Breaking News

ਦੇਸ਼ ”ਚ ਲਗਾਤਾਰ ਪੈਰ ਪਸਾਰ ਰਿਹੈ ”ਕੋਰੋਨਾ”, ਇਕ ਦਿਨ ”ਚ ਆਏ ਇਹਨੇ ਨਵੇਂ ਮਾਮਲੇ

WhatsApp Group (Join Now) Join Now

ਤੁਹਾਡਾ ਸਬ ਦਾ ਸਾਡੇ ਪੇਜ ਤੇ ਅਸੀਂ ਸਵਾਗਤ ਕਰਦੇ ਹਾਂ। ਸਾਡੇ ਇਸ ਪੇਜ ਤੋਹ ਤੁਸੀ ਦੇਸ਼ ਅਤੇ ਵਿਦੇਸ਼ ਦੀ ਅਸਲੀ ਜਾਣਕਾਰੀ ਹਾਸਿਲ ਕਰੋਗੇ। ਏਥੇ ਥੋਨੂੰ ਹਰ ਪ੍ਰਕਾਰ ਦੀ ਸੱਚੀ ਅਤੇ ਚੰਗੀ ਜਾਣਕਾਰੀ ਮਿਲੇਗੀ। ਥੋਨੂੰ ਸਬ ਨੂੰ ਇੱਕ ਬੇਨਤੀ ਹੈ ਜੇਕਰ ਥੋਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੇ ਤਾਂ ਪੇਜ ਨੂੰ ਲਾਈਕ ਜਰੂਰ ਕਰੋ ਜੀ।
7887 300x165 1
ਨਵੀਂ ਦਿੱਲੀ (ਵਾਰਤਾ)— ਦੇਸ਼ ‘ਚ ਕੋਰੋਨਾ ਵਾਇਰਸ ਦੀ ਆਫ਼ਤ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧੇ ਦਰਮਿਆਨ ਪਿਛਲੇ 24 ਘੰਟਿਆਂ ਵਿਚ 15,968 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤਰ੍ਹਾਂ ਪੀੜਤ ਮਰੀਜ਼ਾਂ ਦਾ ਅੰਕੜਾ 4.56 ਲੱਖ ਦੇ ਪਾਰ ਪਹੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ 15,968 ਨਵੇਂ ਮਾਮਲਿਆਂ ਨਾਲ ਕੁੱਲ ਪੀੜਤਾਂ ਦੀ ਗਿਣਤੀ 4,56,183 ਹੋ ਗਈ ਹੈ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਨਾਲ 465 ਲੋਕਾਂ ਦੀ ਮੌਤ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 14,476 ਹੋ ਗਈ ਹੈ।
1592247424206420
ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ ਵਿਚ ਇਜਾਫਾ ਹੋ ਰਿਹਾ ਹੈ ਅਤੇ ਇਸ ਸਮੇਂ ਵਿਚ 10,495 ਲੋਕ ਠੀਕ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 2,58,685 ਮਰੀਜ਼ ਰੋਗ ਮੁਕਤ ਹੋ ਚੁੱਕੇ ਹਨ। ਦੇਸ਼ ਵਿਚ ਅਜੇ ਵੀ ਕੋਰੋਨਾ ਵਾਇਰਸ ਦੇ 1,83,022 ਸਰਗਰਮ ਮਾਮਲੇ ਹਨ। ਕੋਰੋਨਾ ਦੀ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਹੋਇਆ ਹੈ, ਜਿੱਥੇ ਪਿਛਲੇ 24 ਘੰਟਿਆਂ ‘ਚ ਵਾਇਰਸ ਦੇ 3214 ਮਾਮਲੇ ਦਰਜ ਕੀਤੇ ਗਏ ਹਨ ਅਤੇ 248 ਲੋਕਾਂ ਦੀ ਮੌਤ ਹੋਈ।
1592247424477088
ਇਸ ਦੇ ਨਾਲ ਹੀ ਸੂਬੇ ਵਿਚ ਵਾਇਰਸ ਦੀ ਗਿਣਤੀ ਵੱਧ ਕੇ 1,39,010 ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 6531 ਹੋ ਗਈ ਹੈ। ਦੂਜੇ ਨੰਬਰ ‘ਤੇ ਦਿੱਲੀ ਬਣੀ ਹੋਈ ਹੈ, ਜਿੱਥੇ ਵਾਇਰਸ ਕਾਰਨ ਪੀੜਤਾਂ ਦੀ ਗਿਣਤੀ 66 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਦਿੱਲੀ ਵਿਚ ਇਸ ਮਹਾਮਾਰੀ ਨਾਲ ਕੁੱਲ 2301 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ, ਗੁਜਰਾਤ ਅਤੇ ਉੱਤਰ ਪ੍ਰਦੇਸ਼ ‘ਚ ਕੋਰੋਨਾ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ।
1592247424118532
ਜੇਕਰ ਗੱਲ ਟੈਸਟਿੰਗ ਦੀ ਕੀਤੀ ਜਾਵੇ ਤਾਂ ਭਾਰਤੀ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਮੁਤਾਬਕ ਟੈਸਟਿੰਗ ਵੀ ਵਧਾਈ ਜਾ ਰਹੀ ਹੈ। ਹੁਣ ਤੱਕ 73,52,911 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। 23 ਜੂਨ ਨੂੰ ਕਰੀਬ 2,15,195 ਟੈਸਟ ਕੀਤੇ ਗਏ ਹਨ।
89897

Leave a Reply

Your email address will not be published. Required fields are marked *