ਗਰਮੀ ਤੋਂ ਬਾਅਦ ਮੌਸਮ ਵਿਭਾਗ ਦਾ ਪੰਜਾਬ ‘ਚ ਅ ਲ ਰ ਟ

90099
WhatsApp Group (Join Now) Join Now

ਦੇਸ਼ ਦੇ ਕਈ ਹਿੱਸਿਆਂ ਵਿੱਚ ਭਿ ਆ ਨ ਕ ਗਰਮੀ ਪੈ ਰਹੀ ਹੈ। ਉੱਤਰ ਤੇ ਕੇਂਦਰੀ ਭਾਰਤ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ ਤੇ ਦੇਸ਼ ਦੇ 9 ਰਾਜਾਂ ‘ਚ ਭਾਰੀ ਗਰਮੀ ਹੈ। ਜ਼ਿਆਦਾਤਰ ਇਲਾਕਿਆਂ ਵਿੱਚ, ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਜਾ ਰਿਹਾ ਹੈ। ਨਿਰੰਤਰ ਗਰਮ ਹਵਾਵਾਂ ਚੱਲ ਰਹੀਆਂ ਹਨ ਤੇ ਹੁਮਸ ਬਣੀ ਹੋਈ ਹੈ। 911ਦਿੱਲੀ ਦਾ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਹੈ। ਜਲਦੀ ਰਾਹਤ ਮਿਲਣ ਦੇ ਬਹੁਤ ਘੱਟ ਸੰਭਾਵਨਾ ਹਨ। ਮੌਸਮ ਵਿਭਾਗ ਨੇ ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਤੇ ਮਹਾਰਾਸ਼ਟਰ ਦੇ ਵਿਦਰਭ ਖੇਤਰ ਲਈ ਅਗਲੇ ਚਾਰ ਦਿਨਾਂ (25 ਤੋਂ) ਲਈ ਹੀਟ ਵੇਵ (ਲੂ ਚੱਲਣ) ਦਾ ਓਰੇਂਜ ਅ ਲ ਰ ਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਉੱਤਰ-ਕੇਂਦਰੀ ਭਾਰਤ ‘ਚ ਬਾਰਸ਼ ਦੀ ਸੰਭਾਵਨਾ ਬਹੁਤ ਘੱਟ ਹੈ।ਸਕਾਈਮੇਟ ਨੇ ਭਵਿੱਖਬਾਣੀ ਕੀਤੀ ਹੈ ਕਿ ਦਿੱਲੀ, ਹਰਿਆਣਾ, 910ਗੁਜਰਾਤ, ਦੱਖਣੀ-ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ, ਵਿਦਰਭ, ਆਂਧਰਾ ਪ੍ਰਦੇਸ਼, ਉੱਤਰ-ਮੱਧ ਮਹਾਰਾਸ਼ਟਰ ਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਤੇਜ਼ ਗਰਮੀ ਦੀ ਲਹਿਰ ਜਾਰੀ ਰਹੇਗੀ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ‘ਚ ਯੈਲੋ ਅ ਲ ਰ ਟ ਜਾਰੀ ਕੀਤਾ ਹੈ। ਯੈਲੋ ਅ ਲ ਰ ਟ ਵਾਲੇ ਖੇਤਰ ਵਿੱਚ, ਗਰਮੀ ਦੀ ਲਹਿਰ ਘੱਟੋ-ਘੱਟ ਦੋ ਦਿਨਾਂ ਲਈ ਨਿਰੰਤਰ ਰਹੇਗੀ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦਾ ਅਨੁਮਾਨ ਹੈ 909 4ਕਿ 28 ਮਈ ਨੂੰ ਦਿੱਲੀ ‘ਚ ਕੁਝ ਬੱਦਲ ਛਾਏ ਰਹਿਣਗੇ ਤੇ ਗਰਜ ਨਾਲ ਛਿੱਟੇ ਪੈਣਗੇ। 29 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਤਾਪਮਾਨ ਦੋ-ਤਿੰਨ ਡਿਗਰੀ ਤੋਂ ਵੀ ਘੱਟ ਰਹਿਣ ਦੀ ਉਮੀਦ ਨਹੀਂ ਹੈ।

Leave a Reply

Your email address will not be published. Required fields are marked *