ਕੈਨੇਡਾ ਨੇ ਖੋਲ੍ਹ ਦਿੱਤੇ ਦਰਵਾਜ਼ੇ, ਖਿੱਚੋ ਤਿਆਰੀ

ਵੀ ਡੀ ਓ ਪੋ ਸ ਟ ਦੇ ਅੰ ਤ ਵਿੱਚ ਹੈ…ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਤੋਂ ਬਾਅਦ ਵਿਦੇਸ਼ੀ ਕਾਮਿਆਂ ਨੂੰ ਬਾਇਓਮੈਟਿ੍ਕ ਦੀ ਰਾਹਤ ਦੇਣ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਬਹੁਤ ਸਾਰੇ ਵਿਦੇਸ਼ੀ ਵਿਦਆਰਥੀਆਂ ਦੀ ਵੱਡੀ ਚਿੰਤਾ ਵੀ ਖ਼ਤਮ ਕੀਤੀ ਹੈ | ਕੈਨੇਡਾ ‘ਚ ਪੁੱਜ ਚੁੱਕੇ ਅਤੇ ਆਪਣੀ ਪੜ੍ਹਾਈ ਦੌਰਾਨ ਨੌਕਰੀ ਕਰਕੇ (ਬੀਤੇ 1 ਸਾਲ ਦੌਰਾਨ ਘੱਟੋ-ਘੱਟ 5000 ਡਾਲਰ) ਆਮਦਨ ਕਮਾ ਚੁੱਕੇ ਵਿਦੇਸ਼ੀ ਵਿਦਿਆਰਥੀ ਵੀ ਹੋਰ

ਕੈਨੇਡਾ ਵਾਸੀਆਂ ਵਾਂਗ ਕੋਵਿਡ-19 ਮਹਾਂਮਾਰੀ ਕਰਕੇ ਸਰਕਾਰ ਵਲੋਂ ਹਰੇਕ ਮਹੀਨੇ ਦਿੱਤੇ ਜਾਂਦੇ 2000 ਡਾਲਰ ਕਲੇਮ ਕਰਨ ਲਈ ਮਜਬੂਰ ਹੋਏ ਸਨ | ਇਸ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੋਵਿਡ-19 ਦੀ ਸਰਕਾਰ ਵਲੋਂ ਦਿੱਤੀ ਰਾਹਤ (ਬੈਨੀਫਿਟ) ਕਾਰਨ ਵਿਦੇਸ਼ੀ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਵੇਗਾ |ਉਹ ਪੜ੍ਹਾਈ ਪੂਰੀ ਕਰਕੇ ਆਮ ਵਾਂਗ ਆਪਣੇ ਓਪਨ ਵਰਕ ਪਰਮਿਟ ਤੇ ਪੀ.ਆਰ. ਅਪਲਾਈ ਕਰ ਸਕਣਗੇ |

ਉਨ੍ਹਾਂ ਵਿਦਿਆਰਥੀਆਂ ਵਾਸਤੇ ਵੱਡੀ ਚਿੰਤਾ ਸੀ ਕਿ ਇਸ ਨਾਲ ਭਵਿੱਖ ਵਿਚ ਉਨ੍ਹਾਂ ਦੀ ਓਪਨ ਵਰਕ ਪਰਮਿਟ ਤੇ ਪਰਮਾਨੈਂਟ ਰੈਜੀਡੇਂਟ (ਪੀ.ਆਰ.) ਅਰਜੀ ‘ਚ ਕਾਨੂੰਨੀ ਅੜਚਣਾਂ ਪੈਦਾ ਹੋ ਜਾਣਗੀਆਂ | ਇਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਥਿਤੀ ‘ਚ ਉਹ ਵਿਦੇਸ਼ੀ ਵਿਦਿਆਰਥੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਸਕਦੇ ਹਨ ਜਿਨ੍ਹਾਂ ਦਾ ਸਟੱਡੀ ਵੀਜ਼ਾ ਲੱਗਾ ਹੋਇਆ ਹੈ ਪਰ ਉਹ ਕੋਵਿਡ-19 ਦੀਆਂ ਰੁਕਾਵਟਾਂ ਕਾਰਨ ਕੈਨੇਡਾ ਨਹੀਂ ਪੁੱਜ ਸਕੇ |

ਦਸੰਬਰ 2020 ਤੋਂ ਪਹਿਲਾਂ ਉਨ੍ਹਾਂ ਨੂੰ ਕੈਨੇਡਾ ਪੁੱਜ ਕੇ ਆਪਣਾ ਸਟੱਡੀ ਪਰਮਿਟ ਲੈਣਾ ਪਵੇਗਾ ਅਤੇ ਆਪਣੇ ਵਿੱਦਿਅਕ ਅਦਾਰੇ ‘ਚ ਜਾ ਕੇ ਪੜ੍ਹਨਾ ਪਵੇਗਾ ਤਾਂ ਕਿ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਓਪਨ ਵਰਕ ਪਰਮਿਟ ਦੀ ਅਰਜੀ ‘ਚ ਰੁਕਾਵਟ ਨਾ ਪਵੇ | ਪਰ ਸਰਕਾਰੀ ਰਿਕਾਰਡ ਮੁਤਾਬਿਕ ਜਿਨ੍ਹਾਂ ਵਿਦਿਆਰਥੀਆਂ ਨੇ ਬੀਤੇ 1 ਸਾਲ ਦੌਰਾਨ ਕੈਨੇਡਾ ਵਿਖੇ ਨੌਕਰੀ ਕਰਕੇ ਕਮਾਈ ਕਰਨ ਤੋਂ ਬਿਨਾਂ ਤਾਲਾਬੰਦੀ ਦੌਰਾਨ ਸਰਕਾਰ ਤੋਂ 2000 ਡਾਲਰ ਪ੍ਰਤੀ ਮਹੀਨਾ ਲਏ ਹਨ,

ਉਨ੍ਹਾਂ ਨੂੰ ਉਹ ਸਾਰੇ ਡਾਲਰ (ਵੱਡੇ ਜੁਰਮਾਨੇ ਸਮੇਤ) ਮੋੜਨੇ ਵੀ ਪੈਣਗੇ ਤੇ ਕ੍ਰਿ ਮੀ ਨ ਲ ਕੋਡ ਨਾਲ ਇਮੀਗ੍ਰੇਸ਼ਨ ਦੀਆਂ ਕਾਨੂੰਨੀ ਪੇਚੀਦਗੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ | ਇਹ ਵੀ ਕਿ ਵਿਦੇਸ਼ਾਂ ‘ਚ ਜੋ ਵਿਦਿਆਰਥੀ ਕੈਨੇਡਾ ਦਾ ਸਟੱਡੀ ਵੀਜ਼ਾ ਲਏ ਬਿਨਾਂ ਆਨਲਾਈਨ ਪੜ੍ਹਾਈ ਸ਼ੁਰੂ ਕਰਨਗੇ ਉਨ੍ਹਾਂ ਦੀ ਪੜ੍ਹਾਈ ਨੂੰ ਕੈਨੇਡਾ ਦੇ ਓਪਨ ਵਰਕ ਪਰਮਿਟ ਲਈ ਯੋਗ ਨਹੀਂ ਮੰਨਿਆ ਜਾਵੇਗਾ |

ਕੋਵਿਡ-19 ਦੇ ਹਾਲਾਤ ਕਾਰਨ ਜੋ ਵਿਦਿਆਰਥੀਆਂ ਦਾ ਪੂਰਾ ਸਮੈਸਟਰ ਰੱਦ ਹੋ ਚੁੱਕਾ ਹੈ ਉਨ੍ਹਾਂ ਵਾਸਤੇ (ਸਮੈਸਟਰ ਕੈਂਸਲ ਹੋਣ ਤੋਂ) 5 ਮਹੀਨੇ ਅੰਦਰ ਪੜ੍ਹਾਈ ਦੁਬਾਰਾ ਸ਼ੁਰੂ ਕਰਨਾ ਲਾਜ਼ਮੀ ਹੈ | ਅਗਰ ਅਜਿਹਾ ਨਾ ਕਰ ਸਕੇ ਤਾਂ ਉਨ੍ਹਾਂ ਦਾ ਸਟੱਡੀ ਪਰਮਿਟ ਰੱਦ ਹੋ ਜਾਵੇਗਾ ਅਤੇ ਜਿਸ ਦਾ ਨਤੀਜਾ ਸਵਦੇਸ਼ ਮੁੜਨਾ ਹੋ ਸਕਦਾ ਹੈ | ਆਮ ਹਾਲਾਤ ‘ਚ ਕੈਨੇਡਾ ‘ਚ ਆਪਣੀ ਪੱਕੀ ਸਥਾਪਿਤੀ ਦਾ ਰਾਹ ਪੱਧਰਾ ਕਰਨ ਵਾਸਤੇ ਵਿਦੇਸ਼ੀ ਵਿਦਿਆਰਥੀ ਦਾ ਕੈਨੇਡਾ ਵਿਚ ਜਾ ਕੇ (ਫੁੱਲ ਟਾਈਮ) ਪੜ੍ਹਨਾ ਜ਼ਰੂਰੀ ਹੈ

ਪਰ ਹੁਣ ਕੋਰੋਨਾ ਵਾਇਰਸ ਕਾਰਨ ਕੁਝ ਕਾਨੂੰਨੀ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ | ਕੋਰੋਨਾ ਵਾਇਰਸ ਦੀਆਂ ਰੋਕਾਂ ਕਾਰਨ ਦੇਸ਼-ਵਿਦੇਸ਼ਾਂ ‘ਚ ਅਲੱਗ ਹੋ ਕੇ ਰਹਿ ਰਹੇ ਪਰਿਵਾਰਾਂ ਦੇ ਜੀਆਂ ਨੂੰ ਕੈਨੇਡਾ ‘ਚ ਇਕੱਠੇ ਹੋਣ ਦੀ ਖੁੱਲ੍ਹ ਦੇ ਦਿੱਤੀ ਹੈ | ਹੋਰ ਰਿਸ਼ਤੇਦਾਰ ਇਸ ਦਾ ਲਾਭ ਨਹੀਂ ਲੈ ਸਕਣਗੇ ਅਤੇ ਨਾ ਹੀ ਕੈਨੇਡਾ ‘ਚ ਰਹਿੰਦੇ ਵਿਦੇਸ਼ੀ ਵਿਦਿਆਰਥੀ ਅਤੇ ਵਿਦੇਸ਼ੀ ਕਾਮੇ (ਵਰਕ ਪਰਮਿਟ) ਧਾਰਕਾਂ ਨੂੰ ਇਸ ਦਾ ਲਾਭ ਮਿਲੇਗਾ |

ਇਹ ਵੀ ਕਿ ਕੈਨੇਡਾ ਪੁੱਜ ਕੇ ਹਰੇਕ ਵਿਅਕਤੀ ਵਾਸਤੇ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਹੈ ਕਿ ਇਹ ਖੁੱਲ੍ਹ ਕੈਨੇਡਾ ਦੇ ਨਾਗਰਿਕਾਂ ਅਤੇ ਪੱਕੇ ਵਸਨੀਕਾਂ (ਪੀ.ਆਰ) ਦੇ ਅਮਰੀਕਾ ‘ਚ ਰਹਿੰਦੇ ਪਰਿਵਾਰਾਂ ਵਾਸਤੇ ਹੀ ਨਹੀਂ ਸਗੋਂ ਸਾਰੀ ਦੁਨੀਆ ਦੇ ਦੇਸ਼ਾਂ ‘ਚ ਵਿਛੜੇ ਜੀਆਂ ਨੂੰ ਇਕੱਠੇ ਕਰਨ ਵਾਸਤੇ 9 ਜੂਨ ਤੋਂ ਇਕਸਾਰ ਲਾਗੂ ਹੋਵੇਗੀ | ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਦੱਸਿਆ ਕਿ

ਇਸ ਢਿੱਲ ਦਾ ਮਕਸਦ ਕੈਨੇਡਾ ਵਾਸੀਆਂ (ਸਿਰਫ ਕੈਨੇਡੀਅਨ ਨਾਗਰਿਕਾਂ ਅਤੇ ਪੀ.ਆਰ) ਦੇ ਮਾਪੇ, ਪਤੀ, ਪਤਨੀ ਅਤੇ ਬੱਚਿਆਂ ਨੂੰ ਦੁਬਾਰਾ ਇਕੱਠੇ ਕਰਨਾ ਹੈ | ਇਸੇ ਦੌਰਾਨ ਖ਼ਬਰ ਮਿਲੀ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬੀਤੇ ਹਫ਼ਤਿਆਂ ਤੋਂ ਰੁਕਿਆ ਵੀਜ਼ਾ ਅਰਜੀਆਂ ਦਾ ਨਿਪਟਾਰਾ ਬੀਤੇ ਕੱਲ੍ਹ ਤੋਂ ਦੁਬਾਰਾ ਆਰੰਭ ਕਰ ਦਿੱਤਾ ਹੈ

Leave a Reply

Your email address will not be published. Required fields are marked *