10 ਦਿਨ ਲੈ ਲਓ-ਗ੍ਰੀਸ ਸੁੱਕਣਾ-ਅੱਖਾਂ ਦੀ ਨਿਗ੍ਹਾ ਅਤੇ ਖ਼ੂਨ ਦੀ ਕਮੀ ਪੂਰੀ ਹੋ ਜਾਵੇਗੀ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ਼ ਦਸਦੇ ਹਾਂ.ਇਹ ਦੇਸੀ ਇਲਾਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾਣਕਾਰੀ ਆਵਦੇ ਕੋਲੋਂ ਨਹੀਂ ਦਿੰਦੇ..ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.

ਹੱਡੀਆਂ ਵਿੱਚੋਂ ਕੱਟ ਕੱਟ ਦੀ ਆਵਾਜ਼

ਜੇ ਤੁਹਾਡੀਆਂ ਹੱਡੀਆਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਂਦੀ ਹੈ ਜਾਂ ਗਰੀਸ ਖ਼ਤਮ ਹੋ ਗਿਆ ਹੈ ਜੋੜਾਂ ਵਿੱਚ ਹਮੇਸ਼ਾ ਦਰਦ ਰਹਿੰਦਾ ਹੈ।ਕਮਜ਼ੋਰੀ ਥਕਾਵਟ ਜਾਂ ਖ਼ੂਨ ਦੀ ਕਮੀ ਰਹਿੰਦੀ ਹੈ ਇਹ ਘਰੇਲੂ ਨੁਕਸੇ ਅੱਜ ਤੋਂ ਹੀ ਲੈਣੇ ਸ਼ੁਰੂ ਕਰ ਦੇਵੋ ਤੁਹਾਡੀਆਂ ਇਹ ਸਭ ਸਮੱਸਿਆ-ਵਾਂ ਬਿਲਕੁਲ ਖ਼ਤਮ ਹੋ ਜਾਣਗੀਆਂ। ਬਹੁਤ ਲੋਕਾਂ ਨੂੰ ਉੱਠਦੇ ਬੈਠਦੇ ਸਮੇਂ ਪੌੜ੍ਹੀਆਂ ਚੜ੍ਹਦੇ ਸਮੇਂ ਬਹੁਤ ਦਰਦ ਰਹਿੰਦਾ ਹੈ ਇਸ ਦਾ ਮੁੱਖ ਕਾਰਨ ਹੁੰਦਾ ਹੈ ਸਰੀਰ ਵਿਚ ਮੁੱਖ ਮਿਨਰਲ ਦੀ ਕਮੀ,ਇਨ੍ਹਾਂ ਵਿਚ ਮੁੱਖ ਹੈ ਕੈਲਸ਼ੀਅਮ ਦੀ ਕਮੀ ਕਿਉਂਕਿ ਕੈਲਸ਼ੀਅਮ ਦੇ ਕਾਰਨ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਜੇਕਰ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਜੋੜਾਂ ਵਿਚ ਦਰਦ ਰਹਿਣ ਲੱਗ ਜਾਂਦਾ ਹੈ

ਹੱਡੀਆਂ ਨੂੰ ਮਜ਼ਬੂਤ

WhatsApp Group (Join Now) Join Now

ਹੱਡੀਆਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਦੇ ਲਈ ਕੁਝ ਅਸਰਦਾਰ ਘਰੇਲੂ ਨੁਕਸੇ।ਇਹ ਨੁਕਸੇ ਤੁਸੀਂ ਲਗਾਤਾਰ ਲੈਣੇ ਹਨ। ਸਭ ਤੋਂ ਪਹਿਲਾਂ ਇਹ ਘਰੇਲੂ ਨੁਕਸੇ ਦੇ ਲਈ ਤੁਸੀਂ ਲੈਣੇ ਹਨ ਕਾਲੇ ਛੋਲੇ।ਕਾਲੇ ਛੋਲਿਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਸਾਡੇ ਸਰੀਰ ਨੂੰ ਤਾਕਤ ਦਿੰਦੇ ਹਨ ਅਤੇ ਕਾਲੇ ਛੋਲਿਆਂ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਨਾਲ ਹਾਜਮਾ ਠੀਕ ਰਹਿੰਦਾ ਹੈ ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਤੁਸੀਂ ਕਾਲੇ ਛੋਲੇ ਜ਼ਰੂਰ ਖਾਓ ਇਸ ਨਾਲ ਸ਼ੂਗਰ ਲੈਵਲ ਹਮੇਸ਼ਾ ਠੀਕ ਰਹਿੰਦਾ ਹੈ।

