ਇਸ ਸਾਲ ਦੇ ਆਖਿਰ ਤੱਕ ਰੂਸ ਆਪਣੀ ਐਕਸਪੈਰੀਮੈਂਟਲ ਕੋਰੋਨਾਵਾਇਰਸ ਵੈਕਸੀਨ ਦੀਆਂ 3 ਕਰੋੜ ਡੋਜ਼ ਦੇਸ਼ ਵਿਚ ਬਣਾਉਣ ਦੀ ਤਿਆਰੀ ਵਿਚ ਹੈ। ਇਹੀਂ ਨਹੀਂ ਮਾਸਕੋ ਦਾ ਇਰਾਦਾ ਵਿਦੇਸ਼ ਵਿਚ ਇਸ ਵੈਕਸੀਨ ਦੀਆਂ 17 ਕਰੋੜ ਡੋਜ਼ ਬਣਾਉਣ ਦਾ ਹੈ। ਰਸ਼ੀਆ ਡਾਇਰੈਕਟ ਇੰਵੈਸਟਮੈਂਟ ਫੰਡ ਦੇ ਹੈੱਡ ਕਿਰਿਲ ਦਿਮੀਤ੍ਰੀਵ ਨੇ ਦੱਸਿਆ ਹੈ ਕਿ ਇਸ ਹਫਤੇ ਇਕ ਮਹੀਨੇ ਤੱਕ 38 ਲੋਕਾਂ ‘ਤੇ ਚੱਲਿਆ ਪਹਿਲਾਂ ਟ੍ਰਾਇਲ ਵੀ ਪੂਰਾ ਹੋ ਗਿਆ ਹੈ।
ਰਿਸਰਚਸ ਨੇ ਪਾਇਆ ਹੈ ਕਿ ਇਹ ਇਸਤੇਮਾਲ ਲਈ ਸੁਰੱਖਿਅਤ ਹੈ ਅਤੇ ਪ੍ਰਤੀਰੋਧਕ ਸਮਰੱਥਾ ਵੀ ਵਿਕਸਤ ਕਰ ਰਹੀ ਹੈ। ਹਾਲਾਂਕਿ, ਇਹ ਪ੍ਰਤੀਕਿਰਿਆ ਕਿੰਨੀ ਮਜ਼ਬੂਤ ਹੈ, ਇਸ ਨੂੰ ਲੈ ਕੇ ਸ਼ੰਕਾ ਹੈ। ਅਗਲੇ ਮਹੀਨੇ ਇਸ ਨੂੰ ਰੂਸ ਅਤੇ ਸਤੰਬਰ ਵਿਚ ਦੂਜੇ ਦੇਸ਼ਾਂ ਵਿਚ ਅਪਰੂਵਲ ਮਿਲਣ ਦੇ ਨਾਲ ਹੀ ਉਤਪਾਦਨ ‘ਤੇ ਕੰਮ ਸ਼ੁਰੂ ਹੋ ਜਾਵੇਗਾ।ਮੀਡਲ ਈਸਟ ਵਿਚ ਹੋਵੇਗਾ ਤੀਜ਼ੇ ਫੇਜ਼ ਦਾ ਟ੍ਰਾਇਲ – ਦਿਮੀਤ੍ਰੀਵ ਨੇ ਦੱਸਿਆ ਕਿ ਅਗਸਤ ਵਿਚ ਹਜ਼ਾਰਾਂ ਲੋਕਾਂ ਦੇ ਉਪਰ ਤੀਜੇ ਪੜਾਅ ਦਾ ਟ੍ਰਾਇਲ ਹੋਣਾ ਹੈ। ਇਸ ਤੋਂ ਪਹਿਲਾਂ 3 ਅਗਸਤ ਤੱਕ 100 ਲੋਕਾਂ ‘ਤੇ ਟ੍ਰਾਇਲ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਨਤੀਜਿਆਂ ਦੇ ਆਧਾਰ ‘ਤੇ ਸਾਨੂੰ ਭਰੋਸਾ ਹੈ
ਕਿ ਇਸ ਨੂੰ ਰੂਸ ਵਿਚ ਅਗਸਤ ਤੱਕ ਅਪਰੂਵ ਕਰ ਦਿੱਤਾ ਜਾਵੇਗਾ ਅਤੇ ਕੁਝ ਹੋਰ ਦੇਸ਼ਾਂ ਵਿਚ ਸਤੰਬਰ ਵਿਚ ਜਿਸ ਨਾਲ ਪੂਰੀ ਦੁਨੀਆ ਵਿਚ ਅਪਰੂਵ ਹੋਣ ਵਾਲੀ ਪਹਿਲੀ ਵੈਕਸੀਨ ਬਣ ਜਾਵੇਗੀ। ਉਨ੍ਹਾਂ ਦਾ ਆਖਣਾ ਹੈ ਕਿ ਤੀਜੇ ਪੜਾਅ ਦਾ ਟ੍ਰਾਇਲ ਰੂਸ ਤੋਂ ਇਲਾਵਾ ਮੀਡਲ ਈਸਟ ਦੇ 2 ਦੇਸ਼ਾਂ ਵਿਚ ਕੀਤਾ ਜਾਵੇਗਾ। ਇਸ ਦੇ ਲਈ ਰੂਸ ਸਾਊਦੀ ਅਰਬ ਨਾਲ ਗੱਲ ਕਰ ਰਿਹਾ ਹੈ। ਸਾਊਦੀ ਨਾਲ ਇਸ ਦੇ ਉਤਪਾਦਨ ਵਿਚ ਸਾਥ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ।
