ਚਾਈਨਾ ਦੇ ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹਰ ਪਾਸੇ ਕੋਰੋਨਾ ਹੀ ਕੋਰੋਨਾ ਹੋਈ ਪਈ ਹੈ। ਹਰ ਰੋਜ ਲੱਖਾਂ ਲੋਕ ਇਸ ਦੇ ਪੌਜੇਟਿਵ ਮਿਲ ਰਹੇ ਹਨ ਅਤੇ ਰੋਜਾਨਾ ਹੀ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਇਸ ਕਰਕੇ ਮੌਤ ਹੋ ਰਹੀ ਹੈ। ਸਾਰੀ ਦੁਨੀਆਂ ਵਿਚ ਤਾਲਾਬੰਦੀ ਦਾ ਮਾਹੌਲ ਬਣਿਆ ਹੋਇਆ ਹੈ।ਚਾਹੇ ਕੋਈ ਕਿਡਾ ਵੀ ਵੱਡਾ ਮੁਲਕ ਹੋਵੇ ਇਸ ਦੇ ਪ੍ਰਕੋਪ ਤੋਂ ਬਚ ਨਹੀਂ ਸਕਿਆ।
ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਵੀ ਹੁਣ ਰੋਜਾਨਾ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਪਰ ਕਨੇਡਾ ਤੋਂ ਅਜਿਹੀ ਖਬਰ ਆਈ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।ਸਰੀ ਬੀਸੀ ਵਿਚ ਕਿੰਡਰਗਾਰਟਨ ਤੋਂ ਗ੍ਰੇਡ 12 ਤੱਕ ਦੇ ਵਿਦਿਆਰਥੀਆਂ ਲਈ 8 ਸਤੰਬਰ ਤੋਂ ਸਕੂਲ ਖੁੱਲ੍ਹ ਜਾਣਗੇ। ਅੱਜ ਇਕ ਪ੍ਰੈਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਸਿੱਖਿਆ ਮੰਤਰੀ ਰੌਬ ਫ਼ਲੈਮਿੰਗ ਨੇ ਕਿਹਾ
ਕਿ ਬੀ.ਸੀ. ਕੋਵਿਡ-19 ਐਕਸ਼ਨ ਪਲੈਨ ਤਹਿਤ ਸਕੂਲਾਂ ਵਿਚ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ 45.6 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਲਰਨਿੰਗ ਗਰੁੱਪਾਂ ਵਿਚ ਵੰਡਿਆ ਜਾਵੇਗਾ ਅਤੇ ਇਨ੍ਹਾਂ ਗਰੁੱਪਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਜ਼ਿਆਦਾ ਲੋਕਾਂ ਦੇ ਸੰਪਰਕ ਵਿਚ ਆਉਣ ਤੋਂ ਰੋਕਿਆ ਜਾ ਸਕੇਗਾ ਅਤੇ ਕੋਵਿਡ-19 ਦੇ ਫੈਲਾਅ ਦਾ ਖਤਰਾ ਵੀ ਘਟੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕਲਾਸ-ਰੂਮਜ਼ ਇੱਕ ਬਹੁਤ ਜ਼ਰੂਰੀ ਹਿੱਸਾ ਹਨ। ਇਸ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿਦਿਆਰਥੀ ਅਗਲਾ ਸਕੂਲੀ ਸਾਲ ਆਪਣੇ ਅਧਿਆਪਕਾ ਅਤੇ ਕਲਾਸਮੇਟਸ ਨਾਲ ਸੁਰੱਖਿਅਤ ਤਰੀਕੇ ਨਾਲ ਬਿਤਾ ਸਕਣ।ਬੀ.ਸੀ. ਦੀ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਕਿਹਾ ਕਿ ਬੱਚਿਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਬਰਕਰਾਰ ਰੱਖਣ ਲਈ ਉਨ੍ਹਾਂ ਦਾ ਸਕੂਲ ਜਾਣਾ ਬੇਹੱਦ ਜ਼ਰੂਰੀ ਹੈ। ਸਕੂਲ ਜਾ ਕੇ ਹੀ ਉਹ ਇਕ ਦੂਜੇ ਨਾਲ ਘੁਲ-ਮਿਲ ਸਕਦੇ ਹਨ ਪਰ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਅਜਿਹਾ ਇੱਕ ਸੁਰੱਖਿਅਤ ਤਰੀਕੇ ਨਾਲ ਕੀਤਾ ਜਾਵੇ।
ਕਨੇਡਾ ਚ 8 ਸਤੰਬਰ ਲਈ ਹੋ ਗਿਆ ਇਹ ਵੱਡਾ ਐਲਾਨ – ਸਾਰੀ ਦੁਨੀਆਂ ਹੋ ਗਈ ਹੈਰਾਨ