ਕੈਲਸ਼ੀਅਮ

ਇਸ ਤੋਂ ਇਲਾਵਾ ਜੇਕਰ ਤੁਹਾਨੂੰ ਖ਼ੂਨ ਦੀ ਕਮੀ ਰਹਿੰਦੀ ਹੈ ਤਾਂ ਤੁਹਾਨੂੰ ਕਾਲੇ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ।ਹੁਣ ਆਪਾਂ ਪੱਚੀ ਤੋਂ ਤੀਹ ਕਾਲੇ ਛੋਲਿਆਂ ਦੇ ਦਾਣੇ ਲਵਾਂਗੇ ਨਾਲ ਮੂੰਗਫਲੀ ਲਵਾਂਗੇ ਮੂੰਗਫਲੀ ਵਿੱਚ ਵੀ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ।ਇਸ ਤੋਂ ਇਲਾਵਾ ਮੂੰਗਫਲੀ ਨਾਲ ਕੋਲੈਸਟ੍ਰੋਲ ਵੀ ਕੰਟਰੋਲ ਰਹਿੰਦਾ ਹੈ,ਕਬਜ਼ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਠੀਕ ਹੁੰਦੀਆਂ ਹਨ।ਮੂੰਗਫਲੀ ਸਾਡੇ ਦਿਲ ਕਿਡਨੀ ਅਤੇ ਅੱਖਾਂ ਦੀ ਰੋਸ਼ਨੀ ਲਈ ਬਹੁਤ ਫ਼ਾਇਦੇਮੰਦ ਹੈ। ਮੂੰਗਫਲੀ ਵਿੱਚ ਤੇਲ ਹੁੰਦਾ ਹੈ ਜੋ ਸਾਡੇ ਜੋੜਾਂ ਵਿੱਚ ਗਰੀਸ ਨੂੰ ਕੰਟਰੋਲ ਵਿਚ ਰੱਖਦਾ ਹੈ।ਇਸ ਤੋਂ ਅਗਲੀ ਚੀਜ਼ ਲੈਣੀ ਹੈ ਉਹ ਹੈ

ਜੋੜਾਂ ਵਿੱਚ ਦਰਦ

ਮੇਥੀ ਦਾਣਾ,ਮੇਥੀ ਦਾਣਾ ਵੀ ਸਾਡੇ ਜੋੜਾਂ ਦੇ ਦਰਦ ਯੂਰਿਕ ਐਸਿਡ ਦੇ ਲਈ ਬਹੁਤ ਫ਼ਾਇਦੇਮੰਦ ਹੈ।ਇਹ ਸਰੀਰ ਵਿਚ ਵਧੇ ਹੂਏ ਵਾਤ ਨੂੰ ਕੰਟਰੋਲ ਕਰਦੇ ਹਨ।ਸਰੀਰ ਵਿਚ ਵਾਤ ਵਧਣ ਦੇ ਨਾਲ ਵੀ ਜੋੜਾਂ ਵਿੱਚ ਦਰਦ ਅਤੇ ਗਠੀਆ ਜਿਹੀਆਂ ਪ੍ਰੋਬਲਮ ਆਉਂਦੀਆਂ ਹਨ ਇਸ ਦੇ ਲਈ ਆਪਾਂ ਲਵਾਂਗੇ ਅੱਧਾ ਚਮਚ ਮੇਥੀ ਦਾਣਾ।ਹੁਣ ਆਪਾਂ ਲਵਾਂਗੇ ਦਸ ਤੋਂ ਪੰਦਰਾਂ ਕਿਸ਼ਮਿਸ਼ ਦੇ ਦਾਣੇ,ਕਿਸ਼ਮਿਸ਼ ਚ ਬਹੁਤ ਸਾਰੇ ਪੋਸ਼ਕ ਤੱ-ਤ ਪਾਏ ਜਾਂਦੇ ਹਨ।ਅਗਰ ਤੁਸੀਂ ਰੋਜ਼ਾਨਾ ਕਿਸ਼ਮਿਸ਼ ਦਾ ਸੇਵਨ ਕਰਦੇ ਹੋ

ਅੱਖਾਂ ਦੀ ਰੋਸ਼ਨੀ ਤੇਜ਼

ਤਾਂ ਤੁਹਾਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ। ਹੁਣ ਇਹ ਸਭ ਚੀਜ਼ਾਂ ਰਾਤ ਨੂੰ ਪਾਣੀ ਵਿੱਚ ਭਿ-ਉਂ ਕੇ ਰੱਖੋ।ਸਵੇਰੇ ਖਾਲੀ ਪੇਟ ਬਿਨਾਂ ਕੁਰਲਾ ਕੀਤੇ ਇਨ੍ਹਾਂ ਦਾ ਪਾਣੀ ਪੀ ਲਵੋ ਤੇ ਇਹ ਸਭ ਚੀਜ਼ਾਂ ਵੀ ਖਾ ਲਵੋ।ਇਸ ਨੁਕਤੇ ਤੇ ਨਾਲ ਨਾਲ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਗੁ-ੜ ਅਤੇ ਭੁੱਜੇ ਛੋਲੇ ਜ਼ਰੂਰ ਖਾਓ ਜਿਸ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਇਹ ਕੈਲਸ਼ੀਅਮ ਤਾਂ ਖ਼ਜ਼ਾਨਾ ਹੈ ਅਤੇ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਵੇਗੀ,ਯਾਦਦਾਸ਼ਤ ਤੇਜ਼ ਹੋ ਜਾਵੇਗੀ,

ਵਾਲ ਝੜਦੇ

ਸਰੀਰ ਵਿਚ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਅਤੇ ਜੇਕਰ ਤੁਹਾਡੇ ਵਾਲ ਝੜਦੇ ਹਨ ਉਹ ਵੀ ਠੀਕ ਹੋ ਜਾਵੇਗਾ,ਇਸ ਦੇ ਨਾਲ ਤੁਹਾਨੂੰ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ,ਤੁਹਾਡਾ ਸਰੀਰ ਹਮੇਸ਼ਾ ਐਕਟਿਵ ਰਹੇਗਾ।ਇਸ ਤੋਂ ਅਗਲੀ ਚੀਜ਼ ਹੈ ਇੱਕ ਕਟੋਰੀ ਕਾਲੇ ਤਿਲ।ਕਾਲੇ ਤਿਲਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਦੇ ਲਈ ਕਾਲੇ ਤਿਲ ਥੋੜ੍ਹੇ ਜਿਹੇ ਡ੍ਰਾਈ ਰੋਸਟ ਕਰ ਲਵੋ ਅਤੇ ਉਨ੍ਹਾਂ ਨੂੰ ਪੀਸ ਲਵੋ ਇਸ ਪਾਊਡਰ ਦਾ ਅੱਧਾ ਚੱਮਚ ਰਾਤ ਨੂੰ ਸੌਣ ਲੱਗਿਆਂ ਦੁੱਧ ਨਾਲ ਲਵੋ ।ਇਸ ਨਾਲ ਤੁਹਾਡੀਆਂ ਹੱਡੀਆਂ ਵਿੱਚੋਂ ਕੱਟ ਕੱਟ ਦੀ ਆਵਾਜ਼ ਨਹੀਂ ਆਵੇਗੀ ਅਤੇ ਤੁਹਾਡੇ ਸਰੀਰ ਵਿੱਚ ਸਾਰੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *