ਦੁਬਈ – ਅਮੀਰਾਤ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਨਾਲ ਯਾਤਰਾ ਦੌਰਾਨ ਜੇਕਰ ਕੋਈ ਯਾਤਰੀ ਕੋਰੋਨਾ ਪਾਜ਼ੇਟਿਵ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ ਦਾ ਅਤੇ 14 ਦਿਨ ਕੁਆਰੰਟਾਇਨ ਵਿਚ ਰਹਿਣ ਦਾ ਖਰਚ ਕੰਪਨੀ ਚੁੱਕੇਗੀ। ਦੁਬਈ ਸਥਿਤ ਇਸ ਕੰਪਨੀ ਦਾ ਦਾਅਵਾ ਹੈ ਕਿ ਇਸ ਸੁਵਿਧਾ ਦੇ ਬਦਲੇ ਵਿਚ ਯਾਤਰੀਆਂ ਤੋਂ ਕੋਈ ਹੋਰ ਚਾਰਜ ਨਹੀਂ ਲਵੇਗੀ ਅਤੇ
ਇਹ ਸੁਵਿਧਾ ਹਰ ਕਲਾਸ ਦੇ ਯਾਤਰੀਆਂ ਨੂੰ ਦਿੱਤੀ ਜਾਵੇਗੀ। ਅਮੀਰਾਤ ਦੁਨੀਆ ਦੀ ਪਹਿਲੀ ਏਵੀਏਸ਼ਨ ਕੰਪਨੀ ਬਣ ਗਈ ਹੈ ਜਿਸ ਨੇ ਇਸ ਤਰ੍ਹਾਂ ਦਾ ਐਲਾਨ ਕੀਤਾ ਹੈ। ਕੰਪਨੀ ਦਾ ਆਖਣਾ ਹੈ ਕਿ ਯਾਤਰੀ ਬਿਨਾਂ ਕਿਸੇ ਡ – lਰ ਦੇ ਹਵਾਈ ਯਾਤਰਾਵਾਂ ਦੇ ਲਈ ਤਿਆਰ ਹੋਣ, ਇਸ ਲਈ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਕੰਪਨੀ ਦੀ ਇਹ ਨਵੀਂ ਨੀਤੀ 31 ਅਕਤੂਬਰ ਤੱਕ ਲਾਗੂ ਹੈ। ਉਦੋਂ ਤੱਕ ਜੇਕਰ ਕੋਈ ਯਾਤਰੀ ਅਮੀਰਾਤ ਵਿਚ ਸਫਰ ਦੌਰਾਨ ਕੋਰੋਨਾ ਪਾਜ਼ੇਟਿਵ ਹੁੰਦਾ ਹੈ ਤਾਂ ਕੰਪਨੀ ਉਸ ਦੇ ਇਲਾਜ ਲਈ 1 ਲੱਖ 74 ਹਜ਼ਾਰ ਅਮਰੀਕੀ ਡਾਲਰ ਤੱਕ ਖਰਚ ਕਰੇਗੀ। ਜੇਕਰ ਕਿਸੇ ਯਾਤਰੀ ਵਿਚ ਅਮੀਰਾਤ ਤੋਂ ਸਫਰ ਕਰਨ ਤੋਂ ਬਾਅਦ ਕੋਰੋਨਾ ਦੇ ਆਮ ਲੱਛਣ ਦਿਖਾਈ ਦਿੰਦੇ ਹਨ ਅਤੇ ਉਸ ਨੂੰ ਕੁਆਰੰਟਾਇਨ ਵਿਚ ਰਹਿਣ ਨੂੰ ਕਿਹਾ ਜਾਂਦਾ ਹੈ,
ਤਾਂ ਕੰਪਨੀ ਉਸ ਯਾਤਰੀ ਨੂੰ 14 ਦਿਨਾਂ ਤੱਕ ਰੋਜ਼ ਦੇ 100 ਯੂਰੋ (ਕਰੀਬ 8600 ਰੁਪਏ) ਦੇਵੇਗੀ। ਕੰਪਨੀ ਦੇ ਸੀਨੀਅਰ ਅਧਿਕਾਰੀ ਸ਼ੇਖ ਅਹਿਮਦ ਬਿਨ ਸਈਦ ਅਲਮਖਤੂਮ ਨੇ ਦੱਸਿਆ ਹੈ ਕਿ ਦੁਬਈ ਦੇ ਸ਼ਾਸਕ ਅਤੇ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਦੇ ਨਿਰਦੇਸ਼ ‘ਤੇ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |