ਪੰਜਾਬ ‘ਚ ਵੱਡੀ ਰਾਹਤ, ਕੈਪਟਨ ਸਰਕਾਰ ਵੱਲੋਂ ਲੌਕਡਾਊਨ ਲਈ ਨਵੀਂ ਹਦਾਇਤਾਂ

ਦੱਸ ਦਈਏ ਕਿ ਕੈਪਟਨ ਸਰਕਾਰ ਦੇ ਐਲਾਨ ਤੋਂ ਬਾਅਦ ਅੱਜ ਪੰਜਾਬ ਖੋਲ੍ਹ ਦਿੱਤਾ ਗਿਆ ਹੈ। ਸੂਬੇ ‘ਚ ਕ ਰ ਫਿ ਊ ਨੂੰ ਹਟਾਉਣ ਤੋਂ ਬਾਅਦ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਕੰਟੈਨਮੈਂਟ ਜ਼ੋਨਸ ਅਜੇ ਵੀ ਸਖ਼ਤੀ ਹੇਠ ਹਨ। ਸਰਕਾਰ ਵਲੋਂ 18 ਮਈ ਤੋਂ 31 ਮਈ ਇੰਡਸਟਰੀ, ਈ-ਕਾਮਰਸ, ਕੰਸਟਰਕਸ਼ਨ ਵਰਕ, ਟੈਕਸੀ, ਆਟੋ, ਰਿਕਸ਼ਾ, ਟੂ ਵ੍ਹੀਲਰ ਤੇ ਫੋਰ ਵ੍ਹੀਲਰ, ਸੈਲੋਂ, ਨਾਈ, ਸਰਕਾਰੀ ਤੇ ਨਿਜੀ ਦਫਤਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪੰਜਾਬ ‘ਚ ਕੰਟੇਂਮੈਂਟ ਜ਼ੋਨਾਂ ਨੂੰ ਛੱਡ ਕੇ ਅੱਜ ਤੋਂ ਹੋਰ ਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ। ਪੰਜਾਬ ‘ਚ ਅੱਜ ਤੋਂ ਕ ਰ ਫਿ ਊ ਨਹੀਂ ਲੌਕਡਾਊਨ ਹੋਵੇਗਾ। ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਵੱਧ ਤੋਂ ਵੱਧ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਸਰਕਾਰੀ ਅਤੇ ਨਿੱਜੀ ਦਫਤਰ ਖੋਲ੍ਹੇ ਜਾ ਰਹੇ ਹਨ। ਹਰ ਕਿਸਮ ਦੇ ਉਦਯੋਗ ਖੁੱਲ੍ਹ ਰਹੇ ਹਨ। ਬੱਸ ਸੇਵਾ ਵੀ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ।

ਟੈਕਸੀ ਸੇਵਾ ਅਤੇ ਆਟੋ ਰਿਕਸ਼ਾ ਵੀ ਅੱਜ ਤੋਂ ਸ਼ੁਰੂ ਹੋਣਗੇ। ਦੋਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਦੀ ਆਗਿਆ ਦਿੱਤੀ ਗਈ ਹੈ। ਸੈਲੂਨ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਪੰਜਾਬ ਇਸ ਸਮੇਂ ਕੋਰੋਨਾ ਦੇ ਮਾਮਲੇ ‘ਚ ਦੇਸ਼ ‘ਚ 10 ਵੇਂ ਨੰਬਰ ‘ਤੇ ਹੈ ਪਰ ਸੂਬਾ ਸਰਕਾਰ ਕੋਈ ਅਣਗਹਿਲੀ ਨਹੀਂ ਵਰਤਣੀ ਚਾਹੁੰਦੀ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਮੇਂ ਪੰਜਾਬ ਵਿੱਚ ਸਕੂਲ ਅਤੇ ਕਾਲਜ ਬੰਦ ਰਹਿਣਗੇ। ਸਵੀਮਿੰਗ ਪੂਲ, ਜਿੰਮ ਬੰਦ ਰਹਿਣਗੇ। ਧਾਰਮਿਕ ਸਥਾਨ ਬੰਦ ਰਹਿਣਗੇ। ਧਾਰਮਿਕ ਸਮਾਗਮਾਂ ਅਤੇ ਰਾਜਨੀਤਿਕ ਇਕੱਠ ਦੀ ਆਗਿਆ ਨਹੀਂ ਹੈ। ਪੰਜਾਬ ‘ਚ ਜੋ ਖੇਤਰ ਖੁੱਲ੍ਹ ਰਹੇ ਹਨ, ਉਥੇ ਲੋਕਾਂ ਨੂੰ ਆਉਣ-ਜਾਣ ਲਈ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਪੰਜਾਬ ‘ਚ ਸ਼ਾਮ 7 ਤੋਂ ਸਵੇਰ 7 ਵਜੇ ਤੱਕ ਕਰਫਿਊ ਰਹੇਗਾ

Leave a Reply

Your email address will not be published. Required fields are marked *