ਨਵਜੋਤ ਕੌਰ ਲੰਬੀ ਬਾਰੇ ਆਈ ਇਹ ਗਲਤ ਖਬਰ

ਪਹਿਲਾਂ ਆਮ ਆਦਮੀ ਪਾਰਟੀ ਵਿਚ ਰਹਿ ਅਤੇ ਫਿਰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਵਾਲੀ ਲੰਬੀ ਤੋਂ ਯੂਥ ਆਗੂ ਨਵਜੋਤ ਕੌਰ ਲੰਬੀ ਦੇ ਨਾਮ ‘ਤੇ ਬਣੇ ਇਕ ਪੇਜ ‘ਤੇ ਅੱਜ ਗਾਇਕਾ ਅਨਮੋਲ ਗਗਨ ਮਾਨ ਦੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਲੈ ਕੇ ਪਾਈ ਇਕ ਪੋਸਟ ਜਿਸ ਵਿਚ ਗਲਤ ਸ਼ਬਦਾਵਲੀ ਵਰਤੀ ਗਈ ਹੈ ਦਾ ਖੁਦ ਨਵਜੋਤ ਕੌਰ ਲੰਬੀ ਨੇ ਖੰਡਨ ਕੀਤਾ ਹੈ। ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਨਾਮ ‘ਤੇ ਪੇਜ ਬਣਾ ਕੇ ਕਿਸੇ ਵਲੋਂ ਗਲ਼ਤ ਪੋਸਟ ਪਾਈ ਗਈ ਹੈ।

ਨਵਜੋਤ ਕੌਰ ਲੰਬੀ ਨੇ ਖੰਡਨ ਕਰਦਿਆ ਕਿਹਾ ਕਿ ਮੇਰੇ ਨਾਮ ਦੇ ਜਾਅਲੀ ਪੇਜ ‘ਤੇ ਅਨਮੋਲ ਗਗਨ ਮਾਨ ਬਾਰੇ ਬਹੁਤ ਘਟੀਆ ਸ਼ਬਦ ਲਿਖੇ ਗਏ ਹਨ, ਜੋ ਕਿ ਬਹੁਤ ਗਲਤ ਹੈ। ਮੈਨੂੰ ਪਤਾ ਲੱਗਾ ਹੈ ਕਿ ਉਹ ਆਮ ਆਦਮੀ ਪਾਰਟੀ ਵਿਚ ਜਾ ਰਹੇ ਹਨ। ਵਧੀਆ ਗੱਲ ਹੈ ਕਿ ਉਹ ਆਪਣਾ ਕੈਰੀਅਰ ਛੱਡ ਕੇ ਸਿਆਸਤ ਵਿਚ ਆ ਰਹੇ ਹਨ। ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਇਕ ਕੁੜੀ ਹੋ ਕਿ ਸਿਆਸਤ ਵਿਚ ਜਾ ਰਹੇ ਹਨ ਕਿਉਂਕਿ ਪਹਿਲਾਂ ਹੀ ਸਿਆਸਤ ਵਿਚ ਕੁੜੀਆਂ ਬਹੁਤ ਘੱਟ ਹਨ,

ਸੋ ਇਨ੍ਹਾਂ ਨਾਲ ਜੋ ਵੀ ਕੁੜੀਆਂ ਰਾਜਨੀਤੀ ਵਿਚ ਆਉਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਹੁੰਗਾਰਾ ਮਿਲੇਗਾ। ਨਵਜੋਤ ਕੌਰ ਨੇ ਕਿਹਾ ਕਿ ਕੋਈ ਵੀ ਪਾਰਟੀ ਹੋਵੇ ਪਰ ਇਹ ਵੱਡੀ ਗੱਲ ਹੈ ਕੇ ਪੰਜਾਬ ਦੇ ਹੱਕ ਲਈ, ਪੰਜਾਬ ਦੇ ਹਿੱਤ ਲਈ ਉਹ ਅੱਗੇ ਆਏ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਆਲੋਚਨਾ ਕਰਨ ਦੀ ਬਜਾਏ ਉਨ੍ਹਾਂ ਨੂੰ ਹੱਲਾਸ਼ੇਰੀ ਦਈਏ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Leave a Reply

Your email address will not be published. Required fields are marked *