news source: news18punjabਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਵਿਚ ਨਿਤ ਦਿਨ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ ਮੋਹਾਲੀ ਤੋਂ 5 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 2 ਬਲਟਾਣਾ, ਦੋ ਨੰਗਲ ਅਤੇ ਇਕ ਲਾਲੜੂ ਤੋਂ ਹਨ। ਇਸ ਤਰ੍ਹਾਂ ਮੋਹਾਲੀ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 121 ਹੋ ਗਈ ਹੈ।
ਇਨ੍ਹਾਂ ਵਿਚੋਂ 103 ਤੰਦਰੁਸਤ ਹੋ ਚੁੱਕੇ ਹਨ ਤੇ ਹੁਣ ਤਕ ਮੋਹਾਲੀ ਵਿਚ 15 ਐਕਟਿਵ ਕੇਸ ਹਨ। ਇਸ ਪੂਰੇ ਮਾਮਲੇ ਦੀ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਾਜੀਟਿਵ ਪਾਏ ਗਏ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਵੀ ਸੈਂਪਲ ਲੈ ਕੇ ਲੈਬ ਵਿਚ ਟੈਸਟ ਲਈ ਭੇਜੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਜਿਹੜੇ 5 ਕੋਵਿਡ-19 ਮਰੀਜ਼ ਮਿਲੇ ਹਨ, ਉਨ੍ਹਾਂ ਵਿਚੋਂ 3 ਪੁਰਸ਼ ਅਤੇ 2 ਔਰਤਾਂ ਹਨ।
ਬਾਪੂਧਾਮ ਕਾਲੋਨੀ ਵਿਚ ਸੋਮਵਾਰ ਰਾਤ ਲਗਭਗ 8.30 ਵਜੇ ਕੋਰੋਨਾ ਦੇ 3 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿਚ 19 ਸਾਲ ਦੀ ਕੁੜੀ, 18 ਸਾਲ ਤੇ ਇਕ 42 ਸਾਲ ਦੇ ਵਿਅਕਤੀ ਦੀ ਕੋਰੋਨਾ ਪੁਸ਼ਟੀ ਹੋਈ। ਪਿਛਲੇ ਲਗਭਗ 24 ਘੰਟਿਆਂ ਦਰਮਿਆਨ 8909 ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ ਇਸ ਖਤਰਨਾਕ ਵਾਇਰਸ ਨਾਲ ਲਗਭਗ 217 ਲੋਕਾਂ ਦੀ ਮੌਤ ਹੋ ਚੁੱਕੀ ਹੈ।
4776 ਲੋਕ ਠੀਕ ਹੋ ਚੁੱਕੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦਾ ਅੰਕੜਾ 2 ਲੱਖ ਤੋਂ ਪਾਰ ਹੋ ਗਿਆ ਹੈ। ਇਨ੍ਹਾਂ ਵਿਚੋਂ 5815 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਭਗ 303 ਕੋਰੋਨਾ ਮਰੀਜ਼ ਇਸ ਵਾਇਰਸ ਵਿਰੁੱਧ ਜੰਗ ਨੂੰ ਜਿੱਤ ਵੀ ਚੁੱਕੇ ਹਨ। ਸੂਬੇ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧਣ ਦਾ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਭਾਰਤੀ ਹਨ। ਇਨ੍ਹਾਂ ਨੂੰ ਪਹਿਲਾਂ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਤੇ ਟੈਸਟ ਤੋਂ ਬਾਅਦ ਹੀ ਘਰ ਵਾਪਸ ਭੇਜਿਆ ਜਾ ਰਿਹਾ ਹੈ।
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |