ਕਿਸਾਨ ਧਰਨੇ ‘ਤੇ ਬੈਠੀਆਂ ਬੀਬੀਆਂ ਦੇ ਕੜਕਦਾਰ ਬੋਲ ਲੀਡਰਾਂ ਨੂੰ ਕੰਡਿਆਂ ਵਾਂਗ ਚੁੱਭਣਗੇ

ਵੀਡੀਓ ਥੱਲੇ ਜਾ ਕੇ ਦੇਖੋਖੇਤੀ ਬਿੱਲਾਂ ਦੇ ਰੋਸ ਚ ਪੰਜਾਬ ਦੇ ਕਿਸਾਨਾਂ ਵੱਲੋਂ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੇ ਰੇਲ ਰੋਕੋ ਅੰਦੋਲਨ ਕਾਰਨ ਸੂਬੇ ਚ ਕੋਲੇ ਦੀ ਘਾਟ ਦੇ ਸਿੱਟੇ ਵਜੋਂ ਬਿਜਲੀ ਨੌਬਤ ਪੈਦਾ ਹੋਣ ਸਮੇਤ ਖਾਦਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਥੁੜ ਹੋਣ ਲੱਗ ਪਈ ਸੀ। ਇਸ ਮਸਲੇ ਨੂੰ ਵੇਖਦਿਆਂ ਅੱਜ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ਵਿੱਚ ਕੋਲਾ, ਖਾਦਾਂ ਅਤੇ ਕਿਸਾਨੀ ਨਾਲ ਸੰਬੰਧਤ ਹੋਰ ਜ਼ਰੂਰੀ ਵਸਤਾਂ ਲੈ ਕੇ ਆਉਣ ਵਾਲੀਆਂ ਮਾਲ ਗੱਡੀਆਂ ਲਈ ਵੱਡਾ ਐਲਾਨ ਕਰਦੇ ਹੋਏ ਇਨ੍ਹਾਂ ਮਾਲ ਗੱਡੀਆਂ ਨੂੰ ਬੰਦ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸ਼ੁਕਰਵਾਰ ਨੂੰ ਸਮਰਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੀਡੀਆ ਰਾਹੀਂ ਸਰਕਾਰ ਨੂੰ ਇਹ ਸੁਨੇਹਾ ਭੇਜਦੇ ਹਾਂ ਕਿ ਜੇਕਰ ਸਰਕਾਰ ਬਿਜਲੀ ਘਰਾਂ ਲਈ ਕੋਲਾ ਲਿਆਉਣਾ ਚਾਹੁੰਦੀ ਹੈ ਤਾਂ ਕਿਸਾਨ ਖ਼ਖੁਦ ਇਨ੍ਹਾਂ ਮਾਲ ਗੱਡੀਆਂ ਨੂੰ ਸਾਰੇ ਟਰੈਕਾਂ ਤੋਂ ਅੱਗੇ ਲੰਘਾਉਣਗੇ। ਇਸ ਤੋਂ ਇਲਾਵਾ ਖੇਤੀ ਖਾਦਾਂ ਸਮੇਤ ਕਿਰਸਾਨੀ ਦੇ ਉਪਯੋਗ ਲਈ ਜ਼ਰੂਰੀ ਵਸਤਾਂ ਲੈ ਕੇ ਆਉਣ ਵਾਲੀਆਂ ਮਾਲ ਗੱਡੀਆਂ ਨੂੰ ਵੀ ਕਿਸੇ ਟਰੈਕ ਤੇ ਕਿਸਾਨਾਂ ਵੱਲੋਂ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਂਝ ਕਿਸਾਨਾਂ ਵੱਲੋਂ ਆਪਣਾ ਰੇਲ ਰੋਕੋ ਅੰਦੋਲਨ 15 ਅਕਤੂਬਰ ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੋਇਆ ਹੈ ਅਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਕਿਸਾਨ ਆਗੂ ਬਲਬੀਰ ਸਿੰਘ ਖੀਰਨੀਆਂ, ਜਸਵੀਰ ਸਿੰਘ ਸਿੱਧੂਪੁਰ, ਹਰਦੀਪ ਸਿੰਘ ਗਿਆਸਪੁਰਾ, ਬੂਟਾ ਸਿੰਘ ਰਾਏਪੁਰ, ਹਰਦੀਪ ਸਿੰਘ ਭਰਥਲਾ ਅਤੇ ਉੱਤਮ ਸਿੰਘ ਬਰਵਾਲੀ ਆਦਿ ਹਾਜ਼ਰ ਸਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *