ਕੈਪਟਨ ਸਾਬ ਦੇ ਇਸ ਐਲਾਨ ਨਾਲ ਵਿਦਿਆਰਥੀਆਂ ਚ ਛਾਈ ਖੁਸ਼ੀ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਚ ਕਰੋਨਾ ਵਧਦਾ ਹੀ ਜਾ ਰਿਹਾ ਹੈ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਕਰਕੇ ਸਾਰੇ ਪਾਸੇ ਲੋਕਾਂ ਵਿਚ ਅਤੇ ਬੱਚਿਆਂ ਵਿਚ ਉ ਦਾ ਸੀ ਛਾਈ ਹੋਈ ਹੈ। ਪਰ ਇਸ ਵੇਲੇ ਕੈਪਟਨ ਸਰਕਾਰ ਨੇ ਅਜਿਹਾ ਐਲਾਨ ਕੀਤਾ ਹੈ ਜਿਸ ਨਾਲ ਪੰਜਾਬ ਦੇ ਕੁਝ ਬਚਿਆ ਦੇ ਚਿਹਰੇ ਜਰੂਰ ਖੁਸ਼ ਹੋ ਜਾਣਗੇ। ਪੰਜਾਬ ਸਰਕਾਰ ਨੇ ਸੂਬੇ ‘ਚ ਨੌਵੀਂ ਤੇ ਬਾਰ੍ਹਵੀਂ ਕਲਾਸ ਦੀਆਂ

ਵਿਦਿਆਰਥਣਾਂ ਦੀ ਸਿੱਖਿਆ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ 9ਵੀਂ ਤੇ 12ਵੀਂ ਤਕ ਦੀਆਂ ਵਿਦਿਆਰਥਣਾਂ ਨੂੰ ਸਮਾਰਟਫੋਨ ਵੰਡੇ ਜਾਣਗੇ। ਜਾਣਕਾਰੀ ਮੁਤਾਬਕ ਕਰੋਨਾ ਦੌਰਾਨ ਆਨਲਾਈਨ ਲਰਨਿੰਗ ‘ਚ ਮਦਦ ਕਰਨ ਦੇ ਟੀਚੇ ਨਾਲ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ 50 ਹਜ਼ਾਰ ਸਮਾਰਟਫੋਨ ਮੁਹੱਈਆ ਕਰਵਾਏ ਜਾਣਗੇ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਭਰ ‘ਚ ਕਲਾਸ 9ਵੀਂ ਤੇ 12ਵੀਂ ਤਕ ਦੀ ਆਰਥਿਕ

ਰੂਪ ਤੋਂ ਅਸਮਰਥ ਵਿਦਿਆਰਥਣਾਂ ਨੂੰ ਵੱਡੀ ਰਾਹਤ ਮਿਲੇਗੀ। ਦੱਸ ਦਈਏ ਕਿ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਇਹ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ‘ਚ ਕਲਾਸ 9ਵੀਂ ਤੇ 12ਵੀਂ ਤਕ ਦੀਆਂ ਵਿਦਿਆਰਥਣਾਂ ਨੂੰ ਆਨਲਾਈਨ ਲਰਨਿੰਗ ਦੀ ਸੁਵਿਧਾ ਲਈ ਸਮਾਰਟਫੋਨ ਦਿੱਤੇ ਜਾਣਗੇ। ਪੰਜਾਬ ਸਰਕਾਰ ਨੇ ਸੂਬੇ ਦੇ ਨਿੱਜੀ ਸਕੂਲਾਂ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਨਿੱਜੀ ਪਬਲੀਸ਼ਰਾਂ ਦੀ ਮਦਦ ਨਾਲ ਕਿਤਾਬਾਂ ਨੂੰ ਇਸਤੇਮਾਲ ‘ਚ ਲਿਆਉਣ।

ਇਕ ਅਧਿਕਾਰਿਕ ਸੂਚਨਾ ਦੇ ਅਨੁਸਾਰ ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਪ੍ਰਮਾਣਿਤ ਸੰਸਥਾਨਾਂ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦਾ ਇਸਤੇਮਾਲ ਕਰਨ ਦੀ ਸਿਫਾਰਿਸ਼ ਕੀਤੀ ਹੈ।। ਦੱਸ ਦਈਏ ਕਿ ਦੇਸ਼ ਭਰ ‘ਚ ਫੈਲੇ ਕਰੋਨਾ ਕਾਰਨ ਸਕੂਲ ਮਾਰਚ 2020 ਤੋਂ ਅਗਲੀ ਸੂਚਨਾ ਤਕ ਬੰਦ ਰਹੇ ਹਨ। ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਤਰੀਕ ਅਜੇ ਕੇਂਦਰ ਜਾਂ ਸਬੰਧਿਤ ਸੂਬਾ ਸਰਕਾਰਾਂ ਵੱਲੋਂ ਤੈਅ ਨਹੀਂ ਹੋ ਰਹੀ।ਸਕੂਲਾਂ ਤੇ ਕਾਲਜਾਂ ਨੂੰ ਫਿਰ ਤੋਂ ਖੋਲ੍ਹਣ ਦਾ ਫੈਸਲਾ ਸਤੰਬਰ ਤਕ ਸਬੰਧਿਤ ਸੂਬਿਆਂ ‘ਚ ਸਥਿਤੀਆਂ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਲਿਆ ਜਾਵੇਗਾ। ਉਥੇ ਕਰੋਨਾ ਨੇ ਦੇਸ਼ ਭਰ ਦੇ ਸਿੱਖਿਅੋਕ ਸੰਸਥਾਨਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਸੰਚਾਲਿਤ ਕਰਨ ਲਈ ਮ ਜ ਬੂ ਰ ਕਰ ਦਿੱਤਾ ਹੈ। ਵੱਖ-ਵੱਖ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਆਨਲਾਈਨ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਹਨ

Leave a Reply

Your email address will not be published. Required fields are marked *