ਮੌਨਸੂਨ ਦੀ ਪਹਿਲੀ ਬਾਰਿਸ਼ 1 ਜੂਨ ਦੇ ਆਸ-ਪਾਸ ਦੱਖਣੀ ਤੱਟ ਦੇ ਜ਼ਰੀਏ ਭਾਰਤ ਵਿਚ ਪ੍ਰਵੇਸ਼ ਕਰਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਚਾਰ ਮਹੀਨੇ ਪੈਣ ਵਾਲੀ ਬਾਰਿਸ਼ ਭਾਰਤ ਲਈ ਬਹੁਤ ਖ਼ਾਸ ਹੈ ਕਿਉਂਕਿ ਸਾਡੇ ਦੇਸ਼ ਦੀ ਅਰਥਵਿਵਸਥਾ ਖੇਤੀਬਾੜੀ ‘ਤੇ ਨਿਰਭਰ ਹੈ।ਭਾਰਤ ਦੇ ਮੌਸਮ ਵਿਭਾਗ ਨੇ ਇਕ ਬਿਆਨ ਵਿਚ ਕਿਹਾ, ‘ਮੌਨਸੂਨ ਦੀ ਸ਼ੁਰੂਆਤ ਲਈ ਮੌਸਮ ਦੀ ਸਥਿਤੀ 1 ਜੂਨ 2020 ਤੋਂ ਅਨੁਕੂਲ ਹੋਣ ਦੀ ਸੰਭਾਵਨਾ ਹੈ। ਪਹਿਲੀ ਬਾਰਸ਼ ਕੇਰਲਾ ਵਿਚ 1 ਜੂਨ ਨੂੰ ਹੋ ਸਕਦੀ ਹੈ। ਆਈਐਮਡੀ ਨੇ ਪਹਿਲਾਂ ਉਮੀਦ ਜਤਾਈ ਸੀ ਕਿ ਮੌਨਸੂਨ 6 ਜੂਨ ਨੂੰ ਆਵੇਗਾ, ਪਰ ਚੱਕਰਵਾਤ ਤੋਂ ਬਾਅਦ ਕਈ ਥਾਵਾਂ ‘ਤੇ ਘੱਟ ਦਬਾਅ ਕਾਰਨ ਇਹ ਜਲਦੀ ਪਹੁੰਚ ਰਿਹਾ ਹੈ।
ਭਾਰਤ ਦੇ ਲਗਭਗ ਅੱਧੇ ਖੇਤ ਜੂਨ ਤੋਂ ਸਤੰਬਰ ਦੀ ਬਾਰਸ਼ ‘ਤੇ ਨਿਰਭਰ ਕਰਦੇ ਹਨ ਜੋ ਚਾਵਲ, ਮੱਕੀ, ਗੰਨਾ, ਕਪਾਹ ਅਤੇ ਸੋਇਆਬੀਨ ਵਰਗੀਆਂ ਫਸਲਾਂ ਬਿਨਾਂ ਕਿਸੇ ਸਿੰਚਾਈ ਦੇ ਉਗਾ ਸਕਦੇ ਹਨ।ਆਈਐਮਡੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਵਿਚ ਇਸ ਸਾਲ ਔਸਤਨ ਮੌਨਸੂਨ ਬਾਰਸ਼ ਹੋਣ ਦੀ ਸੰਭਾਵਨਾ ਹੈ,ਜਿਸ ਨਾਲ ਵਧੇਰੇ ਖੇਤੀਬਾੜੀ ਉਤਪਾਦਨ ਦੀ ਉਮੀਦ ਵਧ ਜਾਂਦੀ ਹੈ। ਭਾਰਤੀ ਅਰਥਵਿਵਸਥਾ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਹੈ, ਜੋ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੌਕਡਾਊਨ ਦੇ ਚਲਦਿਆਂ ਮਾੜੀ ਸਥਿਤੀ ਵਿਚੋਂ ਗੁਜ਼ਰ ਰਹੀ ਹੈ।
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |