ਦੋਸਤੋ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਅੱਤ ਦੀ ਗਰਮੀ ਵਿੱਚ ਹਰ ਕਿਸੇ ਨੂੰ ਠੰਡੀ ਹਵਾ ਦੀ ਜ਼ਰੂਰਤ ਹੁੰਦੀ ਹੈ। ਬਹੁਤ ਸਾਰੇ ਲੋਕ AC ਦਾ ਇਸਤੇਮਾਲ ਕਰਦੇ ਹਨ ਪਰ ਹਰ ਕੋਈ ਆਪਣੇ ਘਰ ਵਿੱਚ AC ਨਹੀਂ ਲਵਾ ਸਕਦਾ। ਅਜਿਹੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪੱਖੇ ਅਤੇ ਕੂਲਰ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਪਰ ਸਮੱਸਿਆ ਇਹ ਹੈ ਕਿ ਲੋ ਅਤੇ ਹੁਮਸ ਦੇ ਕਾਰਨ ਪੱਖਾ ਅਤੇ ਕੂਲਰ ਵੀ ਬਹੁਤ ਗਰਮ ਹਵਾ ਦੇਣ ਲੱਗਦੇ ਹਨ।
ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਜੁਗਾੜ ਬਾਰੇ ਦੱਸਣ ਜਾ ਰਹੇ ਹਾਂ ਜਿਸਦੀ ਮਦਦ ਨਾਲ ਤੁਸੀ ਆਪਣੇ ਪੁਰਾਣੇ ਪੱਖੇ ਨੂੰ ਹੀ ਈਕੋ ਕੂਲਰ ਬਣਾ ਸਕਦੇ ਹੋ ਅਤੇ AC ਦਾ ਮਜ਼ਾ ਲੈ ਸਕਦੇ ਹੋ। ਇਸਨੂੰ ਤੁਸੀ ਬਹੁਤ ਆਸਾਨੀ ਨਾਲ ਸਕਦੇ ਹੋ ਅਤੇ ਉਹ ਵੀ ਬਿਲਕੁਲ ਫ੍ਰੀ ਵਿੱਚ। ਤੁਸੀਂ ਇਸਦੇ ਲਈ ਸਿਰਫ ਇੱਕ ਟੇਬਲ ਫੈਨ ਅਤੇ ਘਰ ਵਿੱਚ ਖਾਲੀ ਪਈਆਂ ਪਲਾਸਟਿਕ ਦੀਆਂ ਬੋਤਲਾਂ ਦਾ ਇਸਤੇਮਾਲ ਕਰਨਾ ਹੈ।
ਹਰ ਘਰ ਵਿੱਚ ਟੇਬਲ ਫੈਨ ਹੁੰਦਾ ਹੀ ਹੈ ਅਤੇ ਨਾਲ ਹੀ ਪਲਾਸਟਿਕ ਦੀਆਂ ਬੋਤਲਾਂ ਵੀ ਸਾਡੇ ਘਰ ਵਿੱਚ ਖਾਲੀ ਪਈ ਹੁੰਦੀਆਂ ਹਨ। ਜੇਕਰ ਘਰ ਵਿੱਚ ਨਾ ਹੋਣ ਤਾਂ ਤੁਹਾਨੂੰ ਇਹ ਮਾਰਕਿਟ ਵਿਚੋਂ ਵੀ ਬਹੁਤ ਆਸਾਨੀ ਨਾਲ ਅਤੇ ਬਹੁਤ ਸਸਤੇ ਵਿੱਚ ਮਿਲ ਜਾਣਗੀਆਂ। ਇਸਨ੍ਹੂੰ ਬਣਾਉਣ ਲਈ ਸਭਤੋਂ ਪਹਿਲਾਂ ਤੁਹਾਨੂੰ ਪਲਾਸਟਿਕ ਦੀਆਂ ਬੋਤਲਾਂ ਨੂੰ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਪਿੱਛੋਂ ਕੱਟ ਲੈਣਾ ਹੈ। ਧਿਆਨ ਰਹੇ ਕਿ ਸਤੀਆਂ ਬੋਤਲਾਂ ਨੂੰ ਇੱਕ ਹੀ ਜਗ੍ਹਾ ਤੋਂ ਕੱਟੋ ਅਤੇ ਇੱਕ ਹੀ ਸਾਇਜ਼ ਦੀਆਂ ਰੱਖੋ।
ਬੋਤਲਾਂ ਨੂੰ ਕੱਟਣ ਤੋਂ ਬਾਅਦ ਇੱਕ ਚੰਗੀ ਕਵਾਲਿਟੀ ਦਾ ਗੱਤਾ ਲਓ ਅਤੇ ਆਪਣੇ ਪੱਖੇ ਦੇ ਸਾਇਜ਼ ਦੇ ਹਿਸਾਬ ਨਾਲ ਇਸਨੂੰ ਗੋਲਾਈ ਵਿੱਚ ਕੱਟ ਲਓ। ਇਸਤੋਂ ਬਾਅਦ ਇਸ ਗੱਤੇ ਦੇ ਉੱਤੇ ਬੋਤਲ ਨਾਲ ਨਿਸ਼ਾਨ ਲਗਾ ਕੇ ਇਸ ਵਿੱਚ ਬੋਤਲ ਦੇ ਸਾਇਜ਼ ਦੇ ਛੇਦ ਕਰ ਦਿਓ ਅਤੇ ਇਨ੍ਹਾਂ ਵਿੱਚ ਸਾਰੀਆਂ ਬੋਤਲਾਂ ਨੂੰ ਫਸਾ ਦਿਓ। ਹੁਣ ਇਨ੍ਹਾਂ ਬੋਤਲਾਂ ਨੂੰ ਆਪਣੇ ਪੰਖੇ ਦੇ ਅੱਗੇ ਬੰਨ੍ਹ ਦਿਓ। ਇਸੇ ਤਰ੍ਹਾਂ ਤੁਹਾਨੂੰ ਈਕੋ ਫਰੇਂਡਲੀ ਕੂਲਰ ਤਿਆਰ ਹੋ ਜਾਵੇਗਾ ਅਤੇ ਤੁਸੀ ਠੰਡੀ ਹਵਾ ਲੈ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਵੇਖੋ ਦੇਖੋ….