ਇਸ ਵਜ੍ਹਾ ਕਰਕੇ ਇਹ ਉਡਾਣਾਂ ਅਤੇ ਇਹਨਾਂ ਥਾਂਵਾਂ ਤੇ ਜਾਣ ਵਾਲੀਆਂ ਟ੍ਰੇਨਾਂ ਹੋਈਆਂ ਰੱਦ

news source: dailypostpunjabiਕੋਰੋਨਾ ਵਾਇਰਸ ਤੋਂ ਬਾਅਦ ਚੱਕਰਵਾਤ ਨਿਸਰਗਾ ਕਾਰਨ ਮੁੰਬਈ ਦੀ ਕੁਨੈਕਟਿਵਿਟੀ ਨੂੰ ਝਟਕਾ ਲੱਗਿਆ ਹੈ । ਨਿਸਰਗ ਤੂਫਾਨ ਅੱਜ ਦੁਪਹਿਰ ਨੂੰ ਮੁੰਬਈ ਨਾਲ ਟਕਰਾਉਣ ਵਾਲਾ ਹੈ । ਜਿਸਦੇ ਮੱਦੇਨਜ਼ਰ 31 ਉਡਾਣਾਂ ਰੱਦ ਕੀਤੀਆਂ ਗਈਆਂ ਹਨ ਤੇ 8 ਟ੍ਰੇਨਾਂ ਦਾ ਸ਼ਡਿਊਲ ਬਦਲਿਆ ਗਿਆ ਹੈ । ਦਰਅਸਲ, ਅੱਜ ਮੁੰਬਈ ਲਈ ਤਹਿ ਕੀਤੀਆਂ 50 ਉਡਾਣਾਂ ਵਿਚੋਂ 31 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ।

ਇੰਡੀਗੋ ਨੇ ਮੁੰਬਈ ਆਉਣ ਅਤੇ ਜਾਣ ਵਾਲੀਆਂ 17 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ । ਵਿਸਤਾਰਾ ਨੇ ਕਿਹਾ ਕਿ ਮੁੰਬਈ ਅਤੇ ਗੋਆ ਦੀਆਂ ਉਡਾਣਾਂ ਪ੍ਰਭਾਵਿਤ ਹੋਣਗੀਆਂ । ਇਸੇ ਤਰ੍ਹਾਂ ਸਪਾਈਸ ਜੈੱਟ ਨੇ ਵੀ ਇਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਏਅਰ ਏਸ਼ੀਆ ਇੰਡੀਆ, ਏਅਰ ਇੰਡੀਆ, ਇੰਡੀਗੋ, ਗੋ ਏਅਰ ਅਤੇ ਸਪਾਈਸ ਜੈੱਟ ਇੱਥੋਂ ਕੁਝ ਉਡਾਣਾਂ ਉਡਾਉਣਗੀਆਂ ।

WhatsApp Group (Join Now) Join Now

ਉੱਥੇ ਹੀ ਦੂਜੇ ਪਾਸੇ ਚੱਕਰਵਾਤ ਨਿਸਰਗਾ ਦੇ ਅੱਜ ਦੁਪਹਿਰ ਮੁੰਬਈ ਨਾਲ ਟੱਕਰ ਹੋਣ ਦੀ ਸੰਭਾਵਨਾ ਦੇ ਕਾਰਨ ਕੇਂਦਰੀ ਰੇਲਵੇ ਨੇ ਸਾਵਧਾਨੀ ਦੇ ਤੌਰ ‘ਤੇ 8 ਟ੍ਰੇਨਾਂ ਦੇ ਸ਼ਡਿਊਲ ਵਿੱਚ ਤਬਦੀਲੀ ਕੀਤੀ ਹੈ । ਸੈਂਟਰਲ ਰੇਲਵੇ ਨੇ ਇਨ੍ਹਾਂ 8 ਟ੍ਰੇਨਾਂ ਦਾ ਸਮਾਂ ਮੁੰਬਈ ਤੋਂ ਆਉਣ-ਜਾਣ ਲਈ ਬਦਲਿਆ ਹੈ । ਕੇਂਦਰੀ ਰੇਲਵੇ ਅਨੁਸਾਰ 02542 LTT- ਗੋਰਖਪੁਰ, 06345 LTT- Thiruvananthapuram, 01061 LTT- ਦਰਭੰਗ, 01071 LTT- ਵਾਰਾਣਸੀ, 01019 CSMT- ਭੁਵਨੇਸ਼ਵਰ ਵਿਸ਼ੇਸ਼ ਟ੍ਰੇਨਾਂ ਜਿਹੜੀਆਂ ਦਿਨ ਦੇ ਸਮੇਂ ਮੁੰਬਈ ਤੋਂ ਰਵਾਨਾ ਹੋਣ ਵਾਲੀਆਂ ਸਨ, ਹੁਣ ਰਾਤ ਨੂੰ ਰਵਾਨਾ ਹੋਣਗੀਆਂ । ਇਸੇ ਤਰ੍ਹਾਂ ਪਟਨਾ, ਵਾਰਾਣਸੀ ਅਤੇ ਤਿਰੂਵਨੰਤਪੁਰਮ ਤੋਂ ਦਿਨ ਸਮੇਂ ਮੁੰਬਈ ਪਹੁੰਚਣ ਵਾਲੀਆਂ ਵਿਸ਼ੇਸ਼ ਟ੍ਰੇਨਾਂ ਸਮੇਂ ਤੋਂ ਪਹਿਲਾਂ ਪਹੁੰਚਣਗੀਆਂ ।

ਦੱਸ ਦੇਈਏ ਕਿ ਮੰਗਲਵਾਰ ਦੁਪਹਿਰ ਤੱਕ ਮਹਾਰਾਸ਼ਟਰ ਵਿੱਚ ਐਨਡੀਆਰਐਫ ਦੀਆਂ 10 ਤੋਂ ਵੱਧ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ । ਚੱਕਰਵਾਤੀ ਤੂਫ਼ਾਨ ਨਿਸਰਗਾ ਕਾਰਨ ਐਨਡੀਆਰਐਫ ਦੀਆਂ 5 ਹੋਰ ਟੀਮਾਂ ਮਹਾਰਾਸ਼ਟਰ ਪਹੁੰਚ ਰਹੀਆਂ ਹਨ ।ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਅਗਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਵੱਲ ਵਧਣ ਵਾਲਾ ਗਰਮ ਖੰਡੀ ਚੱਕਰਵਾਤ ‘ਗੰਭੀਰ ਚੱਕਰਵਾਤੀ ਤੂਫਾਨ’ ਵਿੱਚ ਬਦਲਣ ਦੀ ਸੰਭਾਵਨਾ ਹੈ, ਜਿਸ ਨਾਲ ਬੁੱਧਵਾਰ ਨੂੰ ਮੁੰਬਈ ਨੇੜੇ ਜਮੀਨ ਖਿਸਕਣ ਦੀ ਆਸ਼ੰਕਾ ਹੈ ।

Leave a Reply

Your email address will not be published. Required fields are marked *