ਪੰਜਾਬ ਚ ਲੌਕਡਾਊਨ ਦੁਬਾਰਾ ਲੱਗਣ ਬਾਰੇ ਆਈ ਤਾਜਾ ਵੱਡੀ ਖਬਰ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਅੱਗੇ ਵੀ ਭੇਜੋ ਜੀ

ਪੰਜਾਬ ‘ਚ ਵੱਧ ਰਹੇ ਕਰੋਨਾ ਨੂੰ ਲੈ ਕੇ ਫਿਕਰ ਦਿਸੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿਚ ਕਰੋਨਾ ਕੇਸ ਵੱਧਦੇ ਹਨ ਤਾਂ ਸੂਬਾ ਸਰਕਾਰ ਪੰਜਾਬ ਵਿਚ ਦੁਬਾਰਾ ਤੋਂ ਲਾਕ ਡਾਊਨ ਲਾ ਸਕਦੀ ਹੈ। ਉਹ ਸ਼ਨਿਚਰਵਾਰ ਨੂੰ ਨਿਹਾਲ ਸਿੰਘ ਵਾਲਾ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਦੇ ਤਾਜਪੋਸ਼ੀ ਸਮਾਗਮ ‘ਚ ਪਹੁੰਚੇ ਹੋਏ ਸਨ। ਰਾਣਾ ਸੋਢੀ ਨੇ ਕਿਹਾ

ਕਿ ਜੇਕਰ ਪੰਜਾਬ ਨੂੰ ਬਚਾ ਉਣਾ ਹੈ ਤਾਂ ਆਪਸੀ ਦੂਰੀ ਰੱਖਣੀ ਜ਼ਰੂਰੀ ਹੈ। ਉਨ੍ਹਾਂ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਵਿਚ ਧੜੇ ਬੰਦੀ ਨਹੀਂ ਹੈ, ਸਗੋਂ ਕਾਂਗਰਸ ਪਾਰਟੀ ਹਮੇਸ਼ਾ ਆਪਣੇ ਵਰਕਰਾਂ ਦਾ ਮਾਣ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਉਨ੍ਹਾਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਵੱਲੋਂ ਐੱਨਆਰਆਈ ‘ਤੇ ਕੀਤੇ ਤਿੱਖੇ ਪ੍ਰਤੀਕਰਮ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ

ਪੰਜਾਬ ਦੇ ਡੀਜੀਪੀ ਨੂੰ ਉਸ ‘ਤੇ ਕਾਰਵਾਈ ਲਈ ਲਿਆਖਿਆ ਹੈ। ਦੱਸ ਦਈਏ ਕਿ ਰਾਣਾ ਸੋਢੀ ਨੇ ਕਿਹਾ ਕਿ ਜਗਰੂਪ ਸਿੰਘ ਤਖ਼ਤੂਪੁਰਾ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ। ਜਗਰੂਪ ਸਿੰਘ ਦੇ ਸਪੁੱਤਰ ਪਰਮਪਾਲ ਸਿੰਘ ਨੂੰ ਜੋ ਅਹੁਦਾ ਮਿਲਿਆ ਹੈ, ਉਹ ਹਾਈਕਮਾਂਡ ਦੇ ਫੈਸਲੇ ਮੁਤਾਬਕ ਹੀ ਦਿੱਤਾ ਗਿਆ ਹੈ। ਕਿਸੇ ਨੂੰ ਵੀ ਇਸ ਉਪਰ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ ਹੈ। ਇਸ ਮੌਕੇ ਮੰਤਰੀ ਨੇ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਤੇ

ਚੇਅਰਮੈਨ ਜਗਰੂਪ ਸਿੰਘ ਨੂੰ ਇਸ ਮੁਬਾਰਕ ਮੌਕੇ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਐੱਮਪੀ ਮੁਹੰਮਦ ਸਦੀਕ, ਵਿਧਾਇਕ ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ, ਪ੍ਰਧਾਨ ਮਹੇਸ਼ਇੰਦਰ ਸਿੰਘ, ਪ੍ਰਧਾਨ ਇੰਦਰਜੀਤ ਜੌਲੀ ਗਰਗ, ਪ੍ਰਧਾਨ ਜਸਬੀਰ ਬਰਾੜ, ਐਡਵੋਕੇਟ ਦਲਜੀਤ ਸਿੰਘ, ਜਗਸੀਰ ਸਿੰਘ ਨੰਗਲ, ਕਾਂਗਰਸੀ ਆਗੂ ਭੋਲਾ ਬਰਾੜ ਤੇ ਹਰੀ ਖਾਈ ਆਦਿ ਹਾਜ਼ਰ ਸਨ।।

Leave a Reply

Your email address will not be published. Required fields are marked *