ਪਟਿਆਲਾ ਦੀ ਸਾਈਬਰ ਕ੍ਰਾ-ਈ-ਮ ਟੀਮ ਵੱਲੋਂ ਚਾਰ ਨੌਜਵਾਨਾਂ ਨੂੰ ਫੜਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ। ਜਦ ਕਿ ਬਾਕੀ ਤਿੰਨਾਂ ਦੇ ਨਾਮ ਰਣਦੀਪ ਸਿੰਘ, ਹਰਮਨ ਅਤੇ ਜਸਪ੍ਰੀਤ ਸਿੰਘ ਹਨ। ਇਨ੍ਹਾਂ ਵਿਅਕਤੀਆਂ ਨੇ ਇੱਕ ਲੜਕੀ ਜਸ਼ਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਦੇ ਬੈਂਕ ਖਾਤੇ ਵਿਚੋਂ 7,50,000 ਰੁਪਏ ਆਨਲਾਈਨ ਸਿਸਟਮ ਰਾਹੀਂ ਠੱ-ਗੀ ਮਾ-ਰ-ਕੇ ਕਢਵਾ ਲਏ। ਇਸ ਐਪਲੀਕੇਸ਼ਨ ਤੇ ਕਾਰਵਾਈ ਕਰਦੇ ਹੋਏ ਸਾਈਬਰ ਕ-ਰਾ-ਈ-ਮ ਟੀਮ ਨੇ ਦੋ-ਸ਼ੀ-ਆਂ ਨੂੰ ਫੜ ਲਿਆ ਹੈ। ਹਾਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਹੋਰ ਵੀ ਵਿਅਕਤੀ ਇਸ ਮਾਮਲੇ ਨਾਲ ਜੁੜੇ ਹੋਏ ਹੋਣ। ਸਾਈਬਰ ਕ੍ਰਾ-ਈ-ਮ ਟੀਮ ਦੀ ਅਧਿਕਾਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ
ਆਪਣੇ ਬੈਂਕ ਖਾਤੇ ਨਾਲ ਸਬੰਧਿਤ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਜਸ਼ਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ ਐਸਐਸਪੀ ਪਟਿਆਲਾ ਨੂੰ ਦਰਖਾਸਤ ਦਿੱਤੀ ਸੀ ਕਿ ਉਸ ਦੇ ਖਾਤੇ ਵਿੱਚੋਂ ਜਸਪ੍ਰੀਤ ਸਿੰਘ ਨੇ 7,50,000 ਰੁਪਏ ਆਨਲਾਈਨ ਸਿਸਟਮ ਰਾਹੀਂ ਕਢਵਾ ਲਏ ਹਨ। ਇਹ ਮਾਮਲਾ ਸਾਈਬਰ ਕ੍ਰਾ-ਈ-ਮ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਜਾਂਚ ਕਰਕੇ ਚਾਰ ਜਾਣਿਆਂ ਨੂੰ ਫੜ ਲਿਆ ਹੈ। ਜਿਨ੍ਹਾਂ ਵਿੱਚੋਂ ਇਕ ਜਾਂ ਨਾਬਾਲਗ ਹੈ। ਨਾਭਾ ਦੇ ਕੋਤਵਾਲੀ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਵੱਖ ਵੱਖ ਖਾਤਿਆਂ ਵਿੱਚ ਪੈਸਾ ਗਿਆ ਹੈ।
ਹੋ ਸਕਦਾ ਹੈ ਹੋਰ ਵੀ ਵਿਅਕਤੀ ਇਸ ਮਾਮਲੇ ਨਾਲ ਜੁੜੇ ਹੋਣ ਮਹਿਲਾ ਅਧਿਕਾਰੀ ਅਨੁਸਾਰ ਜਿਸ ਲੜਕੀ ਦੇ ਖਾਤੇ ਵਿੱਚੋਂ ਪੈਸੇ ਨਿਕਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਏਟੀਐੱਮ ਵਰਤਿਆ ਹੀ ਨਹੀਂ ਹੈ। ਫਿਰ ਵੀ ਉਨ੍ਹਾਂ ਦੇ ਖਾਤੇ ਵਿੱਚੋਂ ਪੈਸੇ ਨਿਕਲ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਹੋਰ ਖਾਤਿਆਂ ਵਿੱਚ ਇਸ ਖਾਤੇ ਤੋਂ ਪੈਸੇ ਪਾਏ ਗਏ ਅਤੇ ਨਾਲ ਦੀ ਨਾਲ ਕਢਵਾ ਲਏ ਗਏ। ਇਹ 8-9 ਖਾਤੇ ਹਨ। ਜਿਨ੍ਹਾਂ ਵਿੱਚ ਮਨੀ ਟਰਾਂਸਫਰ ਕੀਤੀ ਗਈ ਹੈ। ਖਾਤਾ ਧਾਰਕ ਓ ਟੀ ਪੀ ਵੀ ਨਹੀਂ ਆਇਆ। ਜਿਸ ਦਾ ਮਤਲਬ ਹੈ। ਉਨ੍ਹਾਂ ਦੀ ਜਾਣਕਾਰੀ ਲੀਕ ਹੋਈ ਹੈ। ਇਸ ਲਈ ਸਾਰੇ ਖਾਤਾ ਧਾਰਕਾਂ ਨੂੰ ਚਾਹੀਦਾ ਹੈ ਕਿ ਆਪਣੇ ਖਾਤੇ ਦੀ ਕਿਸੇ ਨੂੰ ਵੀ ਜਾਣਕਾਰੀ ਨਾ ਦਿੱਤੀ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