ਕਰਫਿਊ ਕਾਰਨ ਪੰਜਾਬ ਛੱਡ ਕੇ ਆਪਣੇ ਘਰਾਂ ਨੂੰ ਜਾਣ ਲੱਗੇ ਪ੍ਰਵਾਸੀ ਮਜ਼ਦੂਰ ਇੱਕ ਵੱਡੀ ਗਲਤੀ ਕਰ ਗਏ। ਗੱਲ ਬਠਿੰਡਾ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਉਹ ਪ੍ਰਸ਼ਾਸਨ ਵੱਲੋਂ ਦਿੱਤਾ ਹੋਇਆ ਖਾਣੇ ਦੀ ਬੇਕਦਰੀ ਕਰ ਗਏ। ਜਾਣ ਲੱਗੇ ਉਹ ਉਨ੍ਹਾਂ ਨੂੰ ਦਿੱਤੀ ਹੋਈ ਰੋਟੀ ਟਰੈਕ ਤੇ ਸੁੱਟ ਗਏ। ਜਿਸ ਤੋਂ ਬਾਅਦ ਪ੍ਰਸ਼ਾਸਨ ਕਾਫੀ ਨਰਾਜ਼ ਨਜ਼ਰ ਆਇਆ। ਇਹ ਟਰੇਨ ਬਠਿੰਡਾ ਤੋਂ ਮੁਜ਼ੱਫਰਪੁਰ ਲਈ ਰਵਾਨਾ ਹੋਈ ਸੀ ਤੇ ਇਸ ਵਿੱਚ ਲਗਭਗ 1400 ਪ੍ਰਵਾਸੀ ਮਜ਼ਦੂਰ ਸੀ ਜਿਨ੍ਹਾਂ ਵਿੱਚ ਸੈਂਕੜੇ ਮਜ਼ਦੂਰਾਂ ਨੇ ਉਨ੍ਹਾਂ ਨੂੰ ਦਿੱਤੇ ਖਾਣੇ ਦੇ ਪੈਕਟ ਸੁੱਟ ਦਿੱਤੇ।
ਲੋਕਾਂ ਨੂੰ ਆਪਣੀ ਸਲਾਮਤੀ ਦੇ ਨਾਲ-ਨਾਲ ਰੋਟੀ-ਰੋਜ਼ੀ ਦੀ ਵੀ ਸਖ਼ਤ ਜ਼ਰੂਰਤ ਹੈ | ਬਿਨਾਂ ਸ਼ੱਕ ਦੇਸ਼ ਵਿਚ ਹਰ ਤਰ੍ਹਾਂ ਦੇ ਵਪਾਰ ਦਾ ਹੁਣ ਤੱਕ ਬੁਰਾ ਹਾਲ ਹੋ ਚੁੱਕਾ ਹੈ | ਹਰ ਤਰ੍ਹਾਂ ਦੀ ਬਰਾਮਦ ਤੇ ਦਰਾਮਦ ਪੂਰੀ ਤਰ੍ਹਾਂ ਰੁਕ ਗਈ ਹੈ | ਕਰੋੜਾਂ ਹੀ ਨੌਕਰੀਆਂ ਖ਼ਤਮ ਹੋ ਰਹੀਆਂ ਹਨ | ਦੇਸ਼ ਦੇ ਵੱਡੀ ਗਿਣਤੀ ਵਿਚ ਨਾਗਰਿਕਾਂ ਦਾ ਭਵਿੱਖ ਬੇਹੱਦ ਅਨਿਸਚਿਤਤਾ ਭਰਿਆ ਨਜ਼ਰ ਆ ਰਿਹਾ ਹੈ।