ਪੰਜਾਬ ਦੀ ਇਸ ਮਹਾਨ ਸ਼ਖਸ਼ੀਅਤ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ

ਸਾਹਿਤ ਦੇ ਇਨਸਾਈਕਲੋਪੀਡੀਆ, ਪੰਜਾਬੀ, ਹਿੰਦੀ, ਸੰਸਕ੍ਰਿਤ, ਅੰਗਰੇਜ਼ੀ, ਉਰਦੂ ਅਤੇ ਫਾਰਸੀ ਆਦਿ ਭਾਸ਼ਾਵਾਂ ਦੇ ਗਿਆਤਾ, ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਦਰਵੇਸ਼ ਅਤੇ ਨਾਮਵਰ ਸਾਹਿਤਕਾਰ ਪ੍ਰੋਫੈਸਰ ਗੁਰਬਚਨ ਸਿੰਘ ਨਰੂਆਣਾ ਲੰਘੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਨਰੂਆਣਾ ਦੇ ਸ਼ ਮ ਸ਼ਾ ਨ ਘਾ ਟ ਵਿੱਚ ਕਰ ਦਿੱਤਾ ਗਿਆ।

ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸੁਖਚੈਨ ਸਿੰਘ ਨਰੂਆਣਾ ਮੀਤ ਪ੍ਰਧਾਨ ਕਾਂਗਰਸ ਪਾਰਟੀ ਬਲਾਕ ਬਠਿੰਡਾ ਨੇ ਦਿਖਾਈ ।ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਖਾਸ ਰਿਸ਼ਤੇਦਾਰਾਂ ਤੋਂ ਇਲਾਵਾ ਸਮਾਜ ਦੀਆਂ ਕੁਝ ਚੋਣਵੀਆਂ ਉੱਘੀਆਂ ਸ਼ਖਸੀਅਤਾਂ ਪ੍ਰਿੰਸੀਪਲ ਬੱਗਾ ਸਿੰਘ, ਪ੍ਰਧਾਨ, ਜਮਹੂਰੀ ਅਧਿਕਾਰ ਸਭਾ ਬਠਿੰਡਾ, ਸੁਰਿੰਦਰਪ੍ਰੀਤ ਘਣੀਆ, ਮੀਤ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਐਡਵੋਕੇਟ ਚਰਨ ਸਿੰਘ ਵਿਰਕ, ਸਾਬਕਾ ਸਕੱਤਰ, ਬਾਰ ਐਸੋਸੀਏਸ਼ਨ ਬਠਿੰਡਾ, ਐਡਵੋਕੇਟ ਅਮਨਦੀਪ ਸਿੰਘ ਤੇ ਪਿੰਡ ਦੀ ਪੰਚਾਇਤ ਹਾਜ਼ਰ ਸੀ। ਇਹ ਜਾਣਕਾਰੀ ਦਿੰਦਿਆਂ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਦੱਸਿਆ ਹੈ ਕੇ ਪ੍ਰੋ। ਨਰੂਆਣਾ ਨੇ ਸੋਰਠ ਬੀਜਾ ਗਾਵੀਐ, (ਆਲੋਚਨਾ) ,ਪੰਜਾਬੀ ਸਾਹਿਤ ਕੁਝ ਪਰਿਪੇਖ, (ਆਲੋਚਨਾ) ਅਤੇ ਵੈਦ ਇੰਦਰ ਸਿੰਘ ਰਚਿਤ ਇਸ਼ਕ ਝਨਾਂ ( ਸੰਪਾਦਿਤ) ਤਿੰਨ ਪੁਸਤਕਾਂ ਪ੍ਰਕਾਸ਼ਿਤ

ਇੱਕ ਕਾਵਿ ਸੰਗ੍ਰਹਿ ਅਤੇ ਸਵੈਜੀਵਨੀ,ਰਾਹੁਲ ਸੰਕਰਤਾਇਨ ਦੀ ਸੰਸਾਰ ਪ੍ਰਸਿੱਧ ਪੁਸਤਕ “ਬੋਲਗਾ ਸੇ ਗੰਗਾ ਤੀਕ” ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨ ਜੋ ਕਿ ਅਣਪ੍ਰਕਾਸ਼ਿਤ ਹਨ ,ਤੋਂ ਇਲਾਵਾ ਦਰਜਨਾਂ ਪੁਸਤਕਾਂ ਦਾ ਸੰਪਾਦਨ ਅਤੇ ਸਿੰਘ ਸੈਂਕੜੇ ਖੋਜ ਪੱਤਰ ਲਿਖੇ, ਪੜ੍ਹੇ ਅਤੇ ਪ੍ਰਕਾਸ਼ਿਤ ਕਰਵਾਏ। ਪ੍ਰੋ। ਨਰੂਆਣਾ ਸੰਯੋਗਆਤਮਿਕ ਭਾਸ਼ਾ ਦੇ ਵੀ ਉੱਚ ਕੋਟੀ ਦੇ ਵਿਦਵਾਨ ਸਨ ।ਸ੍ਰੀ ਘਣੀਆ ਅਨੁਸਾਰ ਪ੍ਰੋ। ਗੁਰਬਚਨ ਸਿੰਘ ਨਰੂਆਣਾ ਦੀ ਉਪਰੋਕਤ ਭਾਸ਼ਾਵਾਂ ਉੱਪਰ ਏਨੀ ਪਕੜ ਸੀ ਕਿ ਪੰਜਾਬੀ ਦੇ ਬਹੁਤ ਸਾਰੇ ਉੱਚ ਕੋਟੀ ਦੇ ਲੇਖਕ ਮਰਹੂਮ ਪ੍ਰੋ। ਗੁਰਦਿਆਲ ਸਿੰਘ ,ਡਾ ਸੁਰਜੀਤ ਸਿੰਘ ਭੱਟੀ , ਮਰਹੂਮ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਡਾ। ਈਸ਼ਵਰ ਚੰਦਰ ਗੌੜ ਆਦਿ ਵੀ ਉਨ੍ਹਾਂ ਤੋਂ ਬਹੁਤ ਸਾਰੇ ਸ਼ਬਦਾਂ ਤੇ ਅਰਥਾਂ ਬਾਰੇ ਜਾਣਕਾਰੀ ਲੈਂਦੇ ਸਨ। ਉਹਨਾ ਨੇ ਚਾਰੇ ਵੇਦਾਂ, ਉਪਨਿਸ਼ਦਾਂ,

ਇਤਿਹਾਸ, ਮਿਥਿਹਾਸ ,ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ, ਰਮਾਇਣ, ਮਹਾਂਭਾਰਤ, ਕਿੱਸਾ ਕਾਵਿ, ਗੁਰਮਤਿ ਕਾਵਿ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਸੁਭਾਅ ਪੱਖੋਂ ਸ਼ਾਂਤ, ਨਿਮਰ, ਦਰਵੇਸ਼ ਛੁਪੇ ਰਹਿਣ ਅਤੇ ਛੁਪੇ ਤੁਰ ਜਾਣ ਦੇ ਇੱਛਕ ਪ੍ਰੋ। ਨਰੂਆਣਾ ਨੇ ਦੁਨੀਆਂਦਾਰੀ ਤੋਂ ਨਿਰਲੇਪ ਹੋ ਕੇ ਖੁਦ ਨੂੰ ਕੇਵਲ ਕਲਾ, ਸਾਹਿਤ ਅਤੇ ਅਧਿਆਪਨ ਦੇ ਖੇਤਰ ਨੂੰ ਹੀ ਪੂਰੀ ਤਰ੍ਹਾਂ ਸਮਰਪਿਤ ਕੀਤਾ ਹੋਇਆ ਸੀ। ਉਨ੍ਹਾਂ ਦੇ ਅਕਾਲ ਚਲਾਣੇ ਤੇ ਸ੍ਰੀ ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ ,ਪੰਜਾਬ ਸਰਕਾਰ ,ਹਰਵਿੰਦਰ ਸਿੰਘ ਲਾਡੀ ,ਹਲਕਾ ਇੰਚਾਰਜ ਵਿਧਾਨ ਸਭਾ ਦਿਹਾਤੀ ਬਠਿੰਡਾ, ਮੋਹਨ ਲਾਲ ਝੁੰਬਾ, ਸਾਬਕਾ ਪ੍ਰਧਾਨ ,ਕਾਂਗਰਸ ਪਾਰਟੀ ਸ਼ਹਿਰੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਡਾ।

ਸੁਖਦੇਵ ਸਿਰਸਾ, ਉੱਘੇ ਮਾਰਕਸਵਾਦੀ ਚਿੰਤਕ ਡਾ ਸੁਰਜੀਤ ਸਿੰਘ ਭੱਟੀ ਨਾਮਵਰ ਅਲੋਚਕ ਡਾ। ਸਤਨਾਮ ਸਿੰਘ ਜੱਸਲ,ਡਾ। ਕਵਲਜੀਤ ਕੌਰ ਪਿੰ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ, ਪ੍ਰਿੰਸੀਪਲ ਜਗਦੀਸ਼ ਘਈ,ਅਲੋਚਕ ਗੁਰਦੇਵ ਖੋਖਰ, ਕਹਾਣੀਕਾਰ ਅਤਰਜੀਤ ,ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਸਰਪ੍ਰਸਤ ਡਾ ਅਜੀਤਪਾਲ ਸਿੰਘ, ਸਲਾਹਕਾਰ ਪ੍ਰਿੰਸੀਪਲ ਜਗਮੇਲ ਸਿੰਘ ਜਠੌਲ ਤੇ ਅਮਰਜੀਤ ਪੇਂਟਰ , ਜਨਰਲ ਸਕੱਤਰ ਭੁਪਿੰਦਰ ਸੰਧੂ, ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ,ਕਾਨੂੰਨੀ ਸਲਾਹਕਾਰ ਕੰਵਲਜੀਤ ਸਿੰਘ ਕੁਟੀ ਆਦਿ ਨੇ ਪ੍ਰੋ। ਗੁਰਬਚਨ ਸਿੰਘ ਨਰੂਆਣਾ ਦੇ ਅਕਾਲ ਚਲਾਣੇ ਤੇ ਦੁੱਖ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਵਿਛੋੜੇ ਨੂੰ ਕਈ ਭਾਸ਼ਾਵਾਂ ਦੇ ਸਾਹਿਤ ਵਿੱਚ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ।

Leave a Reply

Your email address will not be published. Required fields are marked *