ਇਸ ਪ੍ਰਾਇਵੇਟ ਸਕੂਲ ਨੇ ਕਰ ਦਿੱਤਾ ਵੱਡਾ ਐਲਾਨ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ । ਜਿੱਥੇ ਇੱਕ ਨਿੱਜੀ ਸਕੂਲ ਨੇ ਪੂਰੇ ਵਿੱਦਿਅਕ ਸ਼ੈਸਨ ਦੀ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਹੈ ਇਹ ਖ਼ਬਰ ਵੇਖ ਹਰ ਕੋਈ ਇਸ ਸਕੂਲ ਦੀ ਤਰੀਫ਼ ਕਰ ਰਿਹਾ ਹੈ । ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਿਕ ਜ਼ਿਲ੍ਹਾ ਪਟਿਆਲਾ ਦੇ ਕਸਬਾ ਸਨੌਰ ਅਧੀਨ ਪੈਂਦੇ ‘ਜਸਦੇਵ ਪਬਲਿਕ ਸਕੂਲ ਕੌਲੀ’ ਵੱਲੋਂ ਏਸ ਸਾਲ ਦੌਰਾਨ ਵਿਦਿਆਰਥੀਆਂ ਦੇ ਮਾਪਿਆ ਦੀ ਆਰ ਥਿਕ ਤੰ ਗੀ ਨੂੰ ਵੇਖਦਿਆਂ ਸਾਲ ਦੇ ਅੰਤ

ਤੱਕ ਪੂਰੀ ਫ਼ੀਸ ਮੁਆਫ਼ ਕਰਨ ਦਾ ਵੱਡਾ ਐਲਾਨ ਕੀਤਾ ਹੈ।ਸਕੂਲ ਦੀ ਪ੍ਰਿੰਸੀਪਲ ਅਨੂਪਿੰਦਰ ਕੌਰ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪੇ ਬੇਹੱਦ ਆਰ ਥਿਕ ਤੰ ਗੀ ਵਿੱਚੋਂ ਲੰਘ ਰਹੇ ਹਨ। ਜਿਸ ਨੂੰ ਮਹਿਸੂਸ ਕਰਦਿਆਂ ਸਕੂਲ ਵੱਲੋਂ ਅਗਸਤ ਤੋਂ ਦਸੰਬਰ ਤੱਕ ਦੀ ਬੱਚਿਆਂ ਦੀ ਫੀਸਾਂ ਨੂੰ ਮੁਆਫ ਕਰ ਦਿੱਤਾ ਹੈ। ਪ੍ਰਿੰਸੀਪਲ ਅਨੂਪਿੰਦਰ ਕੌਰ ਨੇ ਕਿਹਾ ਕਿ ਸਕੂਲ ਪ੍ਰਬੰਧਕ ਸਮਝਦੇ ਹਨ ਕਿ ਪੇਂਡੂ ਖੇਤਰ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦਾ

ਇਨ੍ਹਾਂ ਦਿਨਾਂ ਵਿੱਚ ਰੁਜ਼ਗਾਰ ਠੱਪ ਪੈ ਗਿਆ ਜਿਸ ਲਈ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਭਰ ਸਕਦੇ। ਜਿਸ ਨੂੰ ਵੇਖਦਿਆਂ ਸਕੂਲ ਦੀ ਮੈਨੇਜਮੈਂਟ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਹੋਰ ਬੱਚੇ ਸਕੂਲ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ, ਪਰ ਆਰਥਿਕ ਤੰਗੀ ਕਾਰਨ ਸਕੂਲ ਫੀਸ ਦੇਣ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਤੋਂ ਵੀ ਸਾਲ ਦੇ ਅੰਤ ਤੱਕ ਫ਼ੀਸ ਨਹੀਂ ਲਈ ਜਾਵੇਗੀ।ਸਕੂਲ ਦੇ ਵਿਦਿਆਰਥੀ ਦੇ

ਪਿਤਾ ਹਰਵਿੰਦਰ ਸਿੰਘ ਸਣੇ ਕਈ ਹੋਰਨਾਂ ਨੇ ਮੈਨੇਜਮੈਂਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਏਸ ਸਕੂਲ ਵੱਲੋਂ ਇਹ ਐਲਾਨ ਕਰਨ ਤੋਂ ਬਾਅਦ ਏਸ ਸਕੂਲ ਮੈਨੇਜਮੈਂਟ ਦੇ ਇਸ ਫੈਸਲੇ ਨੂੰ ਹਰ ਕੋਈ ਵਧੀਆ ਦੱਸ ਰਿਹਾ ਹੈਉਧਰ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਏਸ ਫੈਸਲੇ ਤੋਂ ਬਾਅਦ ਹੋਰ ਨਿੱਜੀ ਸਕੂਲ ਵੀ ਏਸ ਤਰਾਂ ਦੇ ਚੰਗੇ ਫੈਸਲੇ ਲੈ ਸਕਦੇ ਹਨ ।

Leave a Reply

Your email address will not be published. Required fields are marked *