ਟਿਕ ਟੌਕ ਸਟਾਰ ਨੂਰ ਦੀ ਟੀਮ ਨੇ ਲਾਈਵ ਹੋ ਕੇ ਕਰਤੇ ਵੱਡੇ ਖੁਲਾਸੇ

ਨੂਰ ਦੀ ਟੀਮ ਨੇ ਦਿੱਤੇ ਸਾਰੇ ਜਵਾਬ ”ਨੂਰ ਟੀਮ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹਨ ਸ਼ੋਸ਼ਲ ਮੀਡੀਆ ਤੇ ਪਰ ਉਨ੍ਹਾਂ ਸਭ ਗੱਲਾਂ ਦਾ ਜਵਾਬ ਦੇਣ ਲਈ ਸੰਦੀਪ ਟੂਰ ਤੇ ਵਰਨ ਦੋਨੇ ਲਾਈਵ ਹੋਏ ਹਨ। ਦੱਸ ਦਈਏ ਕਿ ਜਦੋਂ ਤੋਂ ਸ਼ੋਸ਼ਲ ਮੀਡੀਆ ਤੇ ਨੂਰ ਨੂਰ ਹੋ ਰਹੀ ਉਸ ਤੋਂ ਬਾਅਦ ਕੁੱਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਨੂਰ ਦੀ ਟੀਮ ਉਸ ਨਾਲ ਨਾਰਾਜ ਐ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕੀ ਬੋਲ ਰਹੇ ਹਨ ਕਿ ਨੂਰ ਦੀ ਤਾ ਮੱਦਦ ਹੋ ਰਹੀ ਪਰ ਉਨ੍ਹਾਂ ਵੀਰਾਂ ਦੀ ਮੱਦਦ ਨਹੀਂ ਹੋ ਰਹੀ ਹੈ ਜਿਸ ਦੇ ਜਵਾਬ ਚ ਸੰਦੀਪ ਤੇ ਵਰਨ ਦਾ ਕਹਿਣਾ ਹੈ ਕਿ ਅਸੀ ਆਪਣਾ ਵਧੀਆ ਕਿੱਤਾ ਕਰਦਾ ਹਾਂ ਤੇ ਕਮਾ ਰਹੇ ਹਾਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਹੈ।ਨੂਰ ਦੀ ਟੀਮ ਇੱਕ ਹੈ ਇਸ ਤੋਂ ਇਲਾਵਾ ਸੰਦੀਪ ਟੂਰ ਤੇ ਵਰਨ ਨੇ ਇਹ ਵੀ ਕਿਹਾ ਕਿ ਸਾਨੂੰ ਤਾਂ ਖੁਸ਼ੀ ਹੋ ਰਹੀ ਹੈ ਕਿ ਨਿੱਕੀ ਜਿਹੀ ਬੱਚੀ ਦਾ ਘਰ ਬਣ ਰਿਹਾ ਹੈ। ਸਾਨੂੰ ਖੁਸ਼ੀ ਹੋ ਰਹਿ ਕੇ ਨੂਰ ਦਿ ਘਰ ਬਣ ਰਿਹਾ ਹੈ। ਉਨ੍ਹਾਂ ਲੋਕਾ ਨੂੰ ਵੀ ਜਵਾਬ ਦਿੱਤਾ ਜੋ ਬੋਲ ਰਹੇ ਹਨ ਕਿ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਉਸ ਤੇ ਸੰਦੀਪ ਨੇ ਕਿਹਾ ਕਿ ਨੂਰ ਅਜੇ ਪੰਜ ਸਾਲ ਦੀ ਹੈ ਉਹ ਸਮਾਜ ਨੂੰ ਹਸਾ ਰਹੀ ਹੈ ਇਹੀ ਵੱਡੀ ਦੇਣ ਹੈ।ਪਰ ਕੁੱਝ ਵਹੈਲੇ ਲੋਕ ਹੀ ਸਭ ਤੋਂ ਪਹਿਲਾਂ ਸੰਦੀਪ ਟੂਰ ਹੋਰਨਾਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ।ਪਰ ਅੱਜ ਉਨ੍ਹਾਂ ਦੀ ਮਿਹਨਤ ਸਦਕਾ ਨੂਰ ਦੇ ਘਰ ਦਿਆਂ ਦੀ ਜਿੰਦਗੀ ਬਦਲ ਗਈ ਹੈ ਅੱਜ ਉਨ੍ਹਾਂ ਦਾ ਮਕਾਨ ਵੀ ਬਣ ਰਿਹਾ ਹੈ ਤੇ ਉਨ੍ਹਾਂ ਦੀ ਪੜਾਈ ਦਾ ਖਰਚਾ ਵੀ ਕਈ ਸੰਸਥਾਵਾਂ ਨੇ ਚੁੱਕ ਲਿਆ ਹੈ। ਕਿਰਪਾ ਕਰਕੇ ਸਾਡੀ ਟੀਮ ਨੂੰ ਇੱਕ ਰਹਿਣ ਦਿਉ। ਜੇ ਮੱਦਦ ਨਹੀਂ ਕਰ ਸਕਦੇ ਤਾਂ ਕੁੱਝ ਗਲਤ ਵਿ ਨਾ ਬੋਲੋ।

Leave a Reply

Your email address will not be published. Required fields are marked *