ਪੰਜਾਬ ਚ’ ਕਰੋਨਾ ਨੇ ਢਾਇਆ ਵੱਡਾ ਕਹਿਰ: ਇੱਥੇ ਇਕੱਠੇ 45 ਡਾਕਟਰ ਨਿੱਕਲੇ ਕਰੋਨਾ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੇ ਮਾਮਲੇ ਦਿਨ ਬ ਦਿਨ ਵਧ ਰਹੇ ਹਨ। ਇਹ ਮਹਾਮਾਰੀ ਚੁਣੌਤੀ ਇਸ ਲਈ ਬਣ ਚੁੱਕੀ ਹੈ ਕਿਉਂਕਿ ਇਹ ਇਕ ਪੀੜਤ ਵਿਅਕਤੀ ਤੋਂ ਦੂਜੇ ਤਕ ਫੈਲਦੀ ਹੈ ਤੇ ਫਿਲਹਾਲ ਇਸਦਾ ਕੋਈ ਇਲਾਜ ਸੰਭਵ ਨਹੀਂ। ਅਜਿਹੇ ‘ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ 45 ਡਾਕਟਰ ਇਕਾਂਤਵਾਸ ਕੀਤੇ ਗਏ ਹਨ।ਦਰਅਸਲ ਆਰਥੋ ਵਾਰਡ ਦੇ 9 ਡਾਕਟਰ ਕਰੋਨਾ ਪੌਜ਼ੇਟਿਵ ਹੋਣ ਕਾਰਨ ਵਿਭਾਗ ਦੇ 15 ਹੋਰ ਡਾਕਟਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਓਧਰ ਐੱਨਸਥੀਸੀਆ ਵਿਭਾਗ ਦੇ ਚਾਰ ਡਾਕਟਰ ਕਰੋਨਾ ਪੌਜ਼ੇਟਿਵ ਆਉਣ ਮਗਰੋਂ ਇਸ ਵਿਭਾਗ ਦੇ 30 ਡਾਕਟਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।ਇਕੋ ਵੇਲੇ 45 ਡਾਕਟਰ ਮੈਡੀਕਲ ਸੇਵਾਵਾਂ ਤੋਂ ਲਾਂਭੇ ਹੋਣ ਕਾਰਨ ਸਿਹਤ ਸੇਵਾਵਾਂ ‘ਤੇ ਅਸਰ ਪੈਣਾ ਸੁਭਾਵਿਕ ਹੈ। ਅਜਿਹੇ ‘ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਹ 45 ਡਾਕਟਰ 21 ਦਿਨਾਂ ਲਈ ਇਕਾਂਤਵਾਸ ’ਚ ਰਹਿਣਗੇ।

ਇਨ੍ਹਾਂ ਡਾਕਟਰਾਂ ਤੋਂ ਇਲਾਵਾ ਪੰਜ ਸਟਾਫ਼ ਨਰਸਾਂ ਦੀ ਕੋਰੋਨਾ ਰਿਪੋਰਟ ਵੀ ਪੌਜ਼ੇਟਿਵ ਆਈ ਹੈ।ਦੱਸਿਆ ਗਿਆ ਕਿ ਆਰਥੋ ਵਿਭਾਗ ਦਾ ਇਕ ਡਾਕਟਰ ਜੈਪੁਰ ਗਿਆ ਸੀ ਅਤੇ ਵਾਪਸ ਆਉਣ ‘ਤੇ ਉਸ ਨੂੰ ਉਸੇ ਦਿਨ ਡਿਊਟੀ ਲਈ ਬੁਲਾ ਲਿਆ ਗਿਆ। ਇਸ ਡਾਕਟਰ ਦੇ ਹਸਪਤਾਲ ’ਚ ਆਉਣ ਤੋਂ ਬਾਅਦ ਹੀ ਬਾਕੀ ਡਾਕਟਰਾਂ ਦੀਆਂ ਰਿਪੋਰਟਾਂ ਪੌਜ਼ੇਟਿਵ ਆਈਆਂ ਹਨ। ਇਸ ਤੋਂ ਇਲਾਵਾ ਚਾਰ ਦਰਜਨ ਤੋਂ ਵੱਧ ਡਾਕਟਰਾਂ ਦੇ ਸੈਂਪਲ ਲਏ ਗਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

Leave a Reply

Your email address will not be published. Required fields are marked *