news source: jagbaniਰਿਲਾਇੰਸ ਜਿਓ ਨੇ ਇਕ ਵਾਰ ਫਿਰ ਆਪਣੇ ਗਾਹਕਾਂ ਨੂੰ ਮੁਫਤ ਹਾਈ ਸਪੀਡ ਡਾਟਾ ਦੇ ਰਹੀ ਹੈ। ਕੰਪਨੀ ਆਪਣੇ ਖਾਸ ਗਾਹਕਾਂ ਨੂੰ 5 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 2 ਜੀ.ਬੀ. ਡਾਟਾ ਦੇ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਅਪ੍ਰੈਲ ’ਚ 4 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 2 ਜੀ.ਬੀ. ਡਾਟਾ ਆਪਣੇ ਗਾਹਕਾਂ ਨੂੰ ਦੇ ਚੁੱਕੀ ਹੈ।
ਜਿਓ ਨੇ ਹਾਲ ਹੀ ’ਚ ਆਪਣੇ ‘ਵਰਕ ਫਰਾਮ ਹੋਮ’ ਪੈਕਸ ਵੀ ਅਪਡੇਟ ਕੀਤੇ ਸਨ। ਇਸ ਵਿਚ ਗਾਹਕਾਂ ਨੂੰ ਹੁਣ 30 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਤੋਂ ਪਹਿਲਾਂ ਐਡ ਆਨ ਪੈਕਸ ਦੀ ਮਿਆਦ ਮੌਜੂਦਾ ਪਲਾਨ ਦੇ ਬਰਾਬਰ ਹੁੰਦੀ ਸੀ। ਇਸ ਤੋਂ ਬਾਅਦ ਕੰਪਨੀ ਨੇ ਆਪਣੇ ਐਡ ਆਨ ਪਲਾਨਸ ਨੂੰ ਰਿਵਾਈਜ਼ ਕੀਤਾ।
ਕੁਲ 10 ਜੀ.ਬੀ. ਮਿਲੇਗਾ ਮੁਫਤ ਡਾਟਾ – ਕਈ ਗਾਹਕਾਂ ਨੇ ਟੈੱਕ ਫੋਰਮਸ ’ਤੇ ਪੋਸਟ ਕੀਤਾ ਹੈ ਕਿ ਕੰਪਨੀ ਨੇ 2 ਜੀ.ਬੀ. ਡੇਲੀ ਐਡ ਆਨ ਡਾਟਾ ਪੈਕ ਉਨ੍ਹਾਂ ਦੇ ਖਾਤੇ ’ਚ ਪਾ ਦਿੱਤਾ ਹੈ। ਇਨ੍ਹਾਂ ਗਾਹਕਾਂ ਨੂੰ ਇਹ ਡਾਟਾ 5 ਦਿਨਾਂ ਦੀ ਮਿਆਦ ਨਾਲ ਮਿਲਿਆ ਹੈ। ਇਸ ਤਰ੍ਹਾਂ ਇਨ੍ਹਾਂ ਗਾਹਕਾਂ ਨੂੰ ਕੁਲ 10 ਜੀ.ਬੀ. ਵਾਧੂ ਡਾਟਾ ਮੁਫਤ ਮਿਲਿਆ ਹੈ।
ਕਿਹੜੇ ਗਾਹਕਾਂ ਨੂੰ ਮਿਲੇਗਾ ਮੁਫਤ ਡਾਟਾ – ਕੰਪਨੀ ਕਿਹੜੇ ਗਾਹਕਾਂ ਨੂੰ ਮੁਫਤ ਡਾਟਾ ਦੀ ਪੇਸ਼ਕਸ਼ ਦੇ ਰਹੀ ਹੈ, ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ। ਕਈਗਾਹਕਾਂ ਨੂੰ ਰੈਂਡਮ ਤਰੀਕੇ ਨਾਲ ਇਹ ਡਾਟਾ ਮਿਲਿਆ ਹੈ। ਇਹ ਡਾਟਾ ਮੌਜੂਦਾ ਡਾਟਾ ਕੋਟਾ ਨਾਲ ਮਿਲ ਰਿਹਾ ਹੈ। ਯਾਨੀ ਤੁਹਾਨੂੰ ਮੌਜੂਦਾ ਪਲਾਨ ਨਾਲ ਮਿਲੇ ਡਾਟਾ ਦੇ ਨਾਲ ਇਹ ਵਾਧੂ ਡਾਟਾ ਦਿੱਤਾ ਜਾ ਰਿਹਾ ਹੈ।
ਤੁਹਾਨੂੰ ਮੁਫਤ ਡਾਟਾ ਮਿਲਿਆ ਹੈ ਜਾਂ ਨਹੀਂ, ਇਹ ਜਾਂਚ ਕਰਨ ਲਈ ਤੁਹਾਨੂੰ ਮਾਈ ਜਿਓ ਐਪ ’ਚ ‘ਮਾਈ ਪਲਾਨਸ’ ਸੈਕਸ਼ਨ ’ਚ ਜਾਣਾ ਹੋਵੇਗਾ। ਇਥੇ ਤੁਹਾਨੂੰ ਡਾਟਾ ਪੈਕ ਟਾਈਟਲ ਦੇ ਅੰਦਰ ਡੀਟੇਲਸ ਨਜ਼ਰ ਆਏਗੀ। ਜੇਕਰ ਤੁਹਾਨੂੰ ਵਾਧੂ ਡਾਟਾ ਮਿਲਿਆ ਹੈ ਤਾਂ ਮੌਜੂਦਾ ਪਲਾਨ ਦੇ ਫਾਇਦਿਆਂ ਨਾਲ ਵਾਧੂ ਡਾਟਾ ਵੀ ਨਜ਼ਰ ਆਏਗਾ।