ਜੀਓ ਕੰਪਨੀ ਨੇ ਕੀਤਾ ਵੱਡਾ ਧਮਾਕਾ-ਹੁਣ ਸਾਰੇ ਗਾਹਕਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ

jio4g
WhatsApp Group (Join Now) Join Now

ਦੇਸ਼ ਦੀ ਦਿੱਗਜ ਟੈਲੀਕਾਮ ਆਪਰੇਟਰ ਕੰਪਨੀ ਰਿਲਾਇੰਸ ਜਿਓ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਗਾਹਕਾਂ ਲਈ ਆਕਰਸ਼ਕ ਪੇਸ਼ਕਸ਼ ਲੈ ਕੇ ਆਈ ਹੈ। ਕੰਪਨੀ ਨੇ ਜਿਓ ਫਾਈਬਰ ਪਲਾਨਸ ‘ਤੇ ਦੁਗਣਾ ਡਾਟਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਬਦਲਾਅ ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਡੇਟ ਕਰ ਦਿੱਤਾ ਗਿਆ ਹੈ। ਕੰਪਨੀ ਦੁਆਰਾ ਪੇਸ਼ ਕੀਤੇ ਗਏ ਪੇਸ਼ਕਸ਼ ‘ਚ ਗਾਹਕਾਂ ਨੂੰ ਬ੍ਰਾਊਨਜ਼ ਤੋਂ ਲੈ ਕੇ ਟਾਈਟੇਨੀਅਮ ਤਕ ਸਾਰੇ ਸਾਲਾਨਾ ਪਲਾਨਜ਼ ‘ਚ ਮਿਲਣ ਵਾਲੇ ਡਾਟਾ ਨੂੰ ਹੁਣ ਦੁਗਣਾ ਕਰ ਦਿੱਤਾ ਗਿਆ ਹੈ। ਇਹ ਖਾਸਤੌਰ ‘ਤੇ ਅਜਿਹੇ ਗਾਹਕਾਂ ਲਈ ਫਾਇਦੇਮੰਦ ਸਾਬਿਤ ਹੋਵੇਗਾ ਜੋ ਦਫਤਰ ਦਾ ਕੰਮ ਘਰੋਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਲੋੜ ਹੁੰਦੀ ਹੈ। ਆਓ ਵਿਸਤਾਰ ਨਾਲ ਜਾਣਦੇ ਹਾਂ ਜਿਓ ਫਾਈਬਰ ਪਲਾਨਜ਼ ‘ਚ ਕੀਤੇ ਗਏ ਬਦਲਾਵਾਂ ਬਾਰੇ।

ਬ੍ਰਾਊਨਜ਼ ਪਲਾਨ – ਰਿਲਾਇੰਸ ਜਿਓ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਜੇਕਰ ਕਿਸੇ ਗਾਹਕ ਕੋਲ ਸਿਲਵਰ ਪਲਾਨ ਹੈ ਤਾਂ ਉਸ ਨੂੰ ਪ੍ਰਤੀ ਮਹੀਨਾ 250 ਜੀ.ਬੀ. ਡਾਟਾ ਮਿਲਦਾ ਹੈ। ਉਥੇ ਹੀ ਹੁਣ ਨਵੇਂ ਫਾਇਦਿਆਂ ਤੋਂ ਬਾਅਦ ਗਾਹਕਾਂ ਨੂੰ 100 ਜੀ.ਬੀ. ਵਾਧੂ ਡਾਟਾ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ‘ਚ 100 ਜੀ.ਬੀ. ਤਾਲਾਬੰਦੀ ਕਾਰਨ ਫਾਇਦਾ ਦਿੱਤਾ ਜਾ ਰਿਹਾ ਹੈ। ਉਥੇ ਹੀ 100 ਜੀ.ਬੀ. ਡਬਲ ਡਾਟਾ ਪਲਾਨ ਅਤੇ 50 ਜੀ.ਬੀ ਇੰਟ੍ਰੋਡਕਟਰੀ ਡਾਟਾ ਮਿਲ ਰਿਹਾ ਹੈ।ਸਿਲਵਰ ਪਲਾਨ – ਸਿਲਵਰ ਪਲਾਨ ਦੀ ਸਾਲਾਨਾ ਗਾਹਕੀ ਲੈਣ ‘ਤੇ ਗਾਹਕਾਂ ਨੂੰ ਐਡੀਸ਼ਨਲ ਡਾਟਾ ਦੀ ਸਹੂਲਤ ਮਿਲੇਗੀ। ਇਸ ਸਾਲਾਨਾ ਪਲਾਨ ‘ਚ ਗਾਹਕਾਂ ਨੂੰ ਪ੍ਰਤੀ ਮਹੀਨਾ 800 ਜੀ.ਬੀ. ਡਾਟਾ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ 200 ਜੀ.ਬੀ. ਪਲਾਨ ਦਾ ਲਾਭ, 200 ਜੀ.ਬੀ. ਦੁਗਣਾ ਡਾਟਾ ਦਾ ਲਾਭ, 200 ਜੀ.ਬੀ. ਇੰਟ੍ਰੋਡਕਟਰੀ ਡਾਟਾ ਅਤੇ 200 ਜੀ.ਬੀ. ਸਾਲਾਨਾ ਪਲਾਨ ਦਾ ਫਾਇਦਾ ਮਿਲਦਾ ਹੈ।

WhatsApp Group (Follow Now) Join Now

ਗੋਲਡ ਪਲਾਨ – ਜੇਕਰ ਤੁਸੀਂ ਜਿਓ ਫਾਈਬਰ ਦਾ ਗੋਲਡ ਪਲਾਨ ਲੈਂਦੇ ਹੋ ਤਾਂ ਇਸ ਵਿਚ ਤੁਹਾਨੂੰ 1,750 ਜੀ.ਬੀ. ਡਾਟਾ ਪ੍ਰਤੀ ਮਹੀਨਾ ਮਿਲੇਗਾ। ਇਸ ਵਿਚ 500 ਜੀ.ਬੀ. ਸਾਲਾਨਾ ਪਲਾਨ ਦਾ ਲਾਭ, 250 ਜੀ.ਬੀ. ਇੰਟ੍ਰੋਡਕਟਰੀ ਡਾਟਾ, ਤਾਲਾਬੰਦੀ ਕਾਰਨ 500 ਜੀ.ਬੀ. ਦੁਗਣਾ ਡਾਟਾ ਦਾ ਲਾਭ ਅਤੇ 500 ਜੀ.ਬੀ. ਪਲਾਨ ਦਾ ਲਾਭ ਸ਼ਾਮਲ ਹਨ।ਡਾਇਮੰਡ ਪਲਾਨ – ਡਾਇਮੰਡ ਪਲਾਨ ਦੀ ਗੱਲ ਕਰੀਏ ਤਾਂ ਸਾਲਾਨਾ ਸਬਸਕ੍ਰਿਪਸ਼ਨ ਲੈਣ ‘ਤੇ ਗਾਹਕਾਂ ਨੂੰ ਪ੍ਰਤੀ ਮਹੀਨਾ 4,000 ਜੀ.ਬੀ. ਹਾਈ ਸਪੀਡ ਡਾਟਾ ਮਿਲੇਗਾ। ਇਸ ਵਿਚ 1,250 ਜੀ.ਬੀ. ਪ੍ਰਤੀ ਮਹੀਨਾ ਡਾਟਾ, 250 ਜੀ.ਬੀ. ਇੰਟ੍ਰੋਡਕਟਰੀ ਡਾਟਾ ਦਾ ਲਾਭ, ਤਾਲਾਬੰਦੀ ਕਾਰਨ 1,250 ਜੀ.ਬੀ. ਦੁਗਣਾ ਡਾਟਾ ਅਤੇ 1,250 ਜੀ.ਬੀ. ਪਲਾਨ ਦਾ ਲਾਭ ਸ਼ਾਮਲ ਹੈ।

ਟਾਈਟੇਨੀਅਮ ਪਲਾਨ- ਜੇਕਰ ਤੁਸੀਂ ਟਾਈਟੇਨੀਅਮ ਪਲਾਨ ਦੀ ਵਰਤੋਂ ਕਰਦੇ ਹੋ ਤਾਂ ਦੱਸ ਦੇਈਏ ਕਿ ਇਸ ਸਾਲਾਨਾ ਪਲਾਨ ‘ਚ ਤੁਹਾਨੂੰ 15,000 ਜੀ.ਬੀ. ਡਾਟਾ ਪ੍ਰਤੀ ਮਹੀਨਾ ਮਿਲੇਗਾ। ਗਾਹਕਾਂ ਨੂੰ ਇਸ ਪਲਾਨ ‘ਚ 5,000 ਜੀ.ਬੀ. ਪਲਾਨ ਦਾ ਲਾਭ, ਤਾਲਾਬੰਦੀ ਕਾਰਨ 5,000 ਜੀ.ਬੀ. ਦੁਗਣਾ ਡਾਟਾ ਅਤੇ 5,000 ਜੀ.ਬੀ. ਸਾਲਾਨਾ ਪਲਾਨ ਦਾ ਲਾਭ ਮਿਲੇਗਾ।

WhatsApp Group (Follow Now) Join Now

Leave a Reply

Your email address will not be published. Required fields are marked *