ਦੇਸ਼ ਵਿੱਚ ਰਾਜਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 45,601 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 10,576 ਕੇਸ ਦਰਜ ਹਨ।ਕੋਰੋਨਾ ਤੋਂ ਹੁਣ ਤੱਕ ਦੇਸ਼ ਵਿਚ 29,890 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਕੋਵਿਡ -19 ਦੇ ਕੁੱਲ ਮਾਮਲੇ 12 ਲੱਖ ਨੂੰ ਪਾਰ ਕਰ ਗਏ ਹਨ। ਇਹ ਦੁਨੀਆ ਦੇ ਕੁਲ ਕੇਸਾਂ ਦਾ ਲਗਭਗ 8% ਹੈ। ਇਸ ਸਮੇਂ ਵਿਸ਼ਵ ਵਿਚ ਲਗਭਗ 1.5 ਕਰੋੜ ਕੇਸ ਹਨ।ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸ ਘੱਟ ਹੋਏ ਹਨ, ਪਰ ਹਰ ਪੰਜ ਵਿੱਚੋਂ ਇੱਕ ਵਿਅਕਤੀ ਪਾਜ਼ਟਿਵ ਹੈ। ਸੀਰੋਲੌਜੀਕਲ ਸਰਵੇਖਣ ਹੁਣ ਹਰ ਮਹੀਨੇ ਦਿੱਲੀ ਵਿਚ ਕੀਤਾ ਜਾਵੇਗਾ। ਐਂਟੀਬਾਡੀ ਟੈਸਟ ਹਰ ਮਹੀਨੇ ਦੀ ਪਹਿਲੀ ਤੋਂ ਪੰਜਵੀਂ ਤਰੀਕ ਦੇ ਵਿਚਕਾਰ ਚੋਣਵੇਂ ਇਲਾਕਿਆਂ ਵਿੱਚ ਕੀਤੇ ਜਾਣਗੇ।