Breaking News
Home / Health / ਆਉਣ ਵਾਲੇ ਦਿਨਾਂ ਵਿੱਚ ਭੱਠੀ ਵਾਂਗੂ ਤਪੇਗਾ ਪੰਜਾਬ, ਐਨ੍ਹਾਂ ਹੋ ਜਾਵੇਗਾ ਪਾਰਾ

ਆਉਣ ਵਾਲੇ ਦਿਨਾਂ ਵਿੱਚ ਭੱਠੀ ਵਾਂਗੂ ਤਪੇਗਾ ਪੰਜਾਬ, ਐਨ੍ਹਾਂ ਹੋ ਜਾਵੇਗਾ ਪਾਰਾ

ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਇਸ ਵੇਲੇ ਗਰਮੀ ਨੇ ਅੱਤ ਚੁੱਕੀ ਹੋਈ ਹੈ। ਬਹੁਤੇ ਸਥਾਨਾਂ ਉੱਤੇ ਸਵੇਰੇ 9–10 ਵਜੇ ਹੀ ਲੂ ਚੱਲਣੀ ਸ਼ੁਰੂ ਹੋ ਜਾਂਦੀ ਹੈ, ਜੋ ਸ਼ਾਮੀਂ ਚਾਰ–ਪੰਜ ਵਜੇ ਤੱਕ ਚੱਲਦੀ ਹੈ। ਦਰਅਸਲ, ਮਨੁੱਖੀ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਰਹਿੰਦਾ ਹੈ ਤੇ ਉਸ ਤੋਂ ਵੱਧ ਜੇ ਵਾਤਾਵਰਣ ਦਾ ਤਾਪਮਾਨ ਹੋਵੇ, ਤਾਂ ਗਰਮੀ ਲੱਗਣ ਲੱਗ ਜਾਂਦੀ ਹੈ ਤੇ ਜੇ ਉਸ ਤੋਂ ਘਟ ਜਾਵੇ, ਤਾਂ ਠੰਢਕ ਮਹਿਸੂਸ ਹੋਣ ਲੱਗਦੀ ਹੈ। ਅੱਜ ਲੁਧਿਆਣਾ, ਬਠਿੰਡਾ, ਸੰਗਰੂਰ, ਪਟਿਆਲਾ ’ਚ ਤਾਪਮਾਨ 44 ਡਿਗਰੀ ਸੈਲਸੀਅਸ ਦੇ ਆਸ ਪਾਸ ਰਿਹਾ।

ਕੁਝ ਤਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਡਰ ਨੇ ਲੋਕਾਂ ਦਾ ਤ੍ਰਾਹ ਕੱਢਿਆ ਹੋਇਆ ਹੈ; ਜਿਸ ਕਾਰਨ ਲੋਕ ਪਹਿਲਾਂ ਹੀ ਘਰਾਂ ਤੋਂ ਘੱਟ ਹੀ ਬਾਹਰ ਨਿੱਕਲ ਰਹੇ ਹਨ ਤੇ ਰਹੀ–ਸਹੀ ਕਸਰ ਹੁਣ ਭਿਆਨਕ ਕਿਸਮ ਦੀ ਲੂ ਨੇ ਪੂਰੀ ਕਰ ਦਿੱਤੀ ਹੈ। ਗਰਮੀਆਂ ’ਚ ਉੱਤਰੀ ਭਾਰਤ ਦੇ ਬਹੁਤ ਸਾਰੇ ਮੈਦਾਨੀ ਇਲਾਕਿਆਂ ਦਾ ਤਾਪਮਾਨ 50 ਡਿਗਰੀ ਤੱਕ ਵੀ ਪੁੱਜ ਜਾਂਦਾ ਹੈ। ਇਸ ਮੌਸਮ ਵਿੱਚ 28 ਮਈ ਨੂੰ ਥੋੜ੍ਹੀ ਰਾਹਤ ਮਿਲੇਗੀ, ਜਦੋਂ ਤੇਜ਼ ਹਵਾਵਾਂ ਚੱਲਣਗੀਆਂ ਅਤੇ 29 ਅਤੇ 30 ਮਈ ਨੂੰ ਤੇਜ਼ ਝੱਖੜ ਝੁੱਲਣ ਅਤੇ ਮੀਂਹ ਪੈਣ ਦਾ ਅਨੁਮਾਨ ਹੈ। ਗਰਮ ਹਵਾਵਾਂ ਤੇ ਤਪਸ਼ ਕਾਰਨ ਅੱਜ ਪੰਜਾਬ ਤੇ ਹਰਿਆਣਾ ਵਿਚ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ ਆਉਂਦੇ ਤਿੰਨ ਦਿਨਾਂ ’ਚ ਤਾਪਮਾਨ ‘ਚ ਦੋ ਡਿਗਰੀ ਦਾ ਵਾਧਾ ਹੋਣ ਦਾ ਅਨੁਮਾਨ ਹੈ। ਰਾਜਸਥਾਨ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਖ਼ਿੱਤਿਆਂ ਵਿੱਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ।ਆਉਂਦੇ ਦਿਨਾਂ ’ਚ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮਈ ਦੇ ਅਖੀਰ ਵਿਚ ਮੀਂਹ ਪੈਣ ਦਾ ਅਨੁਮਾਨ ਹੈ।

Leave a Reply

Your email address will not be published. Required fields are marked *

%d bloggers like this: