ਦੁਨੀਆਂ ਭਰ ਵਿਚ ਇਸ ਸਮੇਂ ਕਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਕੋਪ ਚੱਲ ਰਿਹਾ ਹੈ। ਹਾਲੇ ਤੱਕ ਇਸ ਵਾਇਰਸ ਦੀ ਵੈਕਸੀਨ ਤਿਆਰ ਨਾ ਹੋਣ ਕਾਰਨ ਵੱਖ-ਵੱਖ ਦੇਸ਼ਾਂ ਵਿਚ ਲੱਗੇ ਲੌਕਡਾਊਨ ਦੇ ਕਾਰਨ ਜਰੂਰੀ ਸੇਵਾਵਾਂ ਤੋਂ ਇਲਾਵਾ ਬਾਕੀ ਸੇਵਾਵਾਂ ਨੂੰ ਬੰਦ ਕੀਤਾ ਗਿਆ ਹੈ, ਪਰ ਹੁਣ ਬ੍ਰਿਟਿਸ਼ ਪ੍ਰਧਾਨਮੰਤਰੀ ਬੌਰਿਸ ਜਾਨਸਨ ਨੇ 1 ਜੂਨ ਤੋਂ ਪੜਾਅਵਾਰ ਦੇਸ਼ ਵਿੱਚ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਜੌਹਨਸਨ ਨੇ ਕਿਹਾ, “ਮੈਂ ਐਲਾਨ ਕਰਦਾ ਹਾਂ ਕਿ ਸੋਮਵਾਰ, 1 ਜੂਨ ਤੋਂ, ਅਸੀਂ ਯੋਜਨਾ ਅਨੁਸਾਰ ਅੱਗੇ ਵਧਣਾ ਚਾਹੁੰਦੇ ਹਾਂ। ਜੇਕਰ ਕਿਸੇ ਬੱਚੇ ਜਾਂ ਸਟਾਫ ਵਿੱਚ ਕੋਈ ਲੱਛਣ ਪਾਏ ਜਾਂਦੇ ਹਨ, ਤਾਂ ਉਨ੍ਹਾਂ ਦੀ ਜਾਂਚ ਕੀਤੀ ਜਾਏਗੀ।” ਦੱਸ ਦਈਏ ਕਿ ਯੋਜਨਾ ਅਨੁਸਾਰ ਵਰਗ 10ਵੀਂ ਅਤੇ 12ਵੀਂ ਨੂੰ 15 ਜੂਨ ਤੋਂ ਖੋਲਣ ਦਾ ਇਰਾਦਾ ਹੈ। ਜਿਨ੍ਹਾਂ ਦੀ ਅਗਲੇ ਸਾਲ ਪ੍ਰੀਖਿਆ ਦੀ ਤਿਆਰੀ ਹੈ। ਜੌਨਸਨ ਨੇ ਮੰਨਿਆ ਕਿ ਛੋਟੇ ਬੱਚਿਆਂ ਨਾਲ ਸੋਸ਼ਲ ਡਿਸਟੈਸਿੰਗ ਦੀ ਪ੍ਰੇਸ਼ਾਨੀ ਹੋ ਸਕਦੀ ਹੈ।
ਇਸ ਲਈ ਸਕੂਲਾਂ ਲਈ ਸਪੈਸ਼ਲ ਗਾਈਡ ਲਾਈਨ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਕਲਾਸਾਂ ਦਾ ਸਾਈਜ਼ ਘਟਾਉਂਣਾ, ਬੱਚਿਆਂ ਨੂੰ ਛੋਟੇ ਗਰੁੱਪਾਂ ਵਿਚ ਰੱਖਣਾ ਅਤੇ ਇਕ ਦੂਜੇ ਨਾਲ ਮਿਕਸ ਨਹੀਂ ਹੋਣ ਦੇਣਾ। ਵੱਖ-ਵੱਖ ਬ੍ਰੇਕ ਅਤੇ ਲੰਚ ਟਾਈਮ ਵੀ ਅਲੱਗ-ਅਲੱਗ ਕਰਨਾ ਹੋਵੇਗਾ।ਸਫਾਈ ਦੀਆਂ ਸਥਿਤੀਆਂ ਨੂੰ ਵਧਾਉਂਣਾ, ਸਾਂਝੀਆਂ ਵਸਤੂਆਂ ਦਾ ਪ੍ਰਯੋਗ ਘੱਟ ਕਰਨਾ ਅਤੇ ਆਉਟ ਡੋਰ ਸਪੇਸ ਜਾ ਇਸਤੇਮਾਲ ਕਰਨਾ। ਪ੍ਰਧਾਨ ਮੰਤਰੀ ਅਨੁਸਾਰ ਸਕੂਲ ਖੋਲਣ ਦੇ ਅਨੁਸਾਰ ਗੈਰ-ਜਰੂਰੀ ਰਿਟੇਲ ਖੋਲ੍ਹਣ ਦੀ ਵੀ ਯੋਜਨਾ ਸੀ।ਜਿਸ ਬਾਰੇ ਆਉਂਣ ਵਾਲੇ ਹਫਤਿਆਂ ਵਿਚ ਸੂਚਿਤ ਕੀਤਾ ਜਾਵੇਗਾ।
ਜਦੋਂ ਤੱਕ ਮਨੁੱਖ ਤੋਂ ਮਨੁੱਖ ਵਿੱਚ ਵਾਇਰਸ ਦੀ ਆਰ-ਟ੍ਰਾਂਸਫਰ ਦੀ ਦਰ 1 ਤੋਂ ਘੱਟ ਰਹਿੰਦੀ ਹੈ, ਤਾਂ ਤਾਲਾਬੰਦੀ ਵਿੱਚ ਨੂੰ 1 ਜੁਲਾਈ ਤੋਂ ਫੇਜ਼ III ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਫਿਰ ਰੈਸਟੋਰੈਂਟ, ਬਾਰ, ਸਿਨੇਮਾ ਅਤੇ ਮਨੋਰੰਜਨ ਕੇਂਦਰ ਵੀ ਖੋਲ੍ਹੇ ਜਾ ਸਕਦੇ ਹਨ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਯੂਕੇ ਵਿੱਚ ਉਨ੍ਹਾਂ ਸੈਟਿੰਗਾਂ ਵਿੱਚ 36,793 ਲੋਕਾਂ ਦੀ ਮੌਤ ਹੋ ਗਈ ਹੈ।