ਮਹਾਰਾਸ਼ਟਰ ਦੇ ਬੁਲਧਾਨਾ ਜ਼ਿਲੇ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਮਸ਼ਹੂਰ ਲੋਨਾਰ (Lonar Lake) ਝੀਲ ਦਾ ਪਾਣੀ ਅਚਾਨਕ ਲਾਲ ਹੋ ਗਿਆ ਹੈ। ਇਸ ਦੌਰਾਨ ਆਮ ਲੋਕ ਅਤੇ ਵਿਗਿਆਨੀ ਪਹਿਲੀ ਵਾਰ ਅਜਿਹਾ ਰੰਗ ਵਰੰਗਾ ਨਜ਼ਾਰਾ ਦੇਖ ਕੇ ਹੈਰਾਨ ਹਨ। ਇਸ ਦੇ ਨਾਲ ਹੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੁਦਰਤੀ ਤੂਫਾਨ ਕਾਰਨ ਹੋਈ ਬਾਰਸ਼ ਕਾਰਨ ਹੈਲੋਬੈਕਟੀਰੀਆ ਅਤੇ ਡੂਨੋਨੀਲਾ ਸਲੀਨਾ ਉੱਲੀ ਝੀਲ ਦੇ ਤਲ਼ੇ ‘ਤੇ ਬੈਠ ਗਈ ਅਤੇ ਪਾਣੀ ਦਾ ਰੰਗ ਲਾਲ ਹੋ ਗਿਆ। ਹਾਲਾਂਕਿ, ਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਲੋਨਾਰ ਝੀਲ ਦਾ ਪਾਣੀ ਲਾਲ ਹੋਣ ਦੇ ਕਈ ਕਾਰਨ ਹੋ ਸਕਦੇ ਹਨ।ਜਿਸ ਦੀ ਜਾਂਚ ਅਜੇ ਬਾਕੀ ਹੈ।
ਬੁੱਲਧਾਨਾ ਜ਼ਿਲ੍ਹੇ ਦੇ ਤਹਿਸੀਲਦਾਰ ਸੈਫਨ ਨਦਾਫ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਲੋਨਾਰ ਝੀਲ ਦਾ ਪਾਣੀ ਲਾਲ ਹੋ ਗਿਆ ਹੈ। ਅਸੀਂ ਜੰਗਲਾਤ ਵਿਭਾਗ ਨੂੰ ਪਾਣੀ ਦੇ ਨਮੂਨੇ ਦੀ ਜਾਂਚ ਕਰਨ ਅਤੇ ਕਾਰਨ ਲੱਭਣ ਲਈ ਕਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਨਾਰ ਝੀਲ ਵਿੱਚ ਹਲੋਬੈਕਟੀਰੀਆ ਅਤੇ ਡੂਨੋਨੀਲਾ ਸੈਲੀਨਾ ਨਾਮੀ ਉੱਲੀ (ਫੰਗਸ) ਕਾਰਨ ਪਾਣੀ ਦਾ ਰੰਗ ਲਾਲ ਹੋ ਗਿਆ ਹੈ। ਇਹ ਜਾਣਿਆ ਜਾਂਦਾ ਹੈ ਕਿ ਲੋਨਾਰ ਝੀਲ ਬਹੁਤ ਰਹੱਸਮਈ ਹੈ। ਨਾਸਾ ਤੋਂ ਦੁਨੀਆ ਦੀਆਂ ਸਾਰੀਆਂ ਏਜੰਸੀਆਂ ਇਸ ਝੀਲ ਦੇ ਭੇਦ ਸਿੱਖਣ ਲਈ ਸਾਲਾਂ ਤੋਂ ਜੁਟੀਆਂ ਹੋਈਆਂ ਹਨ।
ਲੋਨਾਰ ਝੀਲ ਆਕਾਰ ਵਿੱਚ ਗੋਲ ਹੈ। ਇਸ ਦਾ ਉਪਰਲਾ ਵਿਆਸ ਲਗਭਗ 7 ਕਿਲੋਮੀਟਰ ਹੈ ,ਜਦਕਿ ਇਹ ਝੀਲ ਲਗਭਗ 150 ਮੀਟਰ ਡੂੰਘੀ ਹੈ। ਇਸ ਦੇ ਨਾਲ ਹੀ ਲੋਨਾਰ ਝੀਲ ਦੇ ਪਾਣੀ ਦਾ ਰੰਗ ਲਾਲ ਹੋਣ ਤੋਂ ਬਾਅਦ ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਝੀਲ ਨੂੰ ਦੇਖਣ ਲਈ ਆ ਰਹੇ ਹਨ। ਕੁਝ ਲੋਕ ਇਸ ਨੂੰ ਚਮਤਕਾਰ ਮੰਨ ਰਹੇ ਹਨ, ਜਦੋਂ ਕਿ ਬਹੁਤ ਸਾਰੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ।