ਦੇਸ਼ ਵਿਚੋਂ ਲਾਕਡਾਊਨ ਖਤਮ ਹੋਣ ਮਗਰੋਂ ਅਨਲਾਕ 1 ਦੀ ਸ਼ੁਰੂਆਤ ਹੋ ਗਈ ਹੈ ਜਿਸ ਤਹਿਤ ਕਈ ਪ੍ਰਕਾਰ ਦੀਆਂ ਰਿਆਇਤਾਂ ਨਾਲ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ ਪਰ ਉੱਥੇ ਹੀ ਸਕੂਲਾਂ ਦੇ ਖੋਲ੍ਹਣ ਉੱਤੇ ਰੇੜਕਾ ਅਜੇ ਵੀ ਬਰਕਰਾਰ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ”ਅਸੀ ਕਾਮਨਾ ਕਰਦੇ ਹਾਂ ਕਿ ਕੋਰੋਨਾ ਜਲਦੀ ਖਤਮ ਹੋਵੇ ਅਤੇ ਸਕੂਲ ਖੁੱਲ੍ਹ ਸਕਣ ਪਰ ਸਾਡਾ ਸੱਭ ਤੋਂ ਪਹਿਲਾਂ ਟਿੱਚਾ ਬੱਚਿਆਂ ਦੀ ਸੇਫਟੀ ਅਤੇ ਸਕਿਊਰਿਟੀ ਹੈ। ਉਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਕੋਰੋਨਾ ਪੂਰੀ ਤਰ੍ਹਾ ਖਤਮ ਨਹੀਂ ਹੁੰਦਾ ਉਦੋਂ ਤੱਕ ਸਕੂਲ ਨਹੀਂ ਖੋਲ੍ਹੇ ਜਾਣਗੇ”।
ਇਸੇ ਵਿਚਾਲੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵੱਡਾ ਬਿਆਨ ਦਿੰਦਿਆ ਕਿਹਾ ਹੈ ਕਿ ਜਦੋਂ ਤੱਕ ਸੂਬੇ ਵਿਚ ਕੋਰੋਨਾ ਪੂਰੀ ਤਰ੍ਹਾ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਸਕੂਲਾਂ ਨੂੰ ਖੋਲ੍ਹਿਆ ਨਹੀਂ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਚਆਰਡੀ ਮੰਤਰੀ ਇਹ ਸਾਫ ਕਰ ਚੁੱਕੇ ਹਨ ਕਿ ਦੇਸ਼ ਵਿਚ ਸਕੂਲ ਅਤੇ ਕਾਲਜਾਂ ਨੂੰ ਅਗਸਤ ਤੋਂ ਬਾਅਦ ਹੀ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਇਕ ਇੰਟਰੀਵਿਊ ਦੌਰਾਨ ਕਿਹਾ ਸੀ ਕਿ ਵਿਦਿਅਕ ਅਦਾਰੇ 15 ਅਗਸਤ 2020 ਤੋਂ ਬਾਅਦ ਖੁੱਲ੍ਹ ਸਕਦੇ ਹਨ ਅਤੇ 15 ਅਗਸਤ ਤੱਕ ਸਾਰੀਆਂ ਪ੍ਰੀਖਿਆਵਾਂ ਦੇ ਨਤੀਜ਼ੇ ਐਲਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉੱਥੇ ਹੀ ਕੇਂਦਰ ਐਚਆਰਡੀ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਅੱਜ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਹੈ ਕਿ ਹੈ ਕਿ ”ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਮਾਪਿਆਂ ਤੇ ਅਧਿਆਪਕਾਂ ਤੋਂ ਬਹੁਤ ਸਾਰੀਆਂ ਬੇਨਤੀਆਂ ਪ੍ਰਾਪਤ ਕਰਨ ਤੋਂ ਬਾਅਦ, ਅਸੀ ਆਉਣ ਵਾਲੇ ਵਿਦਿਕਅਕ ਵਰ੍ਹੇ ਦੇ ਸਿਲੇਬਸ ਵਿਚ ਕਮੀ ਅਤੇ ਪੜ੍ਹਾਈ ਦੇ ਘੰਟਿਆਂ ਵਿਚ ਕੁਟੌਤੀ ਕਰਨ ਦੇ ਵਿਕਲਪ ਉੱਤੇ ਵਿਚਾਰ ਕਰ ਰਹੇ ਹਾਂ”।