ਇਸ ਬੈਂਕ ਨੇ ਗਾਹਕਾਂ ਨੂੰ 3 ਮਹੀਨੇ ਕਿਸਤ ਭਰਨ ਤੋਂ ਦਿੱਤੀ ਛੋਟ

ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਆਈਸੀਆਈਸੀਆਈ (ICICI Bank) ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਈਸੀਆਈਸੀਆਈ ਬੈਂਕ ਨੇ ਈਐਮਆਈ ਤੋਂ ਗ੍ਰਾਹਕਾਂ ਨੂੰ ਰਾਹਤ ਦਿੰਦਿਆਂ ਕਿਸ਼ਤ ਭਰਨ ਤੋਂ ਛੋਟ ਦੀ ਮਿਆਦ 31 ਅਗਸਤ ਤੱਕ ਵਧਾ ਦਿੱਤੀ ਹੈ।

ਗ੍ਰਾਹਕਾਂ ਨੂੰ ਹੁਣ ਟਰਮ ਲੋਨ ਈਐਮਆਈ ਅਤੇ ਕ੍ਰੈਡਿਟ ਕਾਰਡ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਤਿੰਨ ਮਹੀਨਿਆਂ ਦੀ ਮਿਆਦ ਮਿਲੀ ਹੈ। ਦੱਸ ਦਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਪਿਛਲੇ ਮਹੀਨੇ ਕਰਜੇ ਦੀ ਕਿਸ਼ਤ ਭਰਨ ਦੀ ਮੁਆਫੀ ਦੀ ਮਿਆਦ 3 ਮਹੀਨਿਆਂ ਲਈ ਹੋਰ ਵਧਾ ਦਿੱਤੀ ਸੀ।

WhatsApp Group (Join Now) Join Now

ਆਈਸੀਆਈਸੀਆਈ ਬੈਂਕ ਦੇ ਅਨੁਸਾਰ, 1 ਮਾਰਚ 2020 ਤੋਂ ਪਹਿਲਾਂ ਕਿਸੇ ਵੀ ਪ੍ਰਕਾਰ ਦਾ ਰਿਟੇਲ ਲੋਨ (ਹੋਮ ਲੋਨ, ਕਾਰ ਲੋਨ, ਨਿੱਜੀ ਲੋਨ) ਲੈਣ ਵਾਲੇ ਗਾਹਕ ਲਾਭ ਲੈ ਸਕਣਗੇ। ਤੁਹਾਡੇ ਈਐਮਆਈ/ਭੁਗਤਾਨ ਦੀ ਤਾਰੀਖ ਤੋਂ ਘੱਟੋ ਘੱਟ 5 ਦਿਨ ਪਹਿਲਾਂ ਇਸ ਸਹੂਲਤ ਲਈ ਬੇਨਤੀ ਕਰਨੀ ਹੋਵੇਗੀ।

ਆਈਸੀਆਈਸੀਆਈ ਦੇ ਅਨੁਸਾਰ, ਮਾਰਚ ਤੋਂ ਮਈ ਤੱਕ Moratorium ਲੈਣ ਵਾਲਿਆਂ ਨੂੰ ਵੀ ਨਵੇਂ ਸਿਰੇ ਤੋਂ ਅਰਜ਼ੀ ਦੇਣੀ ਪਏਗੀ। ਜੇ ਤੁਸੀਂ Moratorium ਦੀ ਚੋਣ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਸਮੇਂ ਇਸ ਨੂੰ ਇਕ ਮਹੀਨੇ ਲਈ ਚੁਣ ਸਕਦੇ ਹੋ। ਜੇ ਵਿੱਤੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ, ਤਾਂ ਇਸ ਨੂੰ ਜੁਲਾਈ, ਅਗਸਤ ਲਈ ਲਾਗੂ ਕੀਤਾ ਜਾ ਸਕਦਾ ਹੈ। ਜੂਨ 2020 ਲਈ Moratorium 24 ਜੂਨ ਤੱਕ ਲਾਗੂ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *