ਇਸ ਤਰੀਕ ਨੂੰ ਆ ਰਹੀ ਹੈ ਪੰਜਾਬ ਵਿੱਚ ਮੌਨਸੂਨ, ਮੌਸਮ ਵਿਭਾਗ ਨੇ ਦਿੱਤੀ ਵੱਡੀ ਜਾਣਕਾਰੀ

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਕੇਰਲ ਵਿੱਚ ਮੌਨਸੂਨ ਨੇ 1 ਜੂਨ ਤੋਂ ਦਸਤਕ ਦੇ ਦਿੱਤੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੰਜਾਬ ਤੱਕ 26 ਜੂਨ ਨੂੰ ਆਪਣੇ ਤੈਅ ਸਮੇਂ ਤੱਕ ਪਹੁੰਚ ਜਾਵੇਗਾ। ਮੌਸਮ ਵਿਭਾਗ ਦੇ ਨਿਰਦੇਸ਼ਕ ਜਨਰਲ ਡਾ. ਮ੍ਰਿਤੰਜਯ ਮਹਾਪਤਰਾ ਨੇ ਕਿਹਾ ਕਿ

ਮੌਨਸੂਨ (ਜੂਨ ਤੋਂ ਸਤੰਬਰ) ਵਿੱਚ 102 ਫੀਸਦ ਬਾਰਸ਼ ਹੋਵੇਗੀ। ਇਸ ‘ਚ ਸਿਰਫ 4 ਫੀਸਦ ਘੱਟ ਹੋਣ ਦੀ ਗੁੰਜਾਇਸ਼ ਹੈ। ਯਾਨੀ ਘੱਟੋ-ਘੱਟ 96% ਅਤੇ ਵੱਧ ਤੋਂ ਵੱਧ 106 ਫੀਸਦ ਬਾਰਸ਼ ਹੋਣ ਦੀ ਸੰਭਾਵਨਾ ਹੈ। ” ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮੌਨਸੂਨ ਸਮੇਂ ਦੇ ਨਾਲ-ਨਾਲ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਪਹੁੰਚੇਗਾ।

WhatsApp Group (Join Now) Join Now

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਨਸੂਨ 8 ਜੁਲਾਈ ਤੱਕ ਦੇਸ਼ ਭਰ ਵਿੱਚ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਇੱਥੇ 41 ਫੀਸਦ ਸੰਭਾਵਨਾ ਇਹ ਹੈ ਕਿ ਇਸ ਵਾਰ ਮੌਨਸੂਨ ਆਮ ਰਹੇਗਾ। ਜਦੋਂਕਿ ਸਿਰਫ 5 ਫੀਸਦ ਹੀ ਇਸ ਗੱਲ ਦਾ ਡਰ ਹੈ ਕਿ ਮੌਨਸੂਨ ਆਮ ਨਾਲੋਂ ਥੋੜ੍ਹਾ ਘੱਟ ਹੋਵੇਗਾ। ਵਿਭਾਗ ਨੇ ਪਹਿਲੇ ਪੜਾਅ ਵਿੱਚ 100 ਫੀਸਦ ਬਾਰਸ਼ ਦੀ ਭਵਿੱਖਬਾਣੀ ਕੀਤੀ ਸੀ

ਇਸ ਦੌਰਾਨ, ਅਰਬ ਸਾਗਰ ਤੋਂ ਉੱਠਦਾ ਚੱਕਰਵਾਤੀ ਨਿਸਰਗ ਉੱਤਰੀ ਮਹਾਰਾਸ਼ਟਰ ਤੇ ਦੱਖਣੀ ਗੁਜਰਾਤ ਵੱਲ ਵਧ ਰਿਹਾ ਹੈ। 3 ਜੂਨ ਨੂੰ ਇਨ੍ਹਾਂ ਦੋਵਾਂ ਖੇਤਰਾਂ ਨਾਲ ਟਕਰਾਅ ਹੋਣ ਦੀ ਉਮੀਦ ਹੈ, ਜਿਸ ਕਾਰਨ ਉਥੇ ਭਾਰੀ ਬਾਰਸ਼ ਹੋ ਸਕਦੀ ਹੈ।

Leave a Reply

Your email address will not be published. Required fields are marked *