ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ ਗੁਰੂ ਗਰੰਥ ਸਾਹਿਬ ਅੰਗ 644 ”ਸਿੱਖ ਧਰਮ ਚ ਸੇਵਾ ਦਾ ਬਹੁਤ ਜਿਆਦਾ ਖਾਸ ਮਹੱਤਵ ਹੈ।ਗੁਰੂ ਦਾ ਸੱਚਾ ਸਿੱਖ ਆਪਣੀ ਸੱਚੀ ਸੇਵਾ ਕਦੀ ਵੀ ਆਪਣਾ ਫਾਇਦਾ ਨਹੀ ਸੋਚਦਾ। ਅਜਿਹੀ ਹੀ ਇੱਕ ਵੱਡੀ ਸੇਵਾ ਕਰਵਾਈ ਹੈ ਇੱਕ ਬੇਬੇ ਨੈ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਰਬਾਰ ਤੇ।
ਦੱਸ ਦਈਏ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬਜ਼ੁਰਗ ਮਾਤਾ ਨੇ ਕੀਤੀ ਸੋਨੇ ਦੀ ਸੇਵਾ। ਇਸ ਸੱਚੀ ਸੇਵਾ ਭਾਵਨਾ ਲਈ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਪੋਸਟ ।ਦੱਸ ਦਈਏ ਕਿ ਅਜੇ ਤੱਕ ਮਾਤਾ ਜੀ ਬਾਰੇ ਜਿਆਦਾ ਜਾਣਕਾਰੀ ਨਹੀ ਮਿਲਿ ਕਿ ਮਾਤਿ ਜੀ ਕਿੱਥੋਂ ਦੇ ਰਹਿਣ ਵਾਲੇ ਹਨ। ਪਰ ਮਾਤਾ ਜੀ ਇਸ ਸੱਚੀ ਸੇਵਾ ਭਾਵਨਾ ਦੀ ਤਾਰੀਫ ਹਰ ਕੋਈ ਘਰ ਰਿਹਾ ਹੈ। ਆਖਰ ਹੋਵੇ ਵੀ ਕਿਉ ਨਾ ਆਪਣੇ ਗੁਰੂ ਲਈ ਇਹ ਸੇਵਾ ਜਨਮਾ ਤੱਕ ਸਫਲ ਹੋ ਜਾਦੀ
ਜੇ ਇਸ ਤਰਾਂ ਸੱਚੇ ਮਨ ਨਾਲ ਸੇਵਾ ਕਰੀ ਜਾਵੇ। ਸੇਵਾ ਦੀਆਂ ਕਈ ਕਿਸਮਾ ਹਨ। ਧਨ ਦੀ ਸੇਵਾ: ਕਿਰਤ ਕਰਕੇ ਵੰਡ ਛਕਣਾ, ਦਸਾਂ ਨੋਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਗੁਰੂ ਵਾਲੇ ਪਾਸੇ ਲਾਉਣਾ। ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 1345 ਤਨ ਦੀ ਸੇਵਾ: ਹੱਥਾਂ ਪੈਰਾਂ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਰਨੀ ਜਿਵੇਂ ਗੁਰੂ ਘਰ ‘ਚ ਜੋੜੇ ਝਾੜਨੇ, ਭਾਂਡੇ ਮਾਂਜਣ, ਲੰਗਰ ਪਕਾਉਣਾ ਤੇ ਵਰਤਾਉਣਾ।
ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਣਾ॥ ਗੁਰੂ ਗਰੰਥ ਸਾਹਿਬ ਅੰਗ 748 ਮਨ ਦੀ ਸੇਵਾ: ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਤੋਂ ਬਣਾਉਣਾ। ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ ਗੁਰੂ ਗਰੰਥ ਸਾਹਿਬ ਅੰਗ 918