ਚੀਨ ਤੋਂ ਸ਼ੁਰੂ ਹੋਏ ਚਾਨੀਜ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਤੇ ਹਾਹਕਾਰ ਮਚਾਈ ਹੋਈ ਹੈ। ਰੋਜਾਨਾ ਹੀ ਦੁਨੀਆਂ ਵਿਚ ਇਸ ਦੇ ਲੱਖਾਂ ਕੇਸ ਪੌਜੇਟਿਵ ਆ ਰਹੇ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਪੰਜਾਬ ਵਿਚ ਵੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਪੌਜੇਟਿਵ ਆ ਰਹੇ ਹਨ ਅਤੇ ਹਰ ਰੋਜ ਹੀ ਲੋਕਾਂ ਦੀ ਮੌਤ ਇਸ ਵਾਇਰਸ ਦੇ ਕਾਰਨ ਹੋ ਰਹੀ ਹੈ।
ਇਸ ਵਾਇਰਸ ਤੋਂ ਕੋਈ ਵੀ ਬਚ ਨਹੀਂ ਪਾ ਰਿਹਾ ਚਾਹੇ ਉਹ ਕਿਦਾ ਵੀ ਵਡਾ ਸਟਾਰ ਕਿਓਂ ਨਾ ਹੋਵੇ ਪਿਛਲੇ ਦਿਨ ਟਿਕ ਟੋਕ ਸਟਾਰ ਨੂਰ ਵੀ ਪੌਜੇਟਿਵ ਪਾਈ ਗਈ ਸੀ ਅਤੇ ਹੁਣ ਇਕ ਹੋਰ ਮਾੜੀ ਖਬਰ ਆ ਰਹੀ ਹੈ ਕੇ ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ ਜਿਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।ਪੰਜਾਬ ਦੇ ਮਸ਼ਹੂਰ ਅਦਾਕਾਰ ਹੌਬੀ ਧਾਲੀਵਾਲ ਜਿਨਾਂ ਨੂੰ ਪੰਜਾਬੀ ਫ਼ਿਲਮਾਂ ਅਤੇ ਗੀਤਾ ਵਿੱਚ ਅਕਸਰ ਦੇਖਿਆ ਜਾਂਦਾ ਹੈ।
ਇਹਨਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇਂੰਡਸਟਰੀ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ । ਤੁਹਾਨੂੰ ਦੱਸ ਦੇਈਏ ਕਿ, ਹੌਬੀ ਧਾਲੀਵਾਲ ਵੀ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ । ਉਹ ਕੋਰੋਨਾ ਸੰਕਰਮਿਤ ਪਾਏ ਗਏ ਹਨ ।ਉਹ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹਨ । ਪ੍ਰਸ਼ੰਸਕ ਉਹਨਾਂ ਲਈ ਅਰਦਾਸ ਕਰ ਰਹੇ ਹਨ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ ।ਜੇਕਰ ਹੌਬੀ ਧਾਲੀਵਾਲ ਦੇ ਕੈਰੀਅਰ ਦੀ ਗੱਲ ਕਰੀਏ ਤਾਂ
ਉਨ੍ਹਾਂ ਨੇ ਬਹੁਤ ਸਾਰੀਆ ਫ਼ਿਲਮਾਂ ਵਿੱਚ ਕੰਮ ਕੀਤਾ ਹੈ ।ਉਹ ਫ਼ਿਲਮਾਂ ਵਿੱਚ ਗਿੱਪੀ ਗਰੇਵਾਲ ਦੇ ਨਾਲ ਵੀ ਨਜ਼ਰ ਆ ਚੁੱਕੇ ਹਨ ।ਉਹਨਾਂ ਨੇ ਕੈਰੀ ਓਨ ਜੱਟਾ ,ਜੱਦੀ ਸਰਦਾਰ ,ਕਰੇਜੀ ਟੱਬਰ ਵਰਗੀਆ ਫ਼ਿਲਮਾਂ ਅਤੇ ਹੋਰ ਵੀ ਬਹੁਤ ਸਾਰੀਆ ਫਿਲਮਾਂ ਕੀਤੀਆ ਹਨ । ਹੌਬੀ ਧਾਲੀਵਾਲ ਨੇ ਇਸ ਸਾਲ ਵਿੱਚ ਰੀਲਿਜ਼ ਹੋਈ ਫ਼ਿਲਮ ‘ਜਿੰਦੇ ਮੇਰੀਏ’ ਵਿੱਚ ਵੀ ਚੰਗਾ ਕਿਰਦਾਰ ਨਿਭਾਇਆ ਹੈ।