ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਰਕੇ ਸਾਰੀ ਦੁਨੀਆਂ ਵਿਚ ਚਾਈਨਾ ਲਈ ਨਫਰਤ ਭਰ ਗਈ ਹੈ। ਜਿਸ ਕਰਕੇ ਸਾਰੀ ਦੁਨੀਆਂ ਇਹ ਸੋਚ ਰਹੀ ਸੀ ਕੇ ਇਸ ਨਫਰਤ ਦਾ ਫਾਇਦਾ ਇੰਡੀਆ ਨੂੰ ਹੋ ਸਕਦਾ ਹੈ ਕਿਓਂ ਕੇ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਇੰਡੀਆ ਵਲ ਆਪਣਾ ਰੁੱਖ ਕਰ ਸਕਦੀਆਂ ਹਨ।ਹੁਣ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਸਰਕਾਰ ਦੇ ਅੰਦਰ ਵੀ ਖੁਸ਼ੀ ਦੀ ਲਹਿਰ ਛਾ ਗਈ ਹੈ ਕੇ ਓਹੀ ਕੰਮ ਸ਼ੁਰੂ ਹੋਣ ਲਗ ਪਿਆ ਜਿਸ ਬਾਰੇ ਉਮੀਦ ਕੀਤੀ ਜਾ ਰਹੀ ਸੀ।
ਨਵੀਂ ਦਿੱਲੀ–ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਇੰਕ ਦੀ ਅਸੈਂਬਲੀ ਪਾਰਟਨਰ ਪੈਗਾਟ੍ਰਾਨ ਕਾਰਪ ਭਾਰਤ ‘ਚ ਆਪਣਾ ਪਹਿਲਾ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਪੈਗਾਟ੍ਰਾਨ ਐਪਲ ਦੀਆਂ ਉਨ੍ਹਾਂ ਸਹਾਇਕ ਕੰਪਨੀਆਂ ਦੀ ਕਤਾਰ ‘ਚ ਸ਼ਾਮਲ ਹੋ ਗਈ ਹੈ, ਜੋ ਭਾਰਤ ‘ਚ ਆਪਣਾ ਪਲਾਂਟ ਲਗਾਉਣਾ ਚਾਹੁੰਦੀ ਹੈ। ਕੇਂਦਰ ਸਰਕਾਰ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਮਾਰਟਫੋਨ ਮੈਨਿਊਫੈਕਚਰਿੰਗ ਹਬ ਬਣਾਉਣ ਲਈ 6.6 ਬਿਲੀਅਨ ਡਾਲਰ ਦੀ ਇਕ ਯੋਜਨਾ ਦਾ ਐਲਾਨ ਕੀਤਾ ਸੀ।
ਇਸ ਯੋਜਨਾ ਤਹਿਤ ਸਰਕਾਰ ਨੇ ਵਿੱਤੀ ਇੰਸੈਂਟਿਵ ਅਤੇ ਰੈਡੀ-ਟੂ-ਯੂਜ਼ ਮੈਨਿਊਫੈਕਚਰਿੰਗ ਕਲਸਟਰਸ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਤੋਂ ਭਾਰਤ ‘ਚ ਵਿਦੇਸ਼ੀ ਟੈਕ ਨਿਵੇਸ਼ ਦੀ ਲੜੀ ਲੱਗ ਗਈ ਹੈ। ਤਾਈਵਾਨ ਦੀ ਇਲੈਕਟ੍ਰਾਨਿਕਸ ਅਸੈਂਬਲਰ ਫਾਕਸਕਾਨ ਟੈਕਨਾਲੌਜੀ ਗਰੁੱਪ ਅਤੇ ਵਿਸਟ੍ਰਾਨ ਕਾਰਪ ਪਹਿਲਾਂ ਹੀ ਭਾਰਤ ‘ਚ ਪਲਾਂਟ ਲਗਾ ਚੁੱਕੀ ਹੈ। ਇਹ ਦੋਵੇਂ ਕੰਪਨੀਆਂ ਵੀ ਆਈਫੋਨ ਹੈਂਡਸੈੱਟ ਦਾ ਨਿਰਮਾਣ ਕਰਦੀਆਂ ਹਨ। ਫਾਕਸਕਾਨ ਨੇ ਹਾਲ ਹੀ ‘ਚ ਦੂਜਾ ਪਲਾਂਟ ਲਗਾਉਣ ਦਾ ਐਲਾਨ ਕੀਤਾ ਹੈ।
ਪੈਗਾਟ੍ਰਾਨ ਦੂਜੀ ਸਭ ਤੋਂ ਵੱਡੀ ਆਈਫੋਨ ਅਸੈਂਬਲਰ ਕੰਪਨੀਚੀਨ ‘ਚ ਕਈ ਫੈਕਟਰੀਆਂ ਦਾ ਸੰਚਾਲਨ ਕਰਨ ਵਾਲੀ ਪੈਗਾਟ੍ਰਾਨ ਦੁਨੀਆ ਦੀ ਸਭ ਤੋਂ ਵੱਡੀ ਆਈਫੋਨ ਅਸੈਂਬਲਰ ਕੰਪਨੀ ਹੈ। ਪੈਗਾਟ੍ਰਾਨ ਦਾ ਅੱਧੇ ਤੋਂ ਵੱਧ ਕਾਰੋਬਾਰ ਐਪਲ ‘ਤੇ ਨਿਰਭਰ ਹੈ। ਇਸ ਮਾਮਲੇ ਤੋਂ ਜਾਣੂ ਇਕ ਸੂਤਰ ਦੇ ਹਵਾਲੇ ਤੋਂ ਬਲੂਮਬਰਗ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਐਪਲ ਦੀਆਂ ਹੋਰ ਸਹਿਯੋਗੀ ਕੰਪਨੀਆਂ ਵਾਂਗ ਪੈਗਾਟ੍ਰਾਨ ਵੀ ਦੱਖਣੀ ਭਾਰਤ ‘ਚ ਪਲਾਂਟ ਲਗਾਵੇਗੀ। ਬਲੂਮਬਰਗ ਦੇ ਐਨਾਲਿਸਟ ਮੁਤਾਬਕ ਫਾਕਸਕਾਨ ਅਤੇ ਵਿਸਟ੍ਰਾਨ ਭਾਰਤ ‘ਚ ਆਪਣਾ ਕਾਰੋਬਾਰ ਵਿਸਥਾਰ ਕਰਨ ਬਾਰੇ ਸੋਚ ਰਹੀਆਂ ਹਨ ਇਸ ਲਈ ਪੈਗਾਟ੍ਰਾਨ ਵੀ ਭਾਰਤ ‘ਚ ਐਂਟਰੀ ਕਰ ਕੇ ਆਪਣਾ ਕਾਰੋਬਾਰ ਬਚਾਏ ਰੱਖਣਾ ਚਾਹੁੰਦੀ ਹੈ। ਪੈਗਾਟ੍ਰਾਨ ਆਈਫੋਨ ਐੱਸ. ਈ. ਦੀ ਅਸੈਂਬਲਿੰਗ ਕਰਦੀ ਹੈ।