ਮਹਾਨਗਰ ’ਚ ਕੋਰੋਨਾ ਵਾਇਰਸ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 255 ਨਵੇਂ ਮਰੀਜ਼ ਸਾਹਮਣੇ ਆਹੇ ਹਨ। ਇਨਫਲੂਏਂਜਾ ਦੇ ਲੱਛਣਾਂ ਵਾਲੇ 80 ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 56 ਮਰੀਜ਼ ਦੂਜੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਨਾਲ ਪਾਜ਼ੇਟਿਵ ਹੋਏ, 25 ਮਰੀਜ਼ ਹਸਪਤਾਲਾਂ ਦੀ ਓ. ਪੀ. ਡੀ. ਵਿਚ ਸਾਹਮਣੇ ਆਏ, 5 ਡੋਮੈਸਟਿਕ ਜਾਂ ਇੰਟਰਨੈਸ਼ਨਲ ਟਰੈਵਲਰ, 9 ਗਰਭਵਤੀ ਔਰਤਾਂ, 8 ਪੁਲਸ ਮੁਲਾਜ਼ਮ ਅਤੇ 9 ਹੈਲਥ ਕੇਅਰ ਵਰਕਰ ਅੱਜ ਪਾਜ਼ੇਟਿਵ ਆਏ ਹਨ। ਅੱਜ ਸਾਹਮਣੇ ਆਏ 255 ਮਰੀਜ਼ਾਂ ’ਚੋਂ 243 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 12 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ।ਜਿਨ੍ਹਾਂ ਮਰੀਜ਼ਾਂ ਦੀ ਅੱਜ ਮੌਤ ਹੋਈ, ਉਨ੍ਹਾਂ ਵਿਚੋਂ 7 ਲੁਧਿਆਣਾ, 2 ਜਲੰਧਰ ਅਤੇ ਇਕ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਹੁਣ ਤੱਕ ਲੁਧਿਆਣਾ ’ਚ 5767 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 194 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 659 ਮਰੀਜ਼ ਦੂਜੇ ਜ਼ਿਲਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ, ਜੋ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਦਾਖਲ ਹੋਏ, ਇਨ੍ਹਾਂ ਵਿਚੋਂ 48 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲੇ ’ਚ ਮੌਜੂਦਾ ਵਿਚ 1699 ਸਰਗਰਮ ਮਰੀਜ਼ ਹਨ। 3871 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।1049 ਸੈਂਪਲ ਦੀ ਰਿਪੋਰਟ ਪੈਂਡਿੰਗ – ਉਨ੍ਹਾਂ ਅੱਗੇ ਕਿਹਾ ਕਿ 1049 ਸੈਂਪਲ ਦੀ ਰਿਪੋਰਟ ਅਜੇ ਪੈਂਡਿੰਗ ਹੈ। ਹੁਣ ਤੱਕ ਕੁੱਲ 75,103 ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 74,054 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿਚੋਂ 67,628 ਸੈਂਪਲ ਨੈਗੇਟਿਵ ਆਏ ਹਨ। ਉਨ੍ਹਾਂ ਕਿਹਾ ਕਿ ਬਦ-ਕਿਸਮਤੀ ਨਾਲ ਅੱਜ ਜਿਨ੍ਹਾਂ 10 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ। ਇਸ ਵਿਚ ਲੁਧਿਆਣਾ ਦੇ 7, ਜਲੰਧਰ ਦੇ 2 ਅਤੇ ਗੁਰਦਾਸਪੁਰ ਦਾ 1 ਮਰੀਜ਼ ਸ਼ਾਮਲ ਹੈ।359 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ – 359 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਹੁਣ ਤੱਕ ਜ਼ਿਲੇ ਵਿਚ 26,378 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਜਾ ਚੁੱਕਾ ਹੈ ਅਤੇ ਮੌਜੂਦਾ ਵਿਚ 5104 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।1017 ਸੈਂਪਲ ਜਾਂਚ ਲਈ ਭੇਜੇ – ਜ਼ਿਲਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 1017 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸ਼੍ਰੀ ਸ਼ਰਮਾ ਨੇ ਮਹਾਨਗਰ ਨਿਵਾਸੀਆਂ ਤੋਂ ਪੰਜਾਬ ਸਰਕਾਰ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਅਤੇ ਜੇਕਰ ਉਹ ਘਰ ਦੇ ਅੰਦਰ ਰਹਿਣਗੇ ਤਾਂ ਉਹ ਨਾ ਸਿਰਫ ਖੁਦ ਸੁਰੱਖਿਅਤ ਰਹਿਣਗੇ, ਸਗੋਂ ਸਾਰਿਆਂ ਨੂੰ ਸੁਰੱਖਿਅਤ ਰੱਖਣ ਵਿਚ ਵੀ ਯੋਗਦਾਨ ਦੇਣਗੇ।ਮ੍ਰਿਤਕ ਮਰੀਜ਼ਾਂ ਦਾ ਵੇਰਵਾ – ਹਰਜਿੰਦਰ ਸਿੰਘ (47) ਸ਼ੇਖੁਪੁਰਾ ਦਾ ਰਹਿਣ ਵਾਲਾ ਸੀ ਅਤੇ ਮਾਹਲ ਹਸਪਤਾਲ ’ਚ ਭਰਤੀ ਸੀ।ਮਦਨ ਲਾਲ (58) ਜਨਤਾ ਨਗਰ ਦਾ ਰਹਿਣ ਵਾਲਾ ਸੀ ਅਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿਚ ਦਾਖਲ ਸੀ।ਵੈਧਨਾਥ (60) ਢੰਡਾਰੀ ਕਲਾਂ ਦਾ ਰਹਿਣ ਵਾਲਾ ਸੀ ਅਤੇ ਸਿਵਲ ਹਸਪਤਾਲ ਵਿਚ ਭਰਤੀ ਸੀ।ਜਸਵੀਰ ਕੌਰ (49) ਗੁਰਮੇਲ ਰੋਡ ਦੀ ਰਹਿਣ ਵਾਲੀ ਸੀ ਅਤੇ ਸਿਵਲ ਹਸਪਤਾਲ ਵਿਚ ਭਰਤੀ ਸੀ।ਸਰੋਜ ਜੈਨ (66) ਪ੍ਰੀਤਮ ਨਗਰ ਦੀ ਰਹਿਣ ਵਾਲੀ ਸੀ ਅਤੇ ਦੀਪ ਹਸਪਤਾਲ ਵਿਚ ਭਰਤੀ ਸੀ।ਸੁਰਜੀਤ ਸਿੰਘ (65) ਰਾਹੋਂ ਰੋਡ ਦਾ ਰਹਿਣ ਵਾਲਾ ਸੀ ਅਤੇ ਡੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ।ਪਰਮਜੀਤ ਕੌਰ (70) ਵਿਸ਼ਵਕਰਮਾ ਚੌਕ ਦੀ ਰਹਿਣ ਵਾਲੀ ਸੀ ਅਤੇ ਸਿਵਲ ਹਸਪਤਾਲ ਵਿਚ ਭਰਤੀ ਸੀ।ਅਜੀਤ ਸਿੰਘ (26) ਨਿਊ ਕਰਤਾਰ ਨਗਰ ਜਲੰਧਰ ਦਾ ਰਹਿਣ ਵਾਲਾ ਸੀ ਅਤੇ ਫੋਰਟਿਸ ਹਸਪਤਾਲ ਵਿਚ ਭਰਤੀ ਸੀ।ਸੰਜੇ ਕੁਮਾਰ (51) ਬਸਤੀ ਗੁਜ਼ਾ ਜਲੰਧਰ ਦਾ ਰਹਿਣ ਵਾਲਾ ਸੀ ਅਤੇ ਦਯਾਨੰਦ ਹਸਪਤਾਲ ਵਿਚ ਭਰਤੀ ਸੀ।ਗੁਰਮੀਤ ਕੌਰ (72) ਗੁਰਦਾਸਪੁਰ ਦੀ ਰਹਿਣ ਵਾਲੀ ਸੀ ਅਤੇ ਫੋਰਟਿਸ ਹਸਪਤਾਲ ਵਿਚ ਭਰਤੀ ਸੀ।