ਪੰਜਾਬ ਚ ਕਰੋਨਾ ਬੇਕਾਬੂ ਪਈਆ ਪਾਜੜਾ – ਅੱਜ ਇਥੇ ਇਥੇ ਆਏ ਇਹਨੇ ਪੌਜੇਟਿਵ ਮਰੀਜ

ਚੰਡੀਗੜ੍ਹ, 4 ਜੂਨ 2020 – ਪੰਜਾਬ ‘ਚ ਬੁੱਧਵਾਰ ਨੂੰ ਕੋਰੋਨਾ ਦੇ 126 ਕੇਸ ਸਾਹਮਣੇ ਆਏ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 881 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 3497 ਹੋ ਗਈ ਹੈ ਜਦੋਂ ਕਿ 2538 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂ ਕਿ ਅੱਜ 6 ਮੌਤਾਂ ਵੀ ਹੋਈਆਂ ਹਨ, ਪੜ੍ਹੋ ਪੂਰੀ ਰਿਪੋਰਟ…
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਮੀਡੀਆ ਬੁਲੇਟਿਨ-(ਕੋਵਿਡ-19) 17-06-2020


·*17 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।

ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 16 (ਪਠਾਨਕੋਟ-1, ਅੰਮ੍ਰਿਤਸਰ-3, ਪਟਿਆਲਾ-2, ਸੰਗਰੂਰ-3, ਜਲੰਧਰ-7)·ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00· ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 01 (ਫਤਿਹਗੜ੍ਹ ਸਾਹਿਬ)· ਠੀਕ ਹੋਏ ਮਰੀਜ਼ਾਂ ਦੀ ਗਿਣਤੀ –77 (ਜਲੰਧਰ-46, ਗੁਰਦਾਸਪੁਰ-1, ਤਰਨ ਤਾਰਨ-2, ਐਸ.ਏ.ਐਸ. ਨਗਰ-5, ਪਟਿਆਲਾ-2, ਪਠਾਨਕੋਟ-3, ਫਤਿਹਗੜ੍ਹ ਸਾਹਿਬ -2, ਮੋਗਾ-2, ਕਪੂਰਥਲਾ-3, ਮਾਨਸਾ-2, ਸੰਗਰੂਰ-9) ·ਮੌਤਾਂ ਦੀ ਗਿਣਤੀ-06 (ਅੰਮ੍ਰਿਤਸਰ-4, ਫਿਰੋਜਪੁਰ-1, ਸੰਗਰੂਰ-1)

ਫਿਰੋਜ਼ਪੁਰ- ਬੁੱਧਵਾਰ ਨੂੰ ਫਿਰੋਜ਼ਪੁਰ ਜ਼ਿਲ੍ਹੇ ‘ਚ ਕੋਰੋਨਾ ਲਾਗ ਦੀ ਬਿਮਾਰੀ ਦੇ ਇਕੋ ਸਮੇਂ 6 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਬੁੱਧਵਾਰ ਨੂੰ ਆਈਆਂ ਰਿਪੋਰਟਾਂ ‘ਚ 6 ਵਿਅਕਤੀਆਂ ਦੇ ਨਮੂਨੇ ਪਾਜ਼ੇਟਿਵ ਆਏ ਹਨ, ਜਿਸ ਨਾਲ ਕੁਝ ਦਿਨ ਪਹਿਲਾਂ ਗ੍ਰੀਨ ਜ਼ੋਨ ‘ਚ ਚੱਲ ਰਹੇ ਫਿਰੋਜ਼ਪੁਰ ਜ਼ਿਲ੍ਹੇ ‘ਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ। ਦੱਸਣਯੋਗ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 58 ਗਈ ਹੈ, ਜਿਨ੍ਹਾਂ ਵਿਚੋਂ 46 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 2 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।

ਪਠਾਨਕੋਟ (ਕੰਵਲ, ਸ਼ਾਰਦਾ) : ਜ਼ਿਲਾ ਪਠਾਨਕੋਟ ‘ਚ ਮੰਗਲਵਾਰ ਨੂੰ 197 ਲੋਕਾਂ ਦੀ ਮੈਡੀਕਲ ਰਿਪੋਰਟ ਆਈ, ਜਿਸ ‘ਚੋਂ 4 ਲੋਕ ਕੋਰੋਨਾ ਪਾਜ਼ੇਟਿਵ ਅਤੇ 193 ਲੋਕ ਕੋਰੋਨਾ ਨੈਗੇਟਿਵ ਹਨ। ਇਸ ਨਾਲ ਹੁਣ ਜ਼ਿਲ੍ਹੇ ‘ਚ ਕੁੱਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 155 ਹੋ ਚੁੱਕੀ ਹੈ, ਜਿਨ੍ਹਾਂ ‘ਚੋਂ ਕੁੱਲ 84 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕੋਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਇਸ ਸਮੇਂ ਜ਼ਿਲਾ ਪਠਾਨਕੋਟ ਵਿੱਚ 66 ਕੇਸ ਐਕਟਿਵ ਹਨ ਅਤੇ ਹੁਣ ਤੱਕ 5 ਲੋਕਾਂ ਦੀ ਕੋਰੋਨਾ ਨਾਲ ਮੋਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਰੋਨਾ ਪਾਜ਼ੇਟਿਵ ਦੀ ਗਿਣਤੀ ਨੂੰ ਹੋਰ ਘਟਾਇਆ ਜਾ ਸਕੇ।

ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹੇ ਦੇ ਸਿਹਤ ਵਿਭਾਗ ਵਿਚ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬਿਨਾਂ ਕਿਸੇ ਯਾਤਰਾ ਹਿਸਟਰੀ ਦੇ ਜ਼ਿਲ੍ਹੇ ਦੇ 2 ਵੱਖ-ਵੱਖ ਪਿੰਡਾਂ ਸੰਗਤਪੁਰਾ ਅਤੇ ਪਿੰਡ ਗੰਜੀ ਗੁਲਾਬ ਦੀਆਂ 2 ਬੀਬੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਇਸ ਤੋਂ ਇਲਾਵਾ ਕਸਬਾ ਪੰਜਗਰਾਈਂ ਕਲਾਂ ਦੇ ਇਕ ਜੀਮੀਂਦਾਰ ਦੇ ਇਥੇ ਦਿੱਲੀ ਤੋਂ ਆਏ ਖੇਤੀਬਾੜੀ ਮਜ਼ਦੂਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਇਨ੍ਹਾਂ ਤਿੰਨਾਂ ਦੇ ਸਿਹਤ ਵਿਭਾਗ ਵਲੋਂ 2-3 ਦਿਨ ਪਹਿਲਾਂ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਸਨ। ਦੂਜੇ ਪਾਸੇ ਤਿੰਨ ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 76 ਹੋ ਗਿਆ ਹੈ। ਜਿਨ੍ਹਾਂ ਵਿਚੋਂ 72 ਮਰੀਜ਼ਾਂ ਨੂੰ ਵਿਭਾਗ ਵਲੋਂ ਠੀਕ ਕਰਕੇ ਘਰਾਂ ਨੂੰ ਭੇਜ ਦਿੱਤ ਗਿਆ ਹੈ ਜਦਕਿ ਜ਼ਿਲ੍ਹੇ ਵਿਚ 4 ਮਰੀਜ਼ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਸਰਗਰਮ ਮਰੀਜ਼ਾਂ ਦਾ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਲੋਂ ਨਵੇਂ ਆਏ ਮਰੀਜ਼ਾਂ ਦੇ ਪਰਿਵਾਰਾਂ ਦੇ ਨਮੂਨੇ ਜਾਂਚ ਲਈ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।

Leave a Reply

Your email address will not be published. Required fields are marked *