Herd Immunity ਲਈ ਜ਼ਰੂਰੀ ਡੋਜ਼ – ਇਹ ਵੈਕਸੀਨ ਮਾਸਕੋ ਦੇ Gamaleya Institute ਵਿਚ ਵਿਕਸਤ ਕੀਤੀ ਗਈ ਹੈ। ਕਲੀਨਿਕਲ ਟ੍ਰਾਇਲ ਲਈ ਇਥੇ ਡੋਜ਼ ਤਿਆਰ ਕੀਤੀ ਜਾ ਰਹੀ ਹੈ ਜਦਕਿ ਪ੍ਰਾਈਵੇਟ ਫਾਰਮਾਸੂਟੀਕਲ ਕੰਪਨੀਆਂ Alium (Sistema conglomerate) ਅਤੇ R-Pharm ਬਾਟਲਿੰਗ ਦਾ ਕੰਮ ਕਰਨਗੀਆਂ। ਦੋਵੇਂ ਇਸ ਵੇਲੇ ਆਪਣੀ-ਆਪਣੀ ਲੈਬ ਵਿਚ ਅਗਲੇ ਕੁਝ ਮਹੀਨਿਆਂ ਵਿਚ ਉਤਪਾਦਨ ਦੀ ਤਿਆਰੀ ਕਰ ਰਹੀਆਂ ਹਨ।
ਦਿਮੀਤ੍ਰੀਵ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ Herd Community ਲਈ ਰੂਸ ਵਿਚ 4-5 ਕਰੋੜ ਲੋਕਾਂ ਨੂੰ ਵੈਕਸੀਨ ਦੇਣੀ ਹੋਵੇਗੀ। ਇਸ ਲਈ ਸਾਨੂੰ ਲੱਗ ਰਿਹਾ ਹੈ ਕਿ ਇਸ ਸਾਲ 3 ਕਰੋੜ ਡੋਜ਼ ਤਿਆਰ ਕਰਨੀਆਂ ਸਹੀ ਹੋਣਗੀਆਂ ਅਤੇ ਅਸੀਂ ਅਗਲੇ ਸਾਲ ਵੈਕਸੀਨੇਸ਼ਨ ਫਾਈਨਲ ਕਰ ਸਕਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ 5 ਦੇਸ਼ਾਂ ਦੇ ਨਾਲ ਉਤਪਾਦਨ ਲਈ ਸਮਝੌਤੇ ਕੀਤੇ ਗਏ ਹਨ ਅਤੇ 17 ਕਰੋੜ ਡੋਜ਼ ਬਾਹਰ ਬਣਾਈਆਂ ਜਾ ਸਕਦੀਆਂ ਹਨ।
Moderna Inc ਦੀ ਵੈਕੀਸਨ ਵੀ ਟੈਸਟ ਵਿਚ ਪਾਸ – ਇਸ ਤੋਂ ਪਹਿਲਾਂ ਅਮਰੀਕੀ ਕੰਪਨੀ Moderna Inc ਦੀ ਕੋਰੋਨਾਵਾਇਰਸ ਵੈਕਸੀਨ ਵੀ ਆਪਣੇ ਪਹਿਲੇ ਟ੍ਰਾਇਲ ਵਿਚ ਪੂਰੀ ਤਰ੍ਹਾਂ ਨਾਲ ਸਫਲ ਰਹੀ। ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿਚ ਛਪੇ ਅਧਿਐਨ ਵਿਚ ਕਿਹਾ ਗਿਆ ਹੈ ਕਿ 45 ਸਿਹਤਮੰਦ ਲੋਕਾਂ ‘ਤੇ ਇਸ ਵੈਕਸੀਨ ਦੇ ਪਹਿਲੇ ਟੈਸਟ ਦੇ ਨਤੀਜੇ ਬਹੁਤ ਚੰਗੇ ਰਹੇ ਹਨ। ਇਸ ਵੈਕਸੀਨ ਨੇ ਹਰ ਇਕ ਵਿਅਕਤੀ ਦੇ ਅੰਦਰ ਕੋਰੋਨਾ ਨਾਲ ਜੰਗ ਲਈ ਐਂਟੀਬਾਡੀ ਵਿਕਸਤ ਕੀਤੀ। ਇਸ ਪਹਿਲੇ ਟੈਸਟ ਵਿਚ 45 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਸਿਹਤਮੰਦ ਸਨ ਅਤੇ ਉਨ੍ਹਾਂ ਦੀ ਉਮਰ 18 ਤੋਂ 55 ਸਾਲ ਵਿਚਾਲੇ ਸੀ। ਇਸ ਦਾ ਇੰਨਾ ਕੋਈ ਖਾਸ ਸਾਈਡ ਇਫੈਕਟ ਨਹੀਂ ਰਿਹਾ ਜਿਸ ਕਾਰਨ ਵੈਕਸੀਨ ਦੇ ਟ੍ਰਾਇਲ ਨੂੰ ਰੋਕ ਦਿੱਤਾ ਜਾਵੇ।