ਤਿੰਨ ਮਹੀਨੇ ਬਾਅਦ ਅੱਜ ਨਰਿੰਦਰ ਮੋਦੀ ਨਿਕਲੇ ਬਾਹਰ ਤੇ ਕਰਤਾ ਬਹੁਤ ਵੱਡਾ ਐਲਾਨ

ਕੋਰੋਨਾ ਵਾਇਰਸ ਦੇ ਨਾਲ ਨਾਲ ਪੱਛਮੀ ਬੰਗਾਲ ਨੂੰ ਇਕ ਹੋਰ ਹੋਰ ਕੁਦਰਤੀ ਆਫ਼ਤ ਨੇ ਆ ਘੇਰਿਆ ਹੈ। ਇਥੇ ਆਏ ਚਕਰਵਾਤੀ ਤੂਫ਼ਾਨ ਨੇ ਹਾਹਾਕਾਰ ਮੈਚ ਦਿਤੀ ਹੈ । ਇਸ ਕਾਰਨ 80 ਵਿਕਅਤੀਆਂ ਦੀ ਮੌ ਤ ਹੋ ਗਈ ਹੈ । ਇਸ ਦੌਰਾਨ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਦਾ ਹਵਾਈ ਦੌਰਾ ਕੀਤਾ ਜੋ ਤੂਫਾਨ ਨਾਲ ਪ੍ਰਭਾਵਿਤ ਹੋਏ ਸਨ ਅਤੇ ਉਨ੍ਹਾਂ ਨੇ ਇਕ ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਹਵਾਈ ਸਰਵੇਖਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ‘ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੇ ਚੱਕਰਵਾਤ ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕੀਤੀ।ਪਰ ਇਸ ਦੇ ਬਾਵਜੂਦ ਅਸੀਂ ਲਗਭਗ 80 ਲੋਕਾਂ ਦੀ ਜਾਨ ਨਹੀਂ ਬਚਾ ਸਕੇ, ਅਸੀਂ ਸਾਰੇ ਦੁਖੀ ਹਾਂ, ਕੇਂਦਰ ਅਤੇ ਰਾਜ ਸਰਕਾਰ ਨੂੰ ਉਨ੍ਹਾਂ ਦੀ ਹਮਦਰਦੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਪੀਐੱਮ ਮੋਦੀ ਦੇ ਐਲਾਨ ਤੇ ਸਖ਼ਤ ਪ੍ਰਤੀਕਿਰਿਆ ਦਿਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਆਫ਼ਤ ਕਾਰਨ ਘਾਟਾ ਇਕ ਲੱਖ ਕਰੋੜ ਦਾ ਪਿਆ ਹੈ ਅਤੇ ਪੈਕੇਜ ਸਿਰਫ ਇਕ ਹਜ਼ਾਰ ਕਰੋੜ ਦਿੱਤਾ ਜਾ ਰਿਹਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹਜ਼ਾਰ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ, ਪਰ ਇਸ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਕੇਂਦਰ ਅਤੇ ਰਾਜ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਵੱਲੋਂ 1000 ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾਏਗੀ। ਨਾਲ ਹੀ ਪ੍ਰਧਾਨ ਮੰਤਰੀ ਰਾਹਤ ਫੰਡ ਨਾਲ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦਸਿਆ ਕਿ ਤੂਫਾਨ ਕਾਰਨ ਇਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ 56 ਹਜ਼ਾਰ ਕਰੋੜ ਰੁਪਏ ਤਾ ਉਨ੍ਹਾਂ ਦਾ ਹੀ ਕੇਂਦਰ ਕੋਲ ਬਕਾਇਆ ਹੈ।

Leave a Reply

Your email address will not be published. Required fields are marked *