ਅੱਜ ਪੰਜਾਬ ‘ਚ 348 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 9442 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 6376 ਮਰੀਜ਼ ਠੀਕ ਹੋ ਚੁੱਕੇ, ਬਾਕੀ 2830 ਮਰੀਜ ਇਲਾਜ ਅਧੀਨ ਹਨ। ਪੀੜਤ 61 ਮਰੀਜ਼ ਆਕਸੀਜਨ ਅਤੇ 7 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਹੁਣ ਤੱਕ 239 ਮਰੀਜ਼ ਦਮ ਤੋੜ ਚੁੱਕੇ ਹਨ।
ਅੱਜ ਰਿਪੋਰਟ ਹੋਈਆਂ 9 ਮੌਤਾਂ ‘ਚ 2 ਲੁਧਿਆਣਾ, 2 ਪਟਿਆਲਾ, 1 ਅੰਮ੍ਰਿਤਸਰ, 1 ਫਿਰੋਜ਼ਪੁਰ, 1 ਤਰਨਤਾਰਨ, 1 ਗੁਰਦਾਸਪੁਰ ਅਤੇ 1 ਨਵਾਂ ਸ਼ਹਿਰ ਤੋਂ ਰਿਪੋਰਟ ਹੋਈਆਂ ਹਨ।ਭਾਰਤ ‘ਚ ਹੁਣ ਤੱਕ 10 ਲੱਖ, 17 ਹਜ਼ਾਰ, 116 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 6 ਲੱਖ, 44 ਹਜ਼ਾਰ, 172 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 25777 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ ਚ 1 ਕਰੋੜ, 39 ਲੱਖ, 96 ਹਜ਼ਾਰ, 248 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 83 ਲੱਖ, 19 ਹਜ਼ਾਰ, 919 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 5 ਲੱਖ, 93 ਹਜ਼ਾਰ 765 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਅੱਗੇ ਵੀ ਭੇਜੋ ਜੀ,