ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ, ਬੋਰਡਾਂ, ਸੁਸਾਇਟੀਆਂ ਜਾਂ ਹੋਰ ਅਦਾਰਿਆਂ ‘ਚ ਵੱਖ-ਵੱਖ ਕੈਟਾਗਿਰੀਆਂ ‘ਤੇ ਨਵੇਂ ਭਰਤੀ ਕੀਤੇ ਮੁਲਾਜ਼ਮਾਂ, ਅਧਿਕਾਰੀਆਂ ਨੂੰ ਸੱਤਵੇਂ ਪੇਅ ਕਮਿਸ਼ਨ ਦੀ ਸਿਫ਼ਾਰਸ਼ਾਂ ਤੋਂ ਵੱਧ ਤਨਖ਼ਾਹ ਨਹੀਂ ਮਿਲੇਗੀ। ਪੰਜਾਬ ਵਿਚ ਨਵੀਂ ਭਰਤੀ ਕੇਂਦਰੀ ਪੇਅ ਸਕੇਲ (ਤਨਖ਼ਾਹ) ਅਨੁਸਾਰ ਹੀ ਹੋਵੇਗੀ ਅਤੇ ਜਿਹੜੀ ਭਰਤੀ ਹੋਵੇਗੀ ਉਹ ਬੇਸਿਕ ਪੇਅ (ਮੁੱਢਲੀ ਤਨਖ਼ਾਹ) ‘ਤੇ ਹੀ ਕੀਤੀ ਜਾਵੇਗੀ।
ਵਿੱਤ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨਵੀਂ ਭਰਤੀ ਸਬੰਧੀ ਵਿੱਤ ਵਿਭਾਗ ਵਲੋਂ 15 ਜਨਵਰੀ 15 ਨੂੰ ਜਾਰੀ ਨੋਟੀਫਿਕੇਸ਼ਨ ਨੰਬਰ 7/204/2012-ਚਾਰਐਫਪੀ1/ 66 ਦੀਆਂ ਸ਼ਰਤਾਂ ਤੇ ਨਿਯਮ ਲਾਗੂ ਹੋਣਗੇ।ਸ਼ੁੱਕਰਵਾਰ ਨੂੰ ਵਿੱਤ ਵਿਭਾਗ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਸੂਬੇ ਵਿਚ ਨਵੇਂ ਤਨਖ਼ਾਹ ਸਕੇਲ ‘ਤੇ ਭਰਤੀ, ਨਿਯੁਕਤੀ ਕਰਨ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ। ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਕਰਨ ਨਾਲ ਸਪਸ਼ਟ ਹੋ ਗਿਆ ਹੈ
ਕਿ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਦੇਣ ਵਾਲੇ ਵਾਅਦਿਆਂ ਦਾ ਭੋਗ ਪੈ ਗਿਆ ਹੈ ਅਤੇ ਸਰਕਾਰ ਨੇ ਇਕ ਤਰ੍ਹਾਂ ਨਾਲ ਮੁਲਾਜ਼ਮ ਵਰਗ ਨੂੰ ਹੋਰ ਵਿੱਤੀ ਲਾਭ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ ਹੈ।ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਨਾਲ ਹੁਣ ਬੋਰਡਾਂ, ਕਾਰਪੋਰੇਸ਼ਨਾਂ, ਕੌਂਸਲਾਂ, ਸੁਸਾਇਟੀਆਂ, ਸਹਿਕਾਰਤਾ ਵਿਭਾਗ, ਪੰਚਾਇਤੀ ਰਾਜ ਜਾਂ ਹੋਰ ਸੰਸਥਾਵਾਂ ਵਿਚ ਵੀ ਨਵੀਂ ਭਰਤੀ ਕੇਂਦਰੀ ਤਨਖ਼ਾਹ ਸਕੇਲ ਅਨੁਸਾਰ ਕੀਤੀ ਜਾਵੇਗੀ।
ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਜੇਕਰ ਬੋਰਡ, ਨਿਗਮਾਂ, ਕੌਂਸਲਾਂ, ਪੰਚਾਇਤੀ ਰਾਜ, ਸਥਾਨਕ ਸਰਕਾਰਾਂ, ਸੁਸਾਇਟੀਆਂ ਨੂੰ ਕੇਂਦਰੀ ਸਕੇਲ ਅਨੁਸਾਰ ਤਨਖ਼ਾਹ ਦੇਣ ਬਾਰੇ ਨਿਯਮਾਂ, ਕਾਨੂੰਨ ਵਿਚ ਸੋਧ ਲੋੜੀਂਦੀ ਹੈ ਤਾਂ ਕਰ ਲਈ ਜਾਵੇ। ਵਿੱਤ ਪ੍ਰਸੋਨਲ ਬ੍ਰਾਂਚ ਇਕ ਵੱਲੋਂ ਜਾਰੀ ਕੀਤੇ ਪੱਤਰ ਵਿਚ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਭਵਿੱਖ ਵਿਚ ਅਸਥਾਈ ਅਸਾਮੀ ਜਾਂ ਖ਼ਾਲੀ ਅਸਾਮੀ ‘ਤੇ ਮੁੜ ਭਰਤੀ ਕਰਨ ਜਾਂ ਖ਼ਤਮ ਕੀਤੀ ਅਸਾਮੀ ਨੁੰ ਮੁੜ ਸੁਰਜੀਤ ਕਰਨ ਸਮੇਤ ਨਵੀਂ ਭਰਤੀ ਕਰਨ ਲਈ ਕੇਂਦਰੀ ਤਨਖ਼ਾਹ ਸਕੇਲ ਅਨੁਸਾਰ ਭਰਤੀ ਕੀਤੀ ਜਾਵੇਗੀ। ਕਿਸੇ ਵੀ ਕੈਟਾਗਿਰੀ ਦੀ ਭਰਤੀ ਵੇਲੇ ਇਹ ਧਿਆਨ ਵਿਚ ਰੱਖਿਆ ਜਾਵੇਗਾ ਕਿ ਮੁਲਾਜ਼ਮ, ਅਧਿਕਾਰੀ ਨੂੰ ਕੇਂਦਰੀ ਸੱਤਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਵੱਧ ਤਨਖ਼ਾਹ ਨਹੀਂ ਦਿੱਤੀ ਜਾਵੇਗੀ।
ਕੈਪਟਨ ਦਾ ਨੌਜਵਾਨਾਂ ਨੂੰ ਵੱਡਾ ਝਟਕਾ, ਨੌਜਵਾਨਾਂ ਨਾਲ ਹੋ ਗਿਆ ਧੋਖਾ-ਦੇਖੋ ਪੂਰੀ ਖ਼ਬਰ
