ਪੰਜਾਬ ਸਰਕਾਰ ਨੇ ਅਨਲੌਕ-2 ਤਹਿਤ ਨਵੀਆਂ ਹਦਾਇਤਾਂ ਅੱਜ 1 ਜੁਲਾਈ ਤੋਂ ਲਾਗੂ ਕਰ ਦਿੱਤੀਆਂ ਹਨ, ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅ ਨੁ ਸਾ ਰ ਲੌਕਡਾਊਨ ਨੂੰ ਕੰਟੇਨਮੈਂਟ ਜ਼ੋਨਾਂ ਵਿੱਚ 31 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ ,ਜਦ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਕੇਂ ਦ ਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਢਿੱਲਾਂ ਦਿੱਤੀਆਂ ਗਈਆਂ ਹਨ, ਜਾਣੋ ਪੰਜਾਬ ਵਿੱਚ ਕੀ ਕੀ ਰਿਆਇਤਾਂ ਦਿੱਤੀਆਂ ਗਈਆਂ ਹਨ,
ਕੇ ਕੀ ਕੁਝ ਬੰਦ ਰਹੇਗਾ, ਪੰ ਜਾ ਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਰਾਤ ਦੇ ਕਰਫਿਊ ਵਿੱਚ ਢਿੱਲ ਦਿੱਤੀ ਹੈ, ਹੁਣ ਕ ਰ ਫਿ ਊ ਰਾਤ 9 ਵਜੇ ਦੀ ਥਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਰਹੇਗਾ, ਇਸ ਤੋਂ ਇਲਾਵਾ ਸੂਬੇ ਵਿੱਚ ਦੁਕਾਨਾਂ ਬੰਦ ਕ ਰ ਨ ਦਾ ਸਮਾਂ ਰਾਤ 7 ਵਜੇ ਤੋਂ ਵਧਾ ਕੇ ਰਾਤ 8 ਵਜੇ ਕਰ ਦਿੱਤਾ ਗਿਆ ਹੈ,
ਇਸ ਦੇ ਨਾਲ ਹੀ ਹੋਟਲ ਤੇ ਰੈਸਟੋਰੈਂਟ ਵੀ ਰਾਤ ਦੇ 9 ਵਜੇ ਤੱਕ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ, ਸਰਕਾਰ ਨੇ ਵਿਆਹ ਵਿੱਚ 50 ਬੰਦਿਆਂ ਦੇ ਇੱਕਠ ਤੇ ਮਰਗ ਸਮੇਂ 20 ਵਿਅਕਤੀਆਂ ਦੇ ਸ਼ਾ ਮ ਲ ਹੋਣ ਨੂੰ ਪ੍ਰਵਾਨਗੀ ਦਿੱਤੀ ਹੈ, ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੁਣ ਯਾ ਤ ਰੀ ਬੱਸਾਂ ਦੀ ਆਵਾਜਾਈ ਇੱਕ ਤੋਂ ਦੂਜੇ ਸੂਬੇ ਵਿੱਚ ਪੂਰੀ ਸਮਰੱਥਾ ਨਾਲ ਹੋ ਸਕੇਗੀ ਤੇ ਕੈਬ, ਟੈ ਕ ਸੀ ਆਂ ਨੂੰ ਵੀ ਪੂਰੀ ਸਮਰੱਥਾ ਨਾਲ ਚੱਲਣ ਦੀ ਆਗਿਆ ਦੇ ਦਿੱਤੀ ਗਈ ਹੈ,
ਸੂਬੇ ਵਿੱਚ ਸ਼ਾਪਿੰਗ-ਮਾਲ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹਣਗੇ ਜਦ ਕਿ ਐਤਵਾਰ ਨੂੰ ਇਨ੍ਹਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤੇ ਗਏ ਹਨ, ਧਾਰਮਿਕ ਸ ਥਾ ਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੇ, ਇਸ ਦੌਰਾਨ ਲੰਗਰ ਤੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਦਿੱਤੀ ਗਈ ਹੈ, ਸਰਕਾਰ ਨੇ ਸਪੋਰਟਸ ਕੰਪਲੈਕਸ, ਸਟੇਡੀਅਮ ਤੇ ਪਬਲਿਕ ਪਾ ਰ ਕ ਵੀ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ,news source-abpsanjha