ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅਨਲਾਕ-3 ਅਧੀਨ 5 ਅਗਸਤ ਤੋਂ ਖੋਲ੍ਹੇ ਜਾ ਰਹੇ ਜਿੰਮ ਅਤੇ ਯੋਗਾ ਕੇਂਦਰਾਂ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ(SOP) ਜਾਰੀ ਕਰ ਦਿੱਤੀਆਂ ਹਨ। ਜਿੰਮ, ਯੋਗਾ ਕੇਂਦਰ ਦੇ ਸੰਚਾਲਕ ਅਤੇ ਜਿੰਮ / ਯੋਗਾ ਅਭਿਆਸਕਾਂ ਨੂੰ ਇਨ੍ਹਾਂ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਾਗੂ ਤਾਲਾਬੰਦੀ ਕਾਰਨ ਲਗਭਗ ਚਾਰ ਮਹੀਨਿਆਂ ਦੇ ਬੰਦ ਤੋਂ ਬਾਅਦ ਜਿੰਮ ਹੁਣ ਦੁਬਾਰਾ ਖੁੱਲ੍ਹਣ ਜਾ ਰਹੇ ਹਨ।
25 ਮਾਰਚ ਤੋਂ ਦੇਸ਼ ਵਿਆਪੀ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਤੋਂ ਹੀ ਜਿੰਮ ਬੰਦ ਸਨ।ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼- ਕੰਟੇਨਮੈਂਟ ਜ਼ੋਨ ਵਿਚ ਜਿੰਮ ਅਤੇ ਯੋਗਾ ਕੇਂਦਰ ਅਜੇ ਨਹੀਂ ਖੋਲ੍ਹੇ ਜਾਣਗੇ।65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਬਿਮਾਰ ਲੋਕ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੰਦ ਜਗ੍ਹਾ ਤੇ ਕਸਰਤ / ਯੋਗਾ ਕਰਨ ਦੀ ਮਨਾਹੀ ਹੋਵੇਗੀ।ਜਿੰਮ ਅਤੇ ਯੋਗਾ ਕੇਂਦਰਾਂ ਵਿਚ ਸਮਾਜਿਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਇਸ ਦੇ ਤਹਿਤ ਇਕ ਦੂਜੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾਉਣੀ ਜ਼ਰੂਰੀ ਹੈ।
ਜਿੰਮ ਅਤੇ ਯੋਗਾ ਕੇਂਦਰਾਂ ਦੇ ਵਿਹੜੇ ਵਿਚ ਫੇਸ ਕਵਰ ਅਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਪਰ ਕਸਰਤ ਕਰਨ ਦੇ ਸਮੇਂ, ਚਿਹਰੇ ਅਤੇ ਅੱਖਾਂ ਦੀ ਰੱਖਿਆ ਲਈ ਇਕ ਵਾਇਜ਼ਰ(visor) ਦੀ ਵਰਤੋਂ ਕਰਨੀ ਹੋਵੇਗੀ।40-60 ਸੈਕਿੰਡ ਲਈ ਸਾਬਣ ਨਾਲ ਹੱਥ ਧੋਣੇ, ਥੁੱਕਣ ਤੇ ਪਾਬੰਦੀਕਸਰਤ ਦੌਰਾਨ ਹੱਥ ਸਾਫ ਕਰਨ ਲਈ ਹੈਂਡ ਸੈਨੀਟਾਈਜ਼ਰ ਜਾਂ ਸਾਬਣ ਦੀ ਵਰਤੋਂ ਕਰਨੀ ਹੋਵੇਗੀ। ਇਸ ਦੇ ਲਈ 40-60 ਸੈਕਿੰਡ ਲਈ ਸਾਬਣ ਨਾਲ ਹੱਥ ਧੋਣੇ ਪੈਣਗੇ ਜਾਂ ਸੈਨੀਟਾਈਜ਼ਰ ਨਾਲ 20 ਸਕਿੰਟਾਂ ਲਈ ਹੱਥ ਸਾਫ ਕਰਨੇ ਪੈਣਗੇ।
ਇਨ੍ਹਾਂ ਸਾਰੀਆਂ ਥਾਵਾਂ ‘ਤੇ ਥੁੱਕਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਸਾਰਿਆਂ ਲਈ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਦਾ ਸੁਝਾਅ ਦਿੱਤਾ ਗਿਆ ਹੈ।ਇਨ੍ਹਾਂ ਸਾਰੀਆਂ ਥਾਵਾਂ ‘ਤੇ ਕਮਰੇ ਜਾਂ ਹਾਲ ਦਾ ਤਾਪਮਾਨ 24 ਅਤੇ 30 ਦੇ ਵਿਚਕਾਰ ਰੱਖਿਆ ਜਾਣਾ ਹੋਵੇਗਾ।ਇਸ ਤੋਂ ਇਲਾਵਾ, ਲਾਕਰ ਦੀ ਵਰਤੋਂ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਅਾਂ ਕੀਤੀ ਜਾ ਸਕਦੀ ਹੈ।ਸਰੀਰਕ ਸੰਪਰਕ ਤੋਂ ਬੱਚਣ ਲਈ ਭੁਗਤਾਨ ਲਈ ਕਾਰਡ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ।ਡਸਟਬਿਨ ਢੱਕਿਆ ਹੋਇਆ ਰੱਖਣਾ ਜ਼ਰੂਰੀ ਹੈ।
ਜਿੰਮ ਅਤੇ ਯੋਗਾ ਕੇਂਦਰ ਦੀ ਹੱਦ ਅੰਦਰ ਵਰਤੇ ਜਾਣ ਵਾਲੇ ਉਪਕਰਣਾਂ ਤੋਂ ਲੈ ਕੇ ਸਮੇਂ-ਸਮੇਂ ‘ਤੇ ਦਰਵਾਜ਼ੇ, ਖਿੜਕੀ ਅਤੇ ਹੋਰ ਚੀਜ਼ਾਂ ਨੂੰ ਰੋਗਾਣੂ ਮੁਕਤ ਕਰਨਾ ਲਾਜ਼ਮੀ ਹੋਵੇਗਾ।ਕਸਰਤ ਕਰਨ ਸਮੇਂ ਆਮ ਮੈਟ ਦੀ ਵਰਤੋਂ ਕਰਨ ਦੀ ਬਜਾਏ ਲੋਕਾਂ ਨੂੰ ਆਪਣੇ ਮੈਟ ਘਰੋਂ ਲਿਆਉਣ ਲਈ ਕਿਹਾ ਗਿਆ ਹੈ।‘ਲਾਫਟਰ ਯੋਗਾ’ ਅਭਿਆਸ ਦੀ ਆਗਿਆ ਨਹੀਂ ਹੈ।ਜਿਮ ਅਤੇ ਯੋਗਾ ਕੇਂਦਰ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਕੁਝ ਆਪਰੇਟਰਾਂ ਨੇ ਫੈਸਲਾ ਲਿਆ ਹੈ ਕਿ ਉਨ੍ਹਾਂ ਦੇ ਟ੍ਰੇਨਰ ਪੀਪੀਈ ਸੂਟ ਵਿਚ ਸਿਖਲਾਈ ਦੇਣਗੇ।ਕੁਝ ਜਿਮ ਵਾਲਿਆਂ ਨੇ ਲੋਕਾਂ ਨੇ ਜ਼ਰੂਰੀ ਤੌਰ ‘ਤੇ ਆਪਣੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਨਾਲ ਸਬੰਧਤ ਜਾਣਕਾਰੀ ਦੇਣ ਲਈ ਕਿਹਾ ਹੈ।ਇਸ ਦੇ ਤਹਿਤ ਇਕ ਹਲਫੀਆ ਬਿਆਨ ਵੀ ਦਿੱਤੇ ਜਾਣਾ ਬਾਰੇ ਕਿਹਾ ਜਾ ਰਿਹਾ ਹੈ ਕਿ ਜਿੰਮ ‘ਚ ਆਉਣ ਵਾਲੇ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਨਹੀਂ ਹਨ।