ਕਈ ਗੈਰ ਕੋਰੋਨਾ ਲੋਕ ਵੀ ਲੈ ਰਹੇ ਹਨ ਹਾਈਡ੍ਰੌਕਸੀਕਲੋਰੋਕੀਨ, ਦੇਖੋ ਕੌਣ ਕੌਣ ਲੈ ਸਕਦਾ ਇਹ ਦਵਾਈ

ਸਰਕਾਰ ਨੇ ਸ਼ੁੱਕਰਵਾਰ ਸੋਧ ਕੀਤੀ ਐਡਵਾਇਜ਼ਰੀ ਜਾਰੀ ਕਰਕੇ ਗੈਰ-ਕੋਰੋਨਾ ਹਸਪਤਾਲਾਂ ‘ਚ ਕੰਮ ਕਰ ਰਹੇ ਬਿਨਾਂ ਲੱਛਣ ਵਾਲੇ ਸਿਹਤ ਕਰਮੀਆਂ, ਕੰਟੇਨਮੈਂਟ ਜ਼ੋਨ ‘ਚ ਨਿਗਰਾਨੀ ਡਿਊਟੀ ‘ਤੇ ਤਾਇਨਾਤ ਕਰਮੀਆਂ ਤੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਸਬੰਧੀ ਗਤਵਿਧੀਆਂ ‘ਚ ਸ਼ਾਮਲ ਪੈਰਾਮਿਲਟਰੀ ਫੋਰਸ ਤੇ ਪੁਲਿਸ ਕਰਮੀਆਂ ਨੂੰ ਰੋਗ ਨਿਰੋਧਕ ਦਵਾਈ ਦੇ ਤੌਰ ‘ਤੇ ਹਾਈਡ੍ਰੌਕਸੀਕਲੋਰੋਕੀਨ ਦਾ ਇਸਤੇਮਾਲ ਕਰਨ ਦੀ ਸਿਫਾਰਸ਼ ਕੀਤੀ ਹੈ। ਐਡਵਾਇਜ਼ਰੀ ‘ਚ ਇਸ ਦਵਾਈ ਨੂੰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਨੂੰ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ।ਇਹ ਵੀ ਕਿਹਾ ਗਿਆ ਕਿ ਇਹ ਦਵਾਈ ਡਾਕਟਰ ਦੀ ਸਹਿਮਤੀ ਨਾਲ ਹੀ ਦਿੱਤੀ ਜਾਵੇ। ਇਸ ਤੋਂ ਪਹਿਲਾਂ ਜਾਰੀ ਐਡਵਾਇਜ਼ਰੀ ਮੁਤਾਬਕ ਕੋਵਿਡ-19 ਫੈਲਣ ਤੋਂ ਰੋਕਣ ਲਈ ਇਸ ਦਾ ਇਲਾਜ ਕਰਨ ‘ਚ ਸ਼ਾਮਲ ਬਿਨਾਂ ਲੱਛਣ ਵਾਲੇ ਸਾਰੇ ਸਿਹਤ ਕਰਮੀਆਂ ਤੇ ਪੀੜਤ ਲੋਕਾਂ ਦੇ ਘਰਾਂ ‘ਚ ਸੰਪਰਕ ‘ਚ ਆਏ ਲੋਕਾਂ ‘ਚ ਵਾਇਰਸ ਖਿਲਾਫ ਇਸ ਦਵਾਈ ਦਾ ਇਸਤੇਮਾਲ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਭਾਰਤ ਨੇ ਪਿਛਲੇ ਮਹੀਨੇ ਹੀ ਅਮਰੀਕਾ, ਜਰਮਨੀ ਸਮੇਤ ਕਈ ਦੇਸ਼ਾਂ ਨੂੰ ਭਆਰੀ ਮਾਤਰਾ ‘ਚ HCQ ਦਾ ਨਿਰਯਾਤ ਕੀਤਾ ਸੀ, ਜਿਸ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੀਐਮ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਸੀ।ਨਵੀਂ ਐਡਵਾਇਜ਼ਰੀ ਮੁਤਾਬਕ NIV ਪੁਣੇ ‘ਚ HCQ ਦੀ ਜਾਂਚ ‘ਚ ਇਹ ਪਾਇਆ ਗਿਆ ਕਿ ਇਸ ਨਾਲ ਵਾਇਰਸ ਦੀ ਦਰ ਘੱਟ ਹੁੰਦੀ ਹੈ। ਇਸ ‘ਚ ਕਿਹਾ ਗਿਆ ਹੈ ਕਿ ਇਹ ਦਵਾਈ ਉਨ੍ਹਾਂ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ ਜੋ ਨਜ਼ਰ ਕਮਜ਼ੋਰ ਕਰਨ ਵਾਲੀ ਰੇਟਿਨਾ ਸਬੰਧੀ ਬਿਮਾਰੀ ਤੋਂ ਗ੍ਰਸਤ ਹਨ, ਐਚਸੀਕਿਊ ਨੂੰ ਲੈਕੇ ਅਤਿ ਸੰਵੇਦਨਸ਼ੀਲਤਾ ਹੈ ਤੇ ਜਿੰਨ੍ਹਾਂ ਨੂੰ ਦਿਲ ਦੀ ਧੜਕਨ ਘਟਣ ਵਧਣ ਦੀ ਬਿਮਾਰੀ ਹੈ। ਹਾਲਾਂਕਿ ਆਈਸੀਐਮਸੀਆਰ ਵੱਲੋਂ ਜਾਰੀ ਸੋਧ ਕੀਤੀ ਐਡਵਾਇਜ਼ਰੀ ‘ਚ ਜਾਗਰੂਕ ਕੀਤਾ ਗਿਆ ਕਿ ਦਵਾਈ ਲੈਣ ਵਾਲੇ ਵਿਅਕਤੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਇਕਦਮ ਸੁਰੱਖਿਅਤ ਹੋ ਗਿਆ ਹੈ।ਕਈ ਗੈਰ ਕੋਰੋਨਾ ਲੋਕ ਵੀ ਲੈ ਰਹੇ ਹਨ ਹਾਈਡ੍ਰੌਕਸੀਕਲੋਰੋਕੀਨ, ਦੇਖੋ ਕੌਣ ਕੌਣ ਲੈ ਸਕਦਾ ਇਹ ਦਵਾਈ

Leave a Reply

Your email address will not be published. Required fields are marked *