤਾਰੀਫ ਹੋ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿ ਪੰਜਾਬ ਪੁਲਸ ਨੇ ਡਿਊਟੀ ਦੇ ਨਾਲ ਨਾਲ ਬੱਚਿਆਂ ਦੇ ਜਨਮ ਮਨਾਉਣੇ ਵੀ ਕਾਫੀ ਜਿਆਦਾ ਚਰਚਾ ਦਾ ਵਿਸ਼ੇ ਰਹੇ ਹਨ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਲੌਕਡਾਊਨ ਦੌਰਾਨ ਹੋ ਰਹੇ ਵਿਆਹਾਂ ਚ ਜਾ ਕੇ ਸ਼ਾਮਲ ਹੋਣਾ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਵੀ ਚਰਚਾ ਵਿਸ਼ਾ ਰਿਹਾ ਹੈ।ਇੱਕ ਸ਼ੇਅਰ ਬਣਦਾ ਹੈ ਜੀ ਇਸ ਵਧੀਆ ਕੰਮ ਲਈ।