ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਅੱਗੇ ਵੀ ਭੇਜੋ ਜੀ
ਦੁਨੀਆਂ ਭਰ ‘ਚ ਕੋਰੋਨਾ ਨੂੰ ਲੈਕੇ ਹਾਲਾਤ ਦਿਨ ਬ ਦਿਨ ਬਦਤਰ ਹੋ ਰਹੇ ਹਨ। ਪਿਛਲੇ 24 ਘੰਟਿਆਂ ‘ਚ ਦੋ ਲੱਖ 14 ਹਜ਼ਾਰ ਨਵੇਂ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਜਦਕਿ 4,996 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ।ਵਰਲਡੋਮੀਟਰ ਮੁਤਾਬਕ ਵਿਸ਼ਵ ‘ਚ ਇਕ ਕਰੋੜ 28 ਲੱਖ, 39 ਹਜ਼ਾਰ ਤੋਂ ਜ਼ਿਆਦਾ ਲੋਕ ਵਾਇਰਸ ਤੋਂ ਪੀੜਤ ਹਨ। ਇਨਾਂ ‘ਚੋਂ ਪੰਜ ਲੱਖ, 67 ਹਜ਼ਾਰ ਦੀ ਮੌਤ ਹੋ ਚੁੱਕੀ ਹੈ।
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਹੁਣ ਤਕ 74 ਲੱਖ ਲੋਕ ਕੋਰੋਨਾ ਵਾਇਰਸ ਦੀ ਜੰਗ ਜਿੱਤ ਚੁੱਕੇ ਹਨ। ਦੁਨੀਆਂ ਭਰ ‘ਚ ਅਜੇ ਵੀ 47 ਲੱਖ, 94 ਹਜ਼ਾਰ ਲੋਕ ਐਕਟਿਵ ਹਨ।ਓਧਰ WHO ਨੇ ਕਿਹਾ ਕਿ ਇਸ ਵਾਇਰਸ ਕਾਰਨ ਸਥਿਤੀ ਲਗਾਤਾਰ ਖ਼ਰਾਬ ਹੋ ਰਹੀ ਹੈ। ਅਜਿਹੇ ‘ਚ ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ ਦੀ ਲਿਸਟ ‘ਚ ਸਭ ਤੋਂ ਉੱਪਰ ਹੈ।
ਜਿੱਥੇ 33 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ।ਬ੍ਰਾਜ਼ੀਲ ‘ਚ ਵੀ ਕੋਰੋਨਾ ਦਾ ਕਹਿਰ ਬਰਕਰਾਰ ਹੈ। ਬ੍ਰਾਜ਼ੀਲ ‘ਚ 18 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪੌਜ਼ੇਟਵ ਹੋ ਚੁੱਕੇ ਹਨ। ਇਸ ਤੋਂ ਬਾਅਦ ਭਾਰਤ ਅਤੇ ਰੂਸ ‘ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ।
ਕਰੋਨਾ ਨੇ ਮਚਾਇਆ ਵੱਡਾ ਕਹਿਰ: ਸਿਰਫ਼ 24 ਘੰਟਿਆਂ ਵਿਚ ਮਿਲੇ ਸਵਾ 2 ਲੱਖ ਪੋਜ਼ੀਟਿਵ ਅਤੇ ਹੋਈਆਂ 4996 ਮੌਤਾਂ
