ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ ਗੁਰੂ ਜੀ ਨੂੰ ਵਾਰ ਵਾਰ ਪ੍ਰਣਾਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਾਹਨਸ਼ਾਹ ਗੁਰ ਗੋਬਿੰਦ ਸਿੰਘ ਦਸਵੇਂ ਨਾਨਕ ਸਰਬੰਸ ਦਾਨੀ ਬਾਜਾਂ ਵਾਲੇ ਨੀਲੇ ਘੋੜੇ ਦੇ ਅਸਵਾਰ ਕਲਗੀਆਂ ਵਾਲੇ ਸ਼ਾਹਾਂ ਦੇ ਸ਼ਾਹ ਬਾਦਸ਼ਾਹ ਦਰਵੇਸ਼ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਵਸ ਹਰ ਵਰੇ ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1666 ਈਸਵੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਨੌ ਸਾਲ ਦੀ ਉਮਰੇ ਹੀ

ਆਪ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂ ਧਰਮ ਬਚਾਉਣ ਲਈ ਖੁਦ ਕੁਰਬਾਨੀ ਦੇਣ ਲਈ ਵਡਮੁੱਲੀ ਸਲਾਹ ਦਿੱਤੀ ਆਪਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਮੁਰਦਾ ਹੋ ਚੁੱਕੀ ਕੌਮ ਵਿੱਚ ਨਵੀਂ ਰੂਹ ਫੂਕੇ ਜਾਗਰਤੀ ਪੈਦਾ ਕੀਤੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਬਰਾਬਰਤਾ ਦੀ ਸਿੱਖਿਆ ਨੂੰ ਆਪਨੇ ਚਿਰ ਸਥਾਈ ਵਿਵਸਥਾ ਪ੍ਰਦਾਨ ਕੀਤੀ ਆਪ ਨੇ ਸਿੱਖਾਂ ਨੂੰ ਗੈਰਤ ਜੁਰਤ ਅਨੁਸ਼ਾਸਨ ਸੂਰਬੀਰਤਾ ਅਤੇ ਅੰਮ੍ਰਿਤ ਦੀ ਅਨਮੋਲ ਦਾਤ ਬਖਸ਼ਿਸ਼ ਕੀਤੀ

ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਜਿੱਥੇ ਵਿਸ਼ਵ ਧਰਮ ਦਰਸ਼ਨ ਵਿੱਚ ਨਵੀਂ ਚੇਤਨਾ ਪੈਦਾ ਕੀਤੀ ਉੱਥੇ ਸਿੱਖਾਂ ਨੂੰ ਸਦਾ ਲਈ ਸ਼ਬਦ ਗੁਰੂ ਦੇ ਲੜ ਲਾਇਆ ਅਖੀਰ ਆਪ 1708 ਈਸਵੀ ਵਿੱਚ ਅਬਚਲ ਨਗਰ ਹਜੂਰ ਸਾਹਿਬ ਨੰਦੇੜ ਦੇ ਸਥਾਨ ਤੇ ਅਕਾਲ ਜੋਤ ਵਿੱਚ ਲੀਨ ਹੋ ਗਏ ਇਸ ਪਾਵਨ ਸਥਾਨ ਤੇ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਜੋ ਸਿੱਖਾਂ ਦੇ ਪੰਜਵੇਂ ਤਖਤ ਵਜੋਂ ਸੁਭਾਏਮਾਨ ਹੈ

WhatsApp Group (Join Now) Join Now

ਆਪਨੇ ਮਨੁੱਖਤਾ ਦੀ ਭਲਾਈ ਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਭ ਕੁਝ ਲੇਖੇ ਲਾ ਦਿੱਤਾ ਆਪ ਨਿਪੁੰਨ ਆਗੂ ਮਹਾਬਲੀ ਯੋਧੇ ਮਹਾਨ ਕਵੀ ਤੇ ਸੰਗੀਤਕਾਰ ਸਨ ਜੋ ਆਪ ਜੀ ਦੀ ਮਹਾਨ ਸ਼ਖਸੀਅਤ ਦੇ ਲਿਖਾਇਕ ਨੇ ਆਪ ਜੀ ਦੀ ਮਹਾਨ ਵਿਲੱਖਣ ਤੇ ਬਹੁਪੱਖੀ ਸ਼ਖਸੀਅਤ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਔਖਾ ਹੀ ਨਹੀਂ ਸਗੋਂ ਅਸੰਭਵ ਹ ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ

ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ ਹਰ ਚੰਦ ਮੇਰੇ ਹਾਥ ਮੇ ਪੁਰ ਜੋਰ ਕਲਮ ਹੈ ਸਤਿਗੁਰ ਕੇ ਲਿਖੂ ਵਸਪ ਕਹਾ ਤਾਬੇ ਰਕਮ ਹੈ ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਰ ਕੋ ਦੇਖੇ ਸਾਹਿਲ ਕੋ ਯਾ ਮੰਜਧਾਰ ਕੋ ਯਾ ਲਹਿਰ ਕੋ ਦੇਖੇ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਜੋਤੀ ਜੋਤ ਦਿਵਸ ਤੇ ਗੁਰੂ ਜੀ ਦੀ ਮਹਾਨ ਸ਼ਖਸੀਅਤ ਨੂੰ ਵਾਰ-ਵਾਰ ਸੱਜਦਾ ਕਰਦੇ ਹੋਏ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਾਧ ਸੰਗਤ ਜੀ ਇਸ ਸਾਖੀ ਵਿੱਚ ਜੇ ਕੋਈ ਗਲਤੀ ਹੋਏ ਤਾਂ ਮਾਫੀ ਬਖਸ਼ਣ ਸੰਗਤ ਤੇ ਬਖਸ਼ਣਹਾਰ ਹੈ

Leave a Reply

Your email address will not be published. Required fields are marked *