news source: jagbaniਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਵੀਜ਼ਨ ਮੁੱਲਾਂਪੁਰ ਦਾਖਾ ਨੇ 2 ਮਹੀਨੇ ਬਾਅਦ ਦੀ ਥਾਂ ਹੁਣ ਮਹੀਨੇ ਦਾ ਬਿੱਲ ਭੇਜ ਕੇ ਲੋਕਾਂ ਨੂੰ ਪ੍ਰੇਸ਼ਾਨੀ ’ਚ ਪਾ ਦਿੱਤਾ ਹੈ। ਅੱਜ ਅਚਾਨਕ ਆਮ ਲੋਕਾਂ ਨੇ ਜਦੋਂ ਆਪਣੇ ਬਿਜਲੀ ਦੇ ਬਿੱਲ ਦੇਖੇ ਤਾਂ ਉਨ੍ਹਾਂ ਨੂੰ 440 ਵਾਟ ਦਾ ਝਟਕਾ ਲੱਗਿਆ। ਆਮ ਲੋਕਾਂ ਦਾ ਕਹਿਣਾ ਹੈ ਪਿਛਲੇ ਤਿੰਨ ਮਹੀਨਿਆਂ ’ਚ ਮਹਿਕਮੇ ਵੱਲੋਂ 2 ਵਾਰ ਬਿਲ ਭੇਜੇ ਜਾ ਚੱਕੇ ਹਨ,ਜਿਸ ਕਾਰਨ ਉਹ ਹੈਰਾਨ ਹਨ ਅਤੇ ਪ੍ਰੇਸ਼ਾਨ ਵੀ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਘਰਾਂ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਲ ਨਾਲ ਹੋ ਰਿਹਾ ਹੈ। ਜਿਸ ਕਾਰਣ ਉਹ ਬਿਜਲੀ ਦੇ ਇੰਨੇ ਜ਼ਿਆਦਾ ਆਏ ਬਿੱਲ ਕਿਵੇਂ ਭਰਨਗੇ। ਇਸ ਮੌਕੇ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਬਿੱਲ ਫਰਵਰੀ ਅਤੇ ਮਾਰਚ ਮਹੀਨੇ ਤੱਕ 2670 ਰੁਪਏ ਆਇਆ ਸੀ ਅਤੇ ਬਿੱਲ ਦੀ ਆਦਇਗੀ ਦੀ ਆਖਰੀ ਤਰੀਕ 21 ਅਪ੍ਰੈਲ ਸੀ ।ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨੇ ਬਿਜਲੀ ਘਰਾਂ ਦੇ ਅੰਦਰ ਕੈਸ਼ ਕਾਊਂੂਟਰ ਬੰਦ ਕਰ ਦਿੱਤੇ ਸਨ ਪਰ ਫਿਰ ਵੀ ਉਨ੍ਹਾਂ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਸਮਝਦਿਆਂ ਆਨਲਾਈਨ ਬਿੱਲ ਦੀ ਅਦਾਇਗੀ ਕਰ ਦਿੱਤੀ ਸੀ ਪਰ ਅੱਜ ਉਨ੍ਹਾਂ ਨੂੰ ਮੁੜ 11 ਮਈ ਤੱਕ ਨਵਾਂ ਬਿੱਲ ਭੇਜ ਦਿੱਤਾ। ਜਿਸ ਵਿਚ ਮਹਿਕਮੇ ਨੇ ਪੁਰਾਣਾ ਬਿੱਲ ਵੀ ਜੁਰਮਾਨਾ ਲਗਾਕੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਨੇ ਬਗੈਰ ਦੱਸੇ ਬਿਜਲੀ ਦਾ ਬਿੱਲ ਜਿਹੜਾ ਪਹਿਲਾਂ 2 ਮਹੀਨੇ ਬਾਅਦ ਆਉਂਦਾ ਸੀ, ਹੁਣ ਇਕ ਮਹੀਨੇ ਬਾਅਦ ਭੇਜਣਾ ਸ਼ੁਰੂ ਕਰ ਦਿੱਤਾ ਹੈ। ਮਹਿਕਮੇ ਦੇ ਤੁਗਲਕੀ ਫੈਸਲੇ ਵਿਰੁੱਧ ਪੇਂਡੂ ਮਜ਼ਦੂਰ ਯੂਨੀਅਨ ਭੜਕੀ ਇਸ ਮੌਕੇ ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਬਿਜਲੀ ਮਹਿਕਮੇ ਦੇ ਇਸ ਫੈਸਲੇ ਨੂੰ ਲੋਕ ਵਿਰੋਧੀ ਦੱਸਦਿਆਂ ਕਿਹਾ ਮਜ਼ਦੂਰਾਂ ਅਤੇ ਮੱਧਵਰਗੀ ਪਰਿਵਾਰਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਦੇ ਕੰਮ ਧੰਦੇ ਇਸ ਸਮੇਂ ਬਿਲਕੁਲ ਠੱਪ ਪਏ ਹਨ, ਅਜਿਹੇ ਮੰਦੀ ਦੇ ਦੌਰ ਵਿੱਚ ਆਮ ਆਦਮੀ ਕਿਸ ਤਰ੍ਹਾਂ ਬਿਜਲੀ ਬਿੱਲ ਭਰ ਸਕਦੇ ਹਨ।ਬਿੱਲ ਮੁਆਫ਼ ਕਰਕੇ ਸਰਕਾਰ ਰਾਹਤ ਦਾ ਕਰੇ ਐਲਾਨ : ਵਿਧਾਇਕ ਇਯਾਲੀਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਹੁਣ ਮੁੜ ਆਮ ਲੋਕਾਂ ’ਤੇ ਵਾਧੂ ਬਿੱਲਾਂ ਦਾ ਬੋਝ ਪਾਉਣਾ ਲੋਕਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਦੀ ਤਰਜ਼ ’ਤੇ ਆਮ ਲੋਕਾਂ ਦੇ ਲਾਕਡਾਊਨ ਦੇ ਦੌਰਾਨ ਸਾਰਾ ਬਿੱਲ ਮੁਆਫ਼ ਕਰਕੇ ਰਾਹਤ ਦਾ ਐਲਾਨ ਕਰਨਾ ਚਾਹੀਦਾ ਹੈ।14 ਮਈ ਨੂੰ ਮੁਜ਼ਾਹਰੇ ਅਤੇ ਫੂਕੇ ਜਾਣਗੇ ਪੁਤਲੇ : ਕੰਵਲਜੀਤ ਖੰਨਾਇਸ ਮੌਕੇ ਇਨਕਲਾਬੀ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਰੈਵੀਨਿਓ ਇੱਕਠਾ ਕਰਨ ਦੇ ਨਾਂ ਹੇਠ ਆਏ ਦਿਨ ਆਮ ਲੋਕਾਂ ਦੀਆਂ ਜੇਬਾਂ ’ਤੇ ਡਾਕੇ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਇਸ ਫੈਸਲੇ ਵਿਰੁੱਧ 14 ਮਈ ਨੂੰ ਮੁਜ਼ਾਹਰੇ ਅਤੇ ਪੁਤਲਾ ਫੂਕ ਕੇ ਆਪਣਾ ਵਿਰੋਧ ਦਰਜ ਕਰਵਾਉਣਾਗੇ।ਕੀ ਕਹਿਣੈ ਦਾਖਾ ਡਿਵੀਜ਼ਨ ਦੇ ਐਕਸੀਅਨ ਦਾਆਪਣਾ ਪੱਖ ਰੱਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾਖਾ ਡਵੀਜ਼ਨ ਦੇ ਐਕਸੀਅਨ ਧਰਮਪਾਲ ਸਿੰਘ ਨੇ ਦੱਸਿਆ ਕਿ ਲਾਕਡਾਊਨ ਕਰਕੇ ਲੋਕਾਂ ਨੂੰ ਪਿਛਲੇ ਬਿੱਲ ਅੰਦਾਜ਼ੇ ਨਾਲ ਪੁਰਾਣੀਆਂ ਯੂਨਿਟਾਂ ਦੇ ਹਿਸਾਬ ਨਾਲ ਭੇਜੇ ਸਨ। ਜਿਸ ਕਰਕੇ ਉਨ੍ਹਾਂ ਦੀ ਡਿਵੀਜ਼ਨ ਬਿੱਲ ਅਦਾਇਗੀ ਦੇ ਸਬੰਧ ‘ਚ ਹੋਰ ਡਿਵੀਜ਼ਨਾਂ ਨਾਲੋਂ ਪੱਛੜ ਗਈ ਸੀ।ਇਸ ਲਈ ਹੁਣ ਬਿਜਲੀ ਦੇ ਬਿੱਲ ਸਹੀ ਖਪਤ ਹੋਈਆਂ ਯੂਨਿਟਾਂ ਮੁਤਾਬਿਕ ਭੇਜੇ ਗਏ ਹਨ। ਅਗਲੀ ਵਾਰ ਬਿੱਲ ਪਹਿਲਾਂ ਅਨੁਸਾਰ ਹੀ ਆਉਣਗੇ।