ਪੰਜਾਬ ਵਿਚ ਦਿਨ ਪ੍ਰਤੀ ਦਿਨ ਕੋਰੋਨਾ ਦੇ ਕੇਸ ਵਧਦੇ ਹੀ ਜਾ ਰਹੇ ਹਨ ਜਿਸ ਕਾਰਨ ਲੋਕਾਂ ਦੇ ਵਿਚ ਪ੍ਰੇਸ਼ਾਨੀਆਂ ਦਾ ਡੋਰ ਚਲ ਰਿਹਾ ਹੈ। ਇਸ ਵਾਇਰਸ ਦੇ ਕਰਕੇ ਬੱਚਿਆਂ ਦੇ ਸਕੂਲ ਬੰਦ ਹਨ ਜਿਸ ਕਰਕੇ ਓਹਨਾ ਨੂੰ ਸਕੂਲਾਂ ਦੁਆਰਾ ਆਨਲਾਈਨ ਪੜਾਇਆ ਜਾ ਰਿਹਾ ਹੈ। ਆਨਲਾਈਨ ਪੜਾਈ ਦੇ ਵਿਚ ਉਹ ਗਲ੍ਹ ਬਿਲਕੁਲ ਵੀ ਨਹੀਂ ਬਣ ਸਕਦੀ ਜਿਹੜੀ ਸਕੂਲਾਂ ਦੇ ਵਿਚ ਜਾ ਕੇ ਬਣਦੀ ਹੈ।
ਇਹਨਾਂ ਗਲ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ। ਇਕ ਵੱਡਾ ਫੈਸਲਾ ਲਿਆ ਗਿਆ ਹੈ। ਜਿਸ ਨੂੰ ਸੁਣਕੇ ਜਿਥੇ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਓਥੇ ਮਾਪਿਆਂ ਨੇ ਵੀ ਸੁਖ ਦਾ ਸਾਹ ਲਿਆ ਹੈ ਕੇ ਬੱਚਿਆਂ ਦੇ ਦਿਮਾਗ ਤੇ ਘਟ ਬੋਜ ਪਵੇਗਾ।ਕੋਰੋਨਾ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਵਿਦਿਆਰਥੀਆਂ ਨੂੰ ਇਸ ਵਾਰ ਪ੍ਰੀਖਿਆਵਾਂ ਘੱਟ ਸਿਲੇਬਸ ਵਿਚੋਂ ਦੇਣੀਆਂ ਪੈਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2020-21 ਵਾਸਤੇ 9ਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀਆਂ ਦੇ ਸਾਲਾਨਾ ਸਿਲੇਬਸ ਵਿਚ 30 ਫ਼ੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ।
ਹਾਲਾਂਕਿ ਹਾਲੇ ਇਹ ਜਾਣਕਾਰੀ ਨਹੀਂ ਕਿ ਸਿਲੇਬਸ ਵਿਚ ਕਟੌਤੀ ਦਾ ਮਾਪਦੰਡ ਕੀ ਰਿਹਾ ਪਰ ਜਾਣਕਾਰੀ ਹੈ ਕਿ ਇਸ ਵਾਰ ਪੇਪਰਾਂ ਨੂੰ ਸੈੱਟ ਕਰਨ ਦਾ ਤਰੀਕਾ ਵੀ ਬਦਲਣ ਦੀ ਸੰਭਾਵਨਾ ਹੈ।ਜਾਣਕਾਰੀ ਮਿਲੀ ਹੈ ਕਿ ਪਹਿਲੀ ਜਮਾਤ ਤੋਂ ਪੰਜਵੀਂ ਤਕ ਦੇ ਸਿਲੇਬਸ ਵਿਚ ਵੀ ਕਟੌਤੀ ਛੇਤੀ ਹੀ ਹੋ ਜਾਵੇਗੀ। ਇਸ ਸਬੰਧੀ ਬੋਰਡ ਨੇ ਆਪਣੀ ਵੈੱਬਾਸਾਈਟ ‘ਤੇ ਇਕ ਸੂਚੀ ਵੀ ਨਸ਼ਰ ਕਰ ਦਿੱਤੀ ਹੈ ਜਿਸ ਵਿਚ ਆਨਲਾਈਨ ਸਿਲੇਬਸ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਕੇਂਦਰੀ ਬੋਰਡ (ਸੀਬੀਐੱਸਈ) ਨੇ ਵੀ ਆਪਣੇ ਸਿਲੇਬਸ ਵਿਚ 30 ਫ਼ੀਸਦੀ ਤਕ ਕਟੌਤੀ ਕੀਤੀ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਅਜਿਹਾ ਫ਼ੈਸਲਾ ਲਿਆ ਹੈ।ਮਾਹਰਾਂ ਦਾ ਕਹਿਣਾਂ ਹੈ ਕਿ ਦੇਸ਼ ਵਿਆਪੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਪਛੜਨ ਦੇ ਖ਼ਦਸ਼ੇ ਨੂੰ ਭਾਂਪਦਿਆਂ ਬੋਰਡ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ। ਕਿਉਂਜੋ ਸੀਬੀਐੱਸਈ ਤੇ ਪੰਜਾਬ ਸਕੂਲ ਦੇ ਵਿਦਿਆਰਥੀਆਂ ਨੈਸ਼ਨਲ ਪੱਧਰ ਕੌਮੀ ਪਾਠਕ੍ਮ ਖਾਕਾ (ਕੁਰੀਕਲਮ ਫਰੇਮ ਵਰਕ)
ਵਾਲੇ ਵਿਸ਼ਿਆਂ ਦੀਆਂ ਕਿਤਾਬਾਂ ਐੱਨਸੀਈਆਰਟੀ ਦੀਆਂ ਹੀ ਪੜ੍ਹਾਉਂਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਇਨ੍ਹਾਂ ਕਿਤਾਬਾਂ ਨੂੰ ਤਿੰਨ ਭਾਸ਼ਾਵਾਂ ਵਿਚ ਪੜ੍ਹਾਉਂਦਾ ਹੈ ਜਦੋਂ ਨੈਸ਼ਨਲ ਪੱਧਰ ‘ਤੇ ਕੋਈ ਸਿਲੇਬਸ ਦੀ ਵਿਚ ਕਟੌਤੀ ਹੁੰਦੀ ਹੈ ਤਾਂ ਸਿਲੇਬਸ ਘਟਾਉਣਾ ਲਾਜ਼ਮੀ ਵੀ ਹੁੰਦਾ ਹੈ। ਖ਼ਬਰ ਹੈ ਕਿ ਇਸ ਫ਼ੈਸਲੇ ਨਾਲ ਵਿਦਿਆਰਥੀਆਂ ਵਿਚ ਮਾਨਸਿਕ ਪੱਧਰ ‘ਤੇ ਚੰਗਾ ਅਸਰ ਪਵੇਗਾ।